Thursday, 28th of May 2026

ਸੌਂਫ ਖਾਣ ਵਿੱਚ ਹੀ ਸਵਾਦ ਨਹੀਂ ਹੁੰਦੀ ਬਲਕਿ ਕਈ ਬਿਮਾਰੀਆਂ ਵੀ ਕਰਦੀ ਹੈ ਦੂਰ

Reported by: PTC Punjabi Desk | Edited by: Rupinder Kaler  |  January 05th 2021 06:38 PM |  Updated: January 05th 2021 06:38 PM

ਸੌਂਫ ਖਾਣ ਵਿੱਚ ਹੀ ਸਵਾਦ ਨਹੀਂ ਹੁੰਦੀ ਬਲਕਿ ਕਈ ਬਿਮਾਰੀਆਂ ਵੀ ਕਰਦੀ ਹੈ ਦੂਰ

ਸੌਂਫ ਵਿਚ ਐਂਟੀ ਆਕਸੀਡੈਂਟ, ਵਿਟਾਮਿਨ A, B, ਅਮੀਨੋ ਐਸਿਡ, ਕਾਪਲੈਕਸ, ਵਿਟਾਮਿਨ C ਤੇ D ਵਰਗੇ ਜ਼ਰੂਰੀ ਤੱਤ ਹੁੰਦੇ ਹਨ ।ਜੇਕਰ ਸੌਂਫ ਦਾ ਪਾਣੀ ਪੀਤਾ ਜਾਵੇ ਤਾਂ ਇਸ ਨਾਲ ਕਈ ਬਿਮਾਰੀਆਂ ਨੂੰ ਦੂਰ ਰੱਖਿਆ ਜਾ ਸਕਦਾ ਹੈ । ਸੌਂਫ ਦਾ ਪਾਣੀ ਪੀਣ ਨਾਲ ਦਿਲ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।

ਹੋਰ ਪੜ੍ਹੋ :

ਮਸੂੜਿਆਂ ਲਈ ਸੌਂਫ ਦਾ ਪਾਣੀ ਬੇਹੱਦ ਕਾਰਗਰ ਹੈ। ਰੋਜ਼ਾਨਾ ਸੌਂਫ ਦਾ ਪਾਣੀ ਪੀਣ ਨਾਲ ਯਾਦਾਸ਼ਤ ਚੰਗੀ ਹੁੰਦੀ ਹੈ। ਰੋਜ਼ਾਨਾ ਸੌਂਫ ਦਾ ਪਾਣੀ ਪੀਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਜੇ ਰੋਜ਼ਾਨਾ 5-6 ਗ੍ਰਾਮ ਸੌਂਫ ਖਾਧੀ ਜਾਏ ਤਾਂ ਲੀਵਰ ਠੀਕ ਰਹਿੰਦਾ ਹੈ।

ਰੋਜ਼ਾਨਾ ਮਿਸ਼ਰੀ ਨਾਲ ਸੌਂਫ ਖਾਣ ਨਾਲ ਆਵਾਜ਼ ਚੰਗੀ ਹੁੰਦੀ ਹੈ। ਖੰਘ ਦੀ ਸਮੱਸਿਆ ਵੀ ਨਹੀਂ ਰਹਿੰਦੀ। ਸੌਂਫ ਕੋਲੈਸਟ੍ਰੋਲ ਪੱਧਰ ਵੀ ਕਾਬੂ ‘ਚ ਰੱਖਦਾ ਹੈ। ਜੇ ਇੱਕ ਚੱਮਚ ਸੌਂਫ ਨੂੰ 2 ਕੱਪ ਪਾਣੀ ਵਿੱਚ ਉਬਾਲ ਕੇ ਪੀਤਾ ਜਾਏ ਤਾਂ ਅੰਤੜੀਆਂ ਚੰਗੀਆਂ ਰਹਿੰਦੀਆਂ ਹਨ ਤੇ ਖਾਂਸੀ ਗਾਇਬ ਹੋ ਜਾਂਦੀ ਹੈ।


Popular Posts