ਅਮਰ ਨੂਰੀ, ਕਮਲਜੀਤ ਨੀਰੂ ਅਤੇ ਭਿੰਦਾ ਔਜਲਾ ਦੀ ਫ਼ਿਲਮ ‘ਪਿੰਡ ਅਮਰੀਕਾ’ ਦਾ ਟ੍ਰੇਲਰ ਹੋਇਆ ਰਿਲੀਜ਼
ਅਮਰ ਨੂਰੀ ਕਮਲਜੀਤ ਨੀਰੂ ਅਤੇ ਭਿੰਦਾ ਔਜਲਾ, ਪ੍ਰੀਤੋ ਸਾਹਨੀ ਸਣੇ ਕਈ ਸਿਤਾਰਿਆਂ ਦੇ ਨਾਲ ਸੱਜੀ ਫ਼ਿਲਮ ‘ਪਿੰਡ ਅਮਰੀਕਾ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ।
ਅਮਰ ਨੂਰੀ, ਕਮਲਜੀਤ ਨੀਰੂ ਅਤੇ ਭਿੰਦਾ ਔਜਲਾ ਦੀ ਫ਼ਿਲਮ ‘ਪਿੰਡ ਅਮਰੀਕਾ’ ਦਾ ਟ੍ਰੇਲਰ ਹੋਇਆ ਰਿਲੀਜ਼
ਅਮਰ ਨੂਰੀ (Amar Noori) ਕਮਲਜੀਤ ਨੀਰੂ ਅਤੇ ਭਿੰਦਾ ਔਜਲਾ, ਪ੍ਰੀਤੋ ਸਾਹਨੀ ਸਣੇ ਕਈ ਸਿਤਾਰਿਆਂ ਦੇ ਨਾਲ ਸੱਜੀ ਫ਼ਿਲਮ ‘ਪਿੰਡ ਅਮਰੀਕਾ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਫ਼ਿਲਮ ਦੇ ਤਿੰਨ ਮਿੰਟ ਦੇ ਇਸ ਟ੍ਰੇਲਰ ‘ਚ ਆਪਣੇ ਦੇਸ਼ ਅਤੇ ਦੇਸ਼ ਦੀ ਮਿੱਟੀ ਦੇ ਨਾਲ ਜੁੜੇ ਲੋਕਾਂ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ ਜੋ ਆਪਣੇ ਬੱਚਿਆਂ ਦੇ ਕਾਰਨ ਵਿਦੇਸ਼ ‘ਚ ਤਾਂ ਚਲੇ ਜਾਂਦੇ ਹਨ ਪਰ ਆਪਣੇ ਬੱਚਿਆਂ ਦੇ ਵੱਲੋਂ ਕੀਤਾ ਜਾਣ ਵਾਲਾ ਵਰਤਾਉ ਉਨ੍ਹਾਂ ਦਾ ਦਿਲ ਤੋੜ ਦਿੰਦਾ ਹੈ ।
ਹੋਰ ਪੜ੍ਹੋ : ਜਾਣੋ ਪੰਜਾਬੀ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ਬਾਰੇ ਜਿਨ੍ਹਾਂ ਨੇ ਕਰੀਅਰ ਦੇ ਸਿਖਰ ‘ਤੇ ਪਹੁੰਚ ਕੇ ਇਸ ਦੁਨੀਆ ਨੂੰ ਕਿਹਾ ਅਲਵਿਦਾ
ਇਸ ਦੇ ਨਾਲ ਇਸ ਫ਼ਿਲਮ ਦੇ ਟ੍ਰੇਲਰ ‘ਚ ਬੱਚਿਆਂ ਵੱਲੋਂ ਅਪਣਾਏ ਜਾ ਰਹੇ ਪੱਛਮੀ ਸੱਭਿਆਚਾਰ ਦੇ ਚੱਕਰ ਆਪਣੇ ਬੇਸ਼ਕੀਮਤੀ ਸੱਭਿਆਚਾਰ ਨੂੰ ਵਿਸਾਰਨ ਨੂੰ ਦਰਸਾਇਆ ਗਿਆ ਹੈ । ਫ਼ਿਲਮ ਨੂੰ ਡਾਕਟਰ ਹਰਚੰਦ ਸਿੰਘ ਯੂ.ਐੱਸ.ਏ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਫ਼ਿਲਮ ਦਾ ਨਿਰਦੇਸ਼ਨ ਤੇ ਕਹਾਣੀ ਸਿਮਰਨ ਸਿੰਘ ਯੂ. ਐੱਸ.ਏ ਵੱਲੋਂ ਕੀਤੀ ਗਈ ਹੈ ।

ਅਮਰ ਨੂਰੀ ਤੋਂ ਇਲਾਵਾ ਕਮਲਜੀਤ ਨੀਰੂ ਅਤੇ ਪ੍ਰੀਤੋ ਸਾਹਨੀ ਵੀ ਆਉਣਗੇ ਨਜ਼ਰ
ਫ਼ਿਲਮ ਦੀ ਕਹਾਣੀ ਅਮਰ ਨੂਰੀ ਅਤੇ ਕਮਲਜੀਤ ਨੀਰੂ ਦੇ ਪਰਿਵਾਰਾਂ ਦੇ ਆਲੇ ਦੁਆਲੇ ਘੁੰਮਦੀ ਹੈ । ਜਿਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਵਿਦੇਸ਼ ‘ਚ ਬੁਲਾ ਤਾਂ ਲੈਂਦੇ ਹਨ, ਪਰ ਉੱਥੇ ਆਪਣੇ ਮਾਪਿਆਂ ਨੂੰ ਨੌਕਰਾਂ ਵਾਂਗ ਟ੍ਰੀਟ ਕਰਦੇ ਹਨ ਅਤੇ ਉਨ੍ਹਾਂ ਸਤਿਕਾਰ ਕਰਨਾ ਭੁੱਲ ਜਾਂਦੇ ਹਨ ।
_01c90e814a4fbb5950c4983360b71624_1280X720.webp)
ਫ਼ਿਲਮ ਦੀ ਕਹਾਣੀ ਬੇਹੱਦ ਦਿਲਚਸਪ ਹੈ ।ਜੋ ਜ਼ਿੰਦਗੀ ਦੇ ਵੱਖੋ ਵੱਖਰੇ ਰੰਗਾਂ ਨੂੰ ਦਰਸਾਏਗੀ । ਫ਼ਿਲਮ 6 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
