Advertisment

ਰੋਸ਼ਨ ਪ੍ਰਿੰਸ ਅਤੇ ਪਾਇਲ ਦੇਵ ਦੇ ਗੀਤ 'ਦਿੱਲੀ ਵਾਲੀ' 'ਚ ਦਿਖਿਆ ਰੋਸ਼ਨ ਪ੍ਰਿੰਸ ਦਾ ਬਿਲਕੁਲ ਵੱਖਰਾ ਅੰਦਾਜ਼

author-image
By Shaminder
New Update
ਰੋਸ਼ਨ ਪ੍ਰਿੰਸ ਅਤੇ ਪਾਇਲ ਦੇਵ ਦੇ ਗੀਤ 'ਦਿੱਲੀ ਵਾਲੀ' 'ਚ ਦਿਖਿਆ ਰੋਸ਼ਨ ਪ੍ਰਿੰਸ ਦਾ ਬਿਲਕੁਲ ਵੱਖਰਾ ਅੰਦਾਜ਼
Advertisment
ਰੋਸ਼ਨ ਪ੍ਰਿੰਸ ਅਤੇ ਪਾਇਲ ਦੇਵ ਦੀ ਆਵਾਜ਼ 'ਚ ਗੀਤ 'ਦਿੱਲੀ ਵਾਲੀ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਦਿੱਲੀ ਵਾਲੀ ਕੁੜੀ ਦੇ ਨਖਰੇ ਅਤੇ ਫੈਸ਼ਨ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।ਇਸ ਦੇ ਨਾਲ ਹੀ ਦਿੱਲੀ ਦੇ ਵੱਖ-ਵੱਖ ਥਾਵਾਂ ਦੇ ਨਾਲ ਦਿੱਲੀ ਵਾਲੀ ਕੁੜੀ ਦੀ ਤੁਲਨਾ ਕੀਤੀ ਗਈ ਹੈ । ਇਸ ਗੀਤ ਦੇ ਬੋਲ ਖੁਦ ਰੋਸ਼ਨ ਪ੍ਰਿੰਸ ਨੇ ਲਿਖੇ ਨੇ, ਸੰਗੀਤਬੱਧ ਵੀ ਉਨ੍ਹਾਂ ਨੇ ਖੁਦ ਹੀ ਕੀਤੇ ਨੇ ਮਿਊਜ਼ਿਕ ਵੀ ਖੁਦ ਹੀ ਦਿੱਤਾ ਹੈ ।
Advertisment
ਜਦੋਂ ਕਿ ਫੀਚਰਿੰਗ 'ਚ ਰੋਸ਼ਨ ਪ੍ਰਿੰਸ, ਸਨੇਹਾ ਗੁਪਤਾ, ਅੰਕੂਰ ਪਾਠਕ ਅਤੇ ਗੌਰਵ ਅਰੋੜਾ ਨਜ਼ਰ ਆ ਰਹੇ ਨੇ । ਇਸ ਗੀਤ 'ਚ ਰੋਸ਼ਨ ਪ੍ਰਿੰਸ ਦਾ ਬਿਲਕੁਲ ਵੱਖਰਾ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । https://www.instagram.com/p/B9VkxXWgKSV/ ਰੋਸ਼ਨ ਪ੍ਰਿੰਸ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਫ਼ਿਲਮ ਇੰਡਸਟਰੀ 'ਚ ਵੀ ਇੱਕ ਤੋਂ ਬਾਅਦ ਇੱਕ ਫ਼ਿਲਮ 'ਚ ਨਜ਼ਰ ਆ ਰਹੇ ਨੇ ।ਹਾਲ ਹੀ 'ਚ ਗਿੱਪੀ ਗਰੇਵਾਲ ਦੇ ਨਾਲ ਉਨ੍ਹਾਂ ਦੀ ਫ਼ਿਲਮ 'ਇੱਕ ਸੰਧੂ ਹੁੰਦਾ ਸੀ' 'ਚ ਉਨ੍ਹਾਂ ਦੀ ਅਦਾਕਾਰੀ ਦਾ ਜਲਵਾ ਵੇਖਣ ਨੂੰ ਮਿਲ ਰਿਹਾ ਹੈ  
 
Advertisment

Stay updated with the latest news headlines.

Follow us:
Advertisment
Advertisment
Latest Stories
Advertisment