ਅਨੰਤ ਅੰਬਾਨੀ ਤੇ ਰਾਧਿਕਾ ਮਾਰਚੈਂਟ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਹੋਈਆਂ ਵਾਇਰਲ
ਅਨੰਤ ਅੰਬਾਨੀ ਤੇ ਰਾਧਿਕਾ ਮਾਰਚੈਂਟ ਦਾ ਵਿਆਹ ਬੀਤੇ ਦਿਨੀਂ ਬੜੀ ਹੀ ਸ਼ਾਨੋ ਸ਼ੌਕਤ ਦੇ ਨਾਲ ਸਿਰੇ ਚੜਿਆ । ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਰਹੀਆਂ ਹਨ। ਹੁਣ ਦੋਵਾਂ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ ।
ਅਨੰਤ ਅੰਬਾਨੀ ਤੇ ਰਾਧਿਕਾ ਮਾਰਚੈਂਟ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਹੋਈਆਂ ਵਾਇਰਲ
ਅਨੰਤ ਅੰਬਾਨੀ ਤੇ ਰਾਧਿਕਾ ਮਾਰਚੈਂਟ ਦਾ ਵਿਆਹ ਬੀਤੇ ਦਿਨੀਂ ਬੜੀ ਹੀ ਸ਼ਾਨੋ ਸ਼ੌਕਤ ਦੇ ਨਾਲ ਸਿਰੇ ਚੜਿਆ । ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਰਹੀਆਂ ਹਨ। ਹੁਣ ਦੋਵਾਂ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ । ਜਿਸ ‘ਚ ਇਸ ਜੋੜੀ ਦੇ ਵੱਲੋਂ ਹਲਦੀ ਸੈਰੇਮਨੀ ਦੇ ਦੌਰਾਨ ਕੀਤੀ ਗਈ ਮਸਤੀ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਰਣਵੀਰ ਸਿੰਘ, ਹਾਰਦਿਕ ਪੰਡਿਆ ਸਣੇ ਕਈ ਹਸਤੀਆਂ ਹਲਦੀ ਸੈਰੇਮਨੀ ਦੇ ਦੌਰਾਨ ਮਸਤੀ ਕਰਦੀਆਂ ਦਿਖਾਈ ਦਿੱਤੀਆਂ।
ਹੋਰ ਪੜ੍ਹੋ : ਸੁਰਿੰਦਰ ਛਿੰਦਾ ਜੀ ਦੀ ਅੱਜ ਹੈ ਬਰਸੀ, ਬਰਸੀ ਮੌਕੇ ਗਾਇਕ ਨੂੰ ਸਮਰਪਿਤ ਗੀਤ ‘ਕਿੱਥੇ ਤੁਰ ਗਿਆ ਯਾਰਾ’ ਹੋਵੇਗਾ ਰਿਲੀਜ਼
ਅਨੰਤ ਅੰਬਾਨੀ ਆਪਣੇ ਪਿਤਾ ਮੁਕੇਸ਼ ਅੰਬਾਨੀ ਤੇ ਮਾਂ ਨੀਤਾ ਅੰਬਾਨੀ ‘ਤੇ ਹਲਦੀ ਦਾ ਭਰਿਆ ਬਰਤਨ ਪਾ ਦਿੰਦੇ ਹਨ ਅਤੇ ਰਾਧਿਕਾ ਵੀ ਹਲਦੀ ਦੇ ਰੰਗ ‘ਚ ਰੰਗੀ ਹੋਈ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਬੀਤੇ ਦਿਨੀਂ ਇਹ ਜੋੜੀ ਵਿਆਹ ਦੇ ਬੰਧਨ ‘ਚ ਬੱਝੀ ਸੀ। ਜਿਸ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।
ਅਨੰਤ ਤੇ ਰਾਧਿਕਾ ਦੇ ਵਿਆਹ ਦੇ ਸਮਾਗਮ ਕਈ ਮਹੀਨੇ ਚੱਲੇ
ਅਨੰਤ ਤੇ ਰਾਧਿਕਾ ਮਾਰਚੈਂਟ ਦੇ ਵਿਆਹ ਸਮਾਗਮ ਕਈ ਮਹੀਨੇ ਤੱਕ ਚੱਲੇ ਸਨ । ਪਹਿਲਾਂ ਭਾਰਤ ‘ਚ ਬਾਅਦ ‘ਚ ਵਿਦੇਸ਼ ‘ਚ ਕਈ ਸਮਾਰੋਹ ਕਰਵਾਏ ਗਏ ਸਨ ।ਜਿਸ ‘ਚ ਦੇਸ਼ ਵਿਦੇਸ਼ ‘ਚ ਬਿਜਨੇਸ, ਮਨੋਰੰਜਨ, ਸਾਧੂ ਸੰਤਾਂ ਸਣੇ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਰਿਸੈਪਸ਼ਨ ਪਾਰਟੀ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਸ਼ਿਰਕਤ ਕੀਤੀ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
