Advertisment

ਜੇਕਰ ਤੁਸੀਂ ਵੀ ਚਾਹ ਨਾਲ ਖਾਂਦੇ ਹੋ ਇਹ ਚੀਜ਼ਾਂ ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਗੰਭੀਰ ਹੋ ਸਕਦੇ ਨੇ ਨਤੀਜੇ

author-image
By Pushp Raj
New Update
ਜੇਕਰ ਤੁਸੀਂ ਵੀ ਚਾਹ ਨਾਲ ਖਾਂਦੇ ਹੋ ਇਹ ਚੀਜ਼ਾਂ ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਗੰਭੀਰ ਹੋ ਸਕਦੇ ਨੇ ਨਤੀਜੇ
Advertisment
Foods items avoid with tea: ਅਕਸਰ ਲੋਕਾਂ ਨੂੰ ਚਾਹ ਦੇ ਨਾਲ ਗਰਮ-ਗਰਮ ਪਕੌੜੇ, ਤਲੀਆਂ ਹੋਈਆਂ ਚੀਜ਼ਾਂ ਸਨੈਕਸ ਦੇ ਤੌਰ 'ਤੇ ਖਾਣਾ ਬੇਹੱਦ ਪਸੰਦ ਹੁੰਦਾ ਹੈ। ਸਵੇਰ ਦਾ ਨਾਸ਼ਤਾ ਹੋਵੇ ਜਾਂ ਸ਼ਾਮ ਦਾ ਟੀ ਟਾਈਮ ਚਾਹ ਤੇ ਸਨੈਕਸ ਤੋਂ ਬਿਨਾਂ ਅਧੂਰਾ ਲੱਗਦਾ ਹੈ। ਜੇਕਰ ਘਰ ਕੋਈ ਮਹਿਮਾਨ ਆਉਂਦਾ ਹੈ ਤਾਂ ਚਾਹ ਦੇ ਨਾਲ ਸਨੈਕਸ ਵੀ ਪਰੋਸੇ ਜਾਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕੁਝ ਫੂਡ ਆਈਟਮਸ ਅਜਿਹੇ ਵੀ ਹੁੰਦੇ ਹਨ, ਜੋ ਚਾਹ ਨਾਲ ਲੈਣ ਨਾਲ ਸਾਰੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ। ਆਓ ਜਾਣਦੇ ਹਾਂ ਕਿ ਚਾਹ ਨਾਲ ਕਿਹੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।
Advertisment
publive-image image From Google ਜੇਕਰ ਤੁਸੀਂ ਵੀ ਚਾਹ ਦੇ ਨਾਲ ਸਨੈਕਸ ਖਾਣਾ ਪਸੰਦ ਕਰਦੇ ਹੋ ਤਾਂ ਥੋੜਾ ਸਾਵਧਾਨ ਹੋ ਜਾਓ ਕਿਉਂਕਿ ਚਾਹ ਦੇ ਨਾਲ ਕੁਝ ਚੀਜ਼ਾਂ ਦਾ ਸੇਵਨ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਆਓ ਜਾਣਦੇ ਹਾਂ ਚਾਹ ਨਾਲ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਚਾਹ ਨਾਲ ਇਨ੍ਹਾਂ ਚੀਜ਼ਾਂ ਦਾ ਨਾ ਕਰੋ ਸੇਵਨ ਬੇਸਣ ਵਾਲੀਆਂ ਚੀਜ਼ਾਂ ਤੋਂ ਕਰੋ ਪਰਹੇਜ਼ ਅਕਸਰ ਲੋਕ ਚਾਹ ਦੇ ਨਾਲ ਪਕੌੜੇ, ਸਨੈਕਸ ਆਦਿ ਖਾਣਾ ਪਸੰਦ ਕਰਦੇ ਹਨ, ਜੋ ਛੋਲਿਆਂ ਦੀ ਵਰਤੋਂ ਕਰਕੇ ਬਣਾਏ ਜਾਂਦੇ ਹਨ। ਜੇਕਰ ਚਾਹ ਦੇ ਨਾਲ ਛੋਲਿਆਂ ਦੀਆਂ ਬਣੀਆਂ ਚੀਜ਼ਾਂ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ
Advertisment
ਨਾ ਖਾਓ ਠੰਢੀਆਂ ਚੀਜ਼ਾਂ ਚਾਹ ਦੇ ਨਾਲ ਕੋਈ ਵੀ ਠੰਢੀ ਚੀਜ਼ ਨਾ ਖਾਓ। ਜਾਂ ਚਾਹ ਪੀਣ ਤੋਂ ਤੁਰੰਤ ਬਾਅਦ ਠੰਢੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਦਰਅਸਲ, ਵੱਖ-ਵੱਖ ਪ੍ਰਭਾਵਾਂ ਵਾਲੀਆਂ ਚੀਜ਼ਾਂ ਨੂੰ ਇਕੱਠੇ ਖਾਣ ਨਾਲ ਪਾਚਨ ਪ੍ਰਣਾਲੀ ਕਮਜ਼ੋਰ ਹੋ ਸਕਦੀ ਹੈ। publive-image image From Google ਹਲਦੀ ਵਾਲਾ ਭੋਜਨ ਖਾਣ ਤੋਂ ਕਰੋ ਪਰਹੇਜ਼ ਚਾਹ ਦੇ ਨਾਲ ਹਲਦੀ ਵਾਲੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਪੇਟ 'ਚ ਗੈਸ, ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
Advertisment
ਆਇਰਨ ਨਾਲ ਭਰਪੂਰ ਸਬਜ਼ੀਆਂ ਨਾ ਖਾਓ ਚਾਹ ਦੇ ਨਾਲ ਹਰੀਆਂ ਸਬਜ਼ੀਆਂ ਦਾ ਸੇਵਨ ਫਾਇਦੇ ਦੀ ਥਾਂ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਚਾਹ ਦੇ ਨਾਲ ਆਇਰਨ ਨਾਲ ਭਰਪੂਰ ਚੀਜ਼ਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਰਅਸਲ, ਚਾਹ ਵਿੱਚ ਮੌਜੂਦ ਟੈਨਿਨ ਆਕਸਲੇਟ ਆਇਰਨ ਨੂੰ ਪੱਚਣ ਤੋਂ ਰੋਕਦੇ ਹਨ ਤੇ ਇਸ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ। publive-image image From Google ਹੋਰ ਪੜ੍ਹੋ: ਜੇਕਰ ਸਰਦੀਆਂ ‘ਚ ਹਰ ਸਮੇਂ ਰਹਿੰਦਾ ਹੈ ਆਲਸ ਤਾਂ ਡਾਈਟ ‘ਚ ਸ਼ਾਮਿਲ ਕਰੋ ਇਹ ਇਮਿਊਨਿਟੀ ਬੂਸਟਰ ਚੀਜ਼ਾਂ ਨਿੰਬੂ ਤੇ ਚਾਹਪੱਤੀ ਨੂੰ ਇਕੱਠੇ ਨਾ ਮਿਲਾਓ ਅਕਸਰ ਲੋਕ ਸਵੇਰੇ ਖਾਲੀ ਪੇਟ ਨਿੰਬੂ ਵਾਲੀ ਚਾਹ ਯਾਨੀ ਕਿ ਲੈਮਨ ਟੀ ਪੀਣਾ ਪਸੰਦ ਕਰਦੇ ਹਨ, ਪਰ ਚਾਹਪੱਤੀ 'ਚ ਨਿੰਬੂ ਦਾ ਰਸ ਮਿਲਾਉਣ 'ਤੇ ਚਾਹ ਟਾਕਸਿਕ ਹੋ ਜਾਂਦੀ ਹੈ। ਇਸ ਦਾ ਖਾਲੀ ਪੇਟ ਸੇਵਨ ਕਰਨ ਨਾਲ ਪੇਟ 'ਚ ਸੋਜ ਵਰਗੀ ਸਮੱਸਿਆ ਹੋ ਸਕਦੀ ਹੈ, ਇਸ ਤੋਂ ਬੱਚਣ ਲਈ ਲੈਮਨ ਟੀ ਖਾਲੀ ਪੇਟ ਨਾਂ ਪਿਓ।
Advertisment

Stay updated with the latest news headlines.

Follow us:
Advertisment
Advertisment
Latest Stories
Advertisment