ਇੱਕੋ ਦਿਨ ਹੁੰਦਾ ਹੈ ਗੁਰਲੇਜ ਅਖਤਰ ਦੀ ਮਾਂ ਅਤੇ ਪਤੀ ਕੁਲਵਿੰਦਰ ਕੈਲੀ ਦਾ ਜਨਮ ਦਿਨ, ਵੇਖੋ ਕਿਸ ਅੰਦਾਜ਼ ‘ਚ ਗਾਇਕਾ ਨੇ ਕੀਤਾ ਸੈਲੀਬ੍ਰੇਸ਼ਨ

Written by  Shaminder   |  January 16th 2023 11:10 AM  |  Updated: January 16th 2023 11:10 AM

ਇੱਕੋ ਦਿਨ ਹੁੰਦਾ ਹੈ ਗੁਰਲੇਜ ਅਖਤਰ ਦੀ ਮਾਂ ਅਤੇ ਪਤੀ ਕੁਲਵਿੰਦਰ ਕੈਲੀ ਦਾ ਜਨਮ ਦਿਨ, ਵੇਖੋ ਕਿਸ ਅੰਦਾਜ਼ ‘ਚ ਗਾਇਕਾ ਨੇ ਕੀਤਾ ਸੈਲੀਬ੍ਰੇਸ਼ਨ

ਗੁਰਲੇਜ ਅਖਤਰ (Gurlej Akhtar) ਨੇ ਆਪਣੇ ਪਤੀ ਕੁਲਵਿੰਦਰ ਕੈਲੀ (Kulwinder Kelly)ਅਤੇ ਮਾਂ ਦਾ ਜਨਮ ਦਿਨ ਮਨਾਇਆ । ਜਿਸ ਦੀਆਂ ਤਸਵੀਰਾਂ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਨਕਿ ਗੁਰਲੇਜ ਅਖਤਰ ਆਪਣੀ ਮਾਂ (Mother)ਅਤੇ ਪਤੀ (Husband) ਦਾ ਜਨਮ ਦਿਨ (Birthday) ਮਨਾਉਂਦੀ ਹੋਈ ਦਿਖਾਈ ਦੇ ਰਹੀ ਹੈ ।

Gurlej Akhtar And kulwinder kally-min (1) image Source : Instagram

ਹੋਰ ਪੜ੍ਹੋ : ਪਰਵੀਨ ਭਾਰਟਾ ਨੇ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਜੀ ਦੇ ਪਰਿਵਾਰ ਦੇ ਨਾਲ ਕੀਤੀ ਮੁਲਾਕਾਤ

ਇਸ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਪ੍ਰਮਾਤਮਾ ਦਾ ਸ਼ੁਕਰਾਨਾ ਕਿ ਉਸ ਨੇ ਮੈਨੂੰ ਮੇਰੀ ਜ਼ਿੰਦਗੀ ਦੇ ਸਭ ਤੋਂ ਪਿਆਰੇ ਅਤੇ ਵਧੀਆ ਹੀਰੇ ਇੱਕੋ ਦਿਨ ਦਿੱਤੇ । ਰੱਬ ਤੁਹਾਨੂੰ ਦੋਵਾਂ ਨੂੰ ਅਪਾਰ ਖੁਸ਼ੀਆਂ ਦੇਵੇ। ਹੈਪੀ ਬਰਥਡੇ ਮੇਰੇ ਪਿਆਰ ਅਤੇ ਮੇਰੀ ਪਿਆਰੀ ਮਾਂ ਨੂੰ ।

gurlej akhtar with husband,,-min image From instagram

ਹੋਰ ਪੜ੍ਹੋ : ਵੈਡਿੰਗ ਐਨੀਵਰਸਰੀ ਦੀਆਂ ਤਸਵੀਰਾਂ ਸਾਂਝੀਆਂ ਕਰਨ ਤੋਂ ਬਾਅਦ ਗੁਰਬਖਸ਼ ਚਾਹਲ ਤੇ ਰੁਬੀਨਾ ਬਾਜਵਾ ਦਾ ਟਵਿੱਟਰ ਅਕਾਊਂਟ ਕਿਉਂ ਕੀਤਾ ਸਸਪੈਂਡ, ਪੜ੍ਹੋ ਪੂਰੀ ਖ਼ਬਰ

ਵਾਹਿਗੁਰੂ ਤੁਹਾਨੂੰ ਹਮੇਸ਼ਾ ਸਲਾਮਤ ਰੱਖੇ’। ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਲੇਜ ਅਖਤਰ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਲੇਜ ਅਖਤਰ ਦਾ ਬੇਟਾ ਦਾਨਵੀਰ ਆਪਣੀ ਨਾਨੀ ਅਤੇ ਆਪਣੇ ਪਿਤਾ ਦੇ ਮੂੰਹ ‘ਤੇ ਕੇਕ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।

gurlej Akhtar ,,, image From instagram

ਦੱਸ ਦਈਏ ਕਿ ਗਾਇਕਾ ਦੇ ਪਤੀ ਅਤੇ ਮਾਂ ਦਾ ਜਨਮ ਦਿਨ ਇੱਕੋ ਹੀ ਦਿਨ ਹੁੰਦਾ ਹੈ ਅਤੇ ਗੁਰਲੇਜ ਅਖਤਰ ਦੋਵਾਂ ਦਾ ਜਨਮ ਦਿਨ ਅਕਸਰ ਇੱਕਠਿਆਂ ਮਨਾਉਂਦੀ ਹੋਈ ਨਜ਼ਰ ਆਉਂਦੀ ਹੈ । ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਸਿਤਾਰੇ ਹਨ ਅਤੇ ਇਸ ਜੋੜੀ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network