ਰੇਦਾਨ ਹੰਸ ਆਪਣੇ ਤਾਏ ਨਵਰਾਜ ਹੰਸ ਦੇ ਨਾਲ ਖੇਡਦਾ ਆਇਆ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਤਾਏ-ਭਤੀਜੇ ਦਾ ਇਹ ਅੰਦਾਜ਼

written by Lajwinder kaur | June 11, 2021

ਮਨੋਰੰਜਨ ਜਗਤ ਦਾ ਕਿਊਟ ਕਪਲ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਜੋ ਕਿ ਪਿਛਲੇ ਸਾਲ ਮਾਪੇ ਬਣੇ ਨੇ। ਪਰਮਾਤਮਾ ਦੀ ਅਸੀਸ ਦੇ ਨਾਲ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ । ਜੋ ਕਿ ਇਸ ਸਾਲ ਇੱਕ ਸਾਲ ਦਾ ਹੋ ਗਿਆ ਹੈ। ਸੋਸ਼ਲ ਮੀਡੀਆ ਉੱਤੇ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਅਕਸਰ ਹੀ ਆਪਣੇ ਬੇਟੇ ਦੀਆਂ ਕਿਊਟ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਨੇ।

Yuvraaj Hans Shares New Pictures Of Hredaan Yuvraaj Hans image source-instagram

ਹੋਰ ਪੜ੍ਹੋ :- ‘ਤਵੱਜੋ’ ਦਾ ਟੀਜ਼ਰ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਸਤਿੰਦਰ ਸਰਤਾਜ ਤੇ ਈਸ਼ਾ ਰਿਖੀ ਦੀ ਪਿਆਰੀ ਜਿਹੀ ਕਮਿਸਟਰੀ

:-ਉਰਵਸ਼ੀ ਰੌਤੇਲਾ ਦੇ ਪੇਟ ‘ਤੇ ਇਹ ਸਖ਼ਸ਼ ਮਾਰਦਾ ਰਿਹਾ ਇੱਕ ਤੋਂ ਬਾਅਦ ਕਈ ਮੁੱਕੇ, ਐਕਟਰੈੱਸ ਦਾ ਦਰਦ ਨਾਲ ਹੋਇਆ ਬੁਰਾ ਹਾਲ, ਵੀਡੀਓ ਹੋਇਆ ਵਾਇਰਲ

hredaan hans and navraj hans image source-instagram

ਅਜਿਹੀ ਹੀ ਇੱਕ ਫੋਟੋ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਰੇਦਾਨ ਹੰਸ ਆਪਣੇ ਤਾਏ ਨਵਰਾਜ ਹੰਸ ਦੇ ਨਾਲ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਰੇਦਾਨ ਆਪਣੇ ਤਾਏ ਵੱਲ ਦੇਖਦਾ ਹੋਇਆ ਚੱਲਣ ਦੀ ਕੋਸ਼ਿਸ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਪ੍ਰਸ਼ੰਸਕਾਂ ਨੂੰ ਤਾਏ ਭਤੀਜੇ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

Mansi Sharma and Yuvraj Hans Celebrates His son Hredaan First Birthday image source-instagram

ਨਵਰਾਜ ਹੰਸ ਅਕਸਰ ਹੀ ਆਪਣੇ ਭਤੀਜੇ ਰੇਦਾਨ ਹੰਸ ਦੇ ਨਾਲ ਕੁਆਲਟੀ ਟਾਈਮ ਬਿਤਾਉਂਦੇ ਹੋਏ ਨਜ਼ਰ ਆਉਂਦੇ ਰਹਿੰਦੇ ਨੇ। ਪਿਛਲੇ ਮਹੀਨੇ ਹੀ ਪੂਰੇ ਪਰਿਵਾਰ ਨੇ ਰੇਦਾਨ ਦਾ ਪਹਿਲਾ ਜਨਮਦਿਨ ਬਹੁਤ ਹੀ ਪਿਆਰ ਦੇ ਨਾਲ ਸੈਲੀਬ੍ਰੇਟ ਕੀਤਾ ਸੀ।

 

 

0 Comments
0

You may also like