ਦੀਆ ਮਿਰਜ਼ਾ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਪਤੀ ਵੈਭਵ ਰੇਖੀ ਨੂੰ ਵਧਾਈ ਦਿੰਦੇ ਹੋਏ ਸਾਂਝਾ ਕੀਤਾ ਇਹ ਪਿਆਰਾ ਜਿਹਾ ਵੀਡੀਓ

Written by  Lajwinder kaur   |  February 15th 2022 04:59 PM  |  Updated: February 15th 2022 05:00 PM

ਦੀਆ ਮਿਰਜ਼ਾ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਪਤੀ ਵੈਭਵ ਰੇਖੀ ਨੂੰ ਵਧਾਈ ਦਿੰਦੇ ਹੋਏ ਸਾਂਝਾ ਕੀਤਾ ਇਹ ਪਿਆਰਾ ਜਿਹਾ ਵੀਡੀਓ

ਅਦਾਕਾਰਾ ਦੀਆ ਮਿਰਜ਼ਾ ਅਤੇ ਉਸ ਦੇ ਪਤੀ ਵੈਭਵ ਰੇਖੀ ਅੱਜ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਨ। ਇਸ ਖਾਸ ਮੌਕੇ 'ਤੇ, ਦੀਆ ਨੇ ਆਪਣੇ ਵਿਆਹ ਦੇ ਵੀਡੀਓ ਦੀ ਇੱਕ ਝਲਕ ਦੁਨੀਆ ਨਾਲ ਸਾਂਝੀ ਕਰਕੇ ਪਤੀ ਵੈਭਵ ਨੂੰ ਹੈਰਾਨ ਕਰ ਦਿੱਤਾ ਹੈ (Dia Mirza wishes hubby Vaibhav Rekhi on first anniversary )। ਅਭਿਨੇਤਰੀ ਨੇ ਦਿਲ ਨੂੰ ਛੂਹ ਜਾਣ ਵਾਲਾ ਵੀਡੀਓ ਸਾਂਝਾ ਕੀਤਾ ਹੈ। ਇਹ ਵੀਡੀਓ ਦਰਸ਼ਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ: ਧੀ ਸਮੀਸ਼ਾ ਦੇ ਜਨਮਦਿਨ 'ਤੇ ਸ਼ਿਲਪਾ ਸ਼ੈੱਟੀ ਨੇ ਸ਼ੇਅਰ ਕੀਤਾ ਇੱਕ ਪਿਆਰਾ ਵੀਡੀਓ, ਪਾਪਾ ਦੇ ਨਾਲ ਮਸਤੀ ਕਰਦੀ ਸਮੀਸ਼ਾ ਨੇ ਜਿੱਤਿਆ ਸਭ ਦਾ ਦਿਲ, ਦੇਖੋ ਵੀਡੀਓ

ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਦੀਆ ਨੇ ਪਤੀ ਵੈਭਵ ਨੂੰ ਉਨ੍ਹਾਂ ਦੀ ਪਹਿਲੀ ਵਿਆਹ ਦੀ ਵਰ੍ਹੇਗੰਢ 'ਤੇ ਦਿਲੋਂ ਸ਼ੁਭਕਾਮਨਾਵਾਂ ਦਿੰਦੇ ਹੋਏ ਲਿਖਿਆ, "ਸਾਡੇ ਅਜਿਹੇ ਸਾਲ ਨੇ ਜੋ ਸਵਾਲ ਪੁੱਛਦੇ ਹਨ ਅਤੇ ਅਜਿਹੇ ਸਾਲ ਨੇ ਜੋ ਜਵਾਬਾਂ ਨਾਲ ਭਰੇ ਹੋਏ ਹਨ। ਇਹ ਉਹ ਸਾਲ ਸੀ ਜਦੋਂ ਸਾਡੇ ਬਹੁਤ ਸਾਰੇ ਸੁਫ਼ਨੇ ਪੂਰੇ ਹੋਏ ਅਤੇ ਬਹੁਤ ਸਾਰੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਗਿਆ ਸੀ, ਹੈਪੀ ਐਨੀਵਰਸਰੀ @vaibhav.rekhi ਅਸੀਂ ਇਕੱਠੇ ਵਧਦੇ ਰਹੀਏ ਅਤੇ ਉਨ੍ਹਾਂ ਦੀ ਕਦਰ ਕਰਦੇ ਰਹੀਏ। ਜ਼ਿੰਦਗੀ ਦੀਆਂ ਸਧਾਰਨ ਖੁਸ਼ੀਆਂ ...

Dia Mirza-Avyaan Image From Instagram

ਉਨ੍ਹਾਂ ਨੇ ਅੱਗੇ ਲਿਖਿਆ ਹੈ ‘#SunSetKeDivane ਸਾਡੇ ਵਿਆਹ ਦੇ ਦਿਨ ਦੀ ਇੱਕ ਝਲਕ ਸਾਂਝੀ ਕਰ ਰਹੀ ਹਾਂ...ਇੱਕ ਅਜਿਹਾ ਦਿਨ ਜੋ ਸਾਡੇ ਪਰਿਵਾਰਾਂ ਅਤੇ ਦੋਸਤਾਂ ਨੂੰ ਘਰ ਦੇ ਬਗੀਚੇ ਵਿੱਚ ਲਿਆਉਂਦਾ ਹੈ। ਇੱਕ ਟਿਕਾਊ ਵਿਆਹ ਜੋ ਇੱਕ ਟੀਮ ਦੁਆਰਾ ਬਣਾਇਆ ਗਿਆ ਸੀ ਜਿਸਨੇ ਇਸਨੂੰ ਹਰ ਤਰ੍ਹਾਂ ਨਾਲ 'ਸਧਾਰਨ' ਅਨੰਦਮਈ ਅਤੇ ਯਾਦਗਾਰ ਬਣਾਇਆ ...’ ਇਸ ਪੋਸਟ ਉੱਤੇ ਨਾਮੀ ਹਸਤੀਆਂ ਤੇ ਪ੍ਰਸ਼ੰਸਕ ਕਮੈਂਟ ਕਰਕੇ ਜੋੜੇ ਨੂੰ ਮੁਬਾਰਕਾਂ ਦੇ ਰਹੇ ਹਨ।

Dia Mirza

 

ਹੋਰ ਪੜ੍ਹੋ: ਅਦਾਕਾਰਾ ਨੀਤੀ ਟੇਲਰ ਨੇ ਵੈਡਿੰਗ ਐਨੀਵਰਸਿਰੀ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਪ੍ਰਸ਼ੰਸਕ ਦੇ ਰਹੇ ਵਧਾਈ

ਵੀਡੀਓ ਸਾਨੂੰ ਵੈਭਵ ਦੀ ਧੀ ਸਮਾਇਰਾ ਰੇਖੀ ਵੀ ਨਜ਼ਰ ਆ ਰਹੀ ਹੈ। ਜੋ ਕਿ ਨਵ-ਵਿਆਹੇ ਜੋੜੇ ਲਈ ਖੁਸ਼ ਜ਼ਾਹਿਰ ਕਰਦੀ ਹੋਈ ਨਜ਼ਰ ਆ ਰਹੀ ਹੈ। ਦੱਸ ਦਈਏ ਜੋੜੇ ਨੇ ਪਿਛਲੇ ਸਾਲ ਮਈ ਵਿੱਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਅਤੇ ਉਸਦਾ ਨਾਮ ਅਵਯਾਨ ਆਜ਼ਾਦ ਰੇਖੀ ਰੱਖਿਆ। ਦੀਆ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਬੇਟੇ ਅਵਿਆਨ ਅਤੇ ਬੇਟੀ ਸਮਾਇਰਾ ਰੇਖੀ ਨਾਲ ਬਿਤੇ ਸਮੇਂ ਦੀਆਂ ਝਲਕੀਆਂ ਸ਼ੇਅਰ ਕਰਦੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network