ਕਿਮ ਕਾਰਦਸ਼ੀਅਨ ਵਾਂਗ ਦਿੱਸਣ ਵਾਲੀ ਮਾਡਲ ਕ੍ਰਿਸਟੀਨਾ ਐਸ਼ਟਨ ਦਾ 34 ਸਾਲ ਦੀ ਉਮਰ ‘ਚ ਦਿਹਾਂਤ, ਸੋਹਣੀ ਦਿਖਣ ਦੀ ਚਾਹਤ ਨੇ ਲੈ ਲਈ ਜਾਨ

ਕਿਮ ਕਾਰਦਸ਼ੀਅਨ ਦੀ ਹਮਸ਼ਕਲ ਮੰਨੀ ਜਾਣ ਵਾਲੀ ਮਾਡਲ ਕ੍ਰਿਸਟੀਨਾ ਐਸ਼ਟਨ ਦਾ 34 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ । ਉਸ ਨੇ ਮਸ਼ਹੂਰ ਅਦਾਕਾਰਾ ਕਿਮ ਕਾਰਦਸ਼ੀਅਨ ਵਾਂਗ ਦਿਖਣ ਦੇ ਲਈ ਜ਼ਿੰਦਗੀ ‘ਚ ਪਤਾ ਨਹੀਂ ਕਿੰਨੀਆਂ ਕੁ ਸਰਜਰੀ ਕਰਵਾਈਆਂ ਸਨ ।

Written by  Shaminder   |  April 28th 2023 04:37 PM  |  Updated: April 28th 2023 04:37 PM

ਕਿਮ ਕਾਰਦਸ਼ੀਅਨ ਵਾਂਗ ਦਿੱਸਣ ਵਾਲੀ ਮਾਡਲ ਕ੍ਰਿਸਟੀਨਾ ਐਸ਼ਟਨ ਦਾ 34 ਸਾਲ ਦੀ ਉਮਰ ‘ਚ ਦਿਹਾਂਤ, ਸੋਹਣੀ ਦਿਖਣ ਦੀ ਚਾਹਤ ਨੇ ਲੈ ਲਈ ਜਾਨ

ਕਿਮ ਕਾਰਦਸ਼ੀਅਨ ਦੀ ਹਮਸ਼ਕਲ ਮੰਨੀ ਜਾਣ ਵਾਲੀ ਮਾਡਲ ਕ੍ਰਿਸਟੀਨਾ ਐਸ਼ਟਨ (Christina Ashten) ਦਾ 34  ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ । ਉਸ ਨੇ ਮਸ਼ਹੂਰ ਅਦਾਕਾਰਾ ਕਿਮ ਕਾਰਦਸ਼ੀਅਨ ਵਾਂਗ ਦਿਖਣ ਦੇ ਲਈ ਜ਼ਿੰਦਗੀ ‘ਚ ਪਤਾ ਨਹੀਂ ਕਿੰਨੀਆਂ ਕੁ ਸਰਜਰੀ ਕਰਵਾਈਆਂ ਸਨ । ਉਸ ਦੇ ਦਿਹਾਂਤ ਦੇ ਕਾਰਨ ਮਾਡਲਿੰਗ ਜਗਤ ‘ਚ ਸੋਗ ਦੀ ਲਹਿਰ ਹੈ । 

ਹੋਰ ਪੜ੍ਹੋ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਮੂਲ ਇੰਡੀਆ ਨੇ ਦਿੱਤੀ ਸ਼ਰਧਾਂਜਲੀ

ਕਿਮ ਵਾਂਗ ਦਿਖਣ ਦੇ ਲਈ ਕਰਵਾਈ ਸਰਜਰੀ 

ਅਦਾਕਾਰਾ ਕਿਮ ਕਾਰਦਸ਼ੀਅਨ ਵਾਂਗ ਦਿਖਣ ਦੇ ਲਈ ਕ੍ਰਿਸਟੀਨਾ ਨੇ ਕਈ ਪਲਾਸਟਿਕ ਸਰਜਰੀਆਂ ਕਰਵਾਈਆਂ ਸਨ । ਉਸ ਨੇ ਸਰਜਰੀ ਕਰਵਾ ਕੇ ਨਾ ਸਿਰਫ ਉਸ ਦੇ ਵਰਗੀ ਫਿਗਰ ਹਾਸਲ ਕੀਤੀ ਸੀ, ਬਲਕਿ ਸਰਜਰੀ ਕਰਵਾਉਣ ਤੋਂ ਬਾਅਦ ਉਹ ਕਿਮ ਵਰਗੀ ਦਿਖਾਈ ਦੇਣ ਲੱਗ ਪਈ ਸੀ । ਉਸ ਨੇ ਅਦਾਕਾਰਾ ਕਿਮ ਵਾਂਗ ਦਿਖਣ ਦੇ ਲਈ ਕਰਵਾਈਆਂ ਸਰਜਰੀ ‘ਤੇ ਕਰੋੜਾਂ ਰੁਪਏ ਖਰਚ ਕੀਤੇ ਸਨ ।

ਉਸ ਨੇ ੧੧.੧੨ ਕਰੋੜ ਰੁਪਏ ਦੀ ਮੋਟੀ ਰਕਮ ਇਨ੍ਹਾਂ ਸਰਜਰੀ ‘ਤੇ ਖਰਚ ਕੀਤੀ ਸੀ । ਹਾਲਾਂਕਿ ਏਨੀਆਂ ਸਰਜਰੀਆਂ ਕਰਵਾਉਣ ਤੋਂ ਬਾਅਦ ਉਸ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ । 

ਮਾਡਲ ਦੇ ਪਰਿਵਾਰ ਨੇ ਦਿੱਤੀ ਮੌਤ ਦੀ ਖ਼ਬਰ 

ਮਾਡਲ ਕ੍ਰਿਸਟੀਨਾ ਦੀ ਮੌਤ ਦੀ ਖਬਰ ਉਸ ਦੇ ਪਰਿਵਾਰ ਵਾਲਿਆਂ ਨੇ ਸਾਂਝੀ ਕੀਤੀ । ਪਰਿਵਾਰ ਮੁਤਾਬਕ ਬੀਤੇ ਦਿਨੀਂ ਉਨ੍ਹਾਂ ਨੂੰ ਇੱਕ ਫੋਨ ਆਇਆ ਸੀ । ਇਸ ਫੋਨ ਤੋਂ ਬਾਅਦ ਉਸ ਦਾ ਪਰਿਵਾਰ ਬੁਰੀ ਤਰ੍ਹਾਂ ਟੁੱਟ ਗਿਆ ਹੈ ਅਤੇ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਕਿ ਕ੍ਰਿਸਟੀਨਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network