Advertisment

ਇਹ ਚੀਜ਼ ਅਮਰਿੰਦਰ ਗਿੱਲ ਦੀ ਹਰ ਫ਼ਿਲਮ ਨੂੰ ਬਣਾਉਂਦੀ ਹੈ ਹਿੱਟ …!

author-image
By Rupinder Kaler
New Update
ਇਹ ਚੀਜ਼ ਅਮਰਿੰਦਰ ਗਿੱਲ ਦੀ ਹਰ ਫ਼ਿਲਮ ਨੂੰ ਬਣਾਉਂਦੀ ਹੈ ਹਿੱਟ …!
Advertisment
ਅਮਰਿੰਦਰ ਗਿੱਲ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜੇਕਰ ਉਹਨਾਂ ਦੀਆਂ ਕੁਝ ਫ਼ਿਲਮਾਂ ਤੇ ਨਜ਼ਰ ਮਾਰੀ ਜਾਵੇ ਤਾਂ ਉਹਨਾਂ ਦੀਆਂ ਫ਼ਿਲਮਾਂ ਨੂੰ ਇੱਕ ਚੀਜ਼ ਹਿੱਟ ਬਣਾਉਂਦੀ ਹੈ, ਤੇ ਉਹ ਹੈ ਫ਼ਿਲਮ ਦੀ ਕਹਾਣੀ ।ਅਮਰਿੰਦਰ ਗਿੱਲ ਕਦੇ ਵੀ ਆਪਣੀ ਫ਼ਿਲਮ ਦੀ ਕਹਾਣੀ ਦੇ ਕਿਰਦਾਰਾਂ ਨਾਲ ਕੋਈ ਵੀ ਛੇੜਖਾਨੀ ਨਹੀਂ ਕਰਦਾ ਚਾਹੇ ਇਸ ਫ਼ਿਲਮ ਵਿੱਚ ਉਸ ਨੂੰ ਪ੍ਰਮੁੱਖਤਾ ਮਿਲੇ ਜਾ ਨਾਂ । ਜੇਕਰ ਹੋਰ ਅਦਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀਆਂ ਫ਼ਿਲਮਾਂ ਇੱਕ ਹੀ ਕਿਰਦਾਰ ਦੇ ਇਰਦ-ਗਿਰਦ ਘੁੰਮਦੀਆਂ ਹਨ । ਫ਼ਿਲਮ ਦਾ ਹੀਰੋ ਹੀ ਪੂਰੀ ਫ਼ਿਲਮ ਵਿੱਚ ਦਿਖਾਈ ਦਿੰਦਾ ਹੈ ਜਦੋਂ ਕਿ ਫ਼ਿਲਮ ਦੇ ਹੋਰ ਕਿਰਦਾਰ ਫ਼ਿਲਮ ਦੇ ਹੀਰੋ ਦੀ ਚਮਕ ਅੱਗੇ ਫਿੱਕੇ ਪੈ ਜਾਂਦੇ ਹਨ । ਪਰ ਅਮਰਿੰਦਰ ਗਿੱਲ ਦੀਆਂ ਫ਼ਿਲਮਾਂ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ, ਹਰ ਕਿਰਦਾਰ ਨੂੰ ਓਨੀਂ ਹੀ ਅਹਿਮੀਅਤ ਦਿੱਤੀ ਜਾਂਦੀ ਹੈ । ਜਿੰਨੀ ਅਹਿਮੀਅਤ ਫ਼ਿਲਮ ਦੇ ਹੀਰੋ ਨੂੰ ਦਿੱਤੀ ਜਾਂਦੀ ਹੈ । ਅਮਰਿੰਦਰ ਗਿੱਲ ਦੀ ਇਸ ਆਦਤ ਦਾ ਅੰਦਾਜ਼ਾ ਉਸ ਦੀ ਫ਼ਿਲਮ ‘ਲਾਈਏ ਜੇ ਯਾਰੀਆਂ’ ਤੋਂ ਹੀ ਲਗਾਇਆ ਜਾ ਸਕਦਾ ਹੈ । ਉਸ ਨੇ ਇਸ ਫ਼ਿਲਮ ਵਿੱਚ ਹਰ ਕਿਰਦਾਰ ਨੂੰ ਅਮਹਿਮੀਅਤ ਦਿੱਤੀ ਹੈ । ਅਮਰਿੰਦਰ ਨੇ ਆਪਣੇ ਆਪ ਨੂੰ ਓਨਾਂ ਹੀ ਦਿਖਾਇਆ ਹੈ ਜਿੰਨਾਂ ਫ਼ਿਲਮ ਦੀ ਕਹਾਣੀ ਮੁਤਾਬਿਕ ਜ਼ਰੂਰਤ ਸੀ ।
Advertisment
publive-image ਸ਼ਾਇਦ ਅਮਰਿੰਦਰ ਗਿੱਲ ਦੀ ਇਹ ਆਦਤ ਹੀ ਉਸ ਦੀਆਂ ਫ਼ਿਲਮਾਂ ਨੂੰ ਹਿੱਟ ਬਣਾਉਂਦੀ ਹੈ । ਅਮਰਿੰਦਰ ਗਿੱਲ ਦੀ ਇਸੇ ਆਦਤ ਨੂੰ ਦੇਖਦੇ ਹੋਏ ਹੀ ਉਨ੍ਹਾਂ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀ ‘ਬੈਸਟ ਐਕਟ’ ਕੈਟਾਗਿਰੀ ਲਈ ਚੁਣਿਆ ਗਿਆ ਹੈ । ਇਸ ਕੈਟਾਗਿਰੀ ਵਿੱਚ ਹੋਰ ਕਈ ਅਦਾਕਾਰ ਉਹਨਾਂ ਨੂੰ ਟੱਕਰ ਦੇ ਰਹ ਹਨ । ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ :- https://www.instagram.com/p/CBYR4CEh8YC/ ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਆਪਣੀ ਪਸੰਦ ਦੇ ਅਦਾਕਾਰ ਨੂੰ ਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://wp.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਤੁਹਾਨੂੰ ਦੱਸ ਦਿੰਦੇ ਹਾਂ ਇਸ ਅਵਾਰਡ ਸਮਰੋਹ ਦੌਰਾਨ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਅਤੇ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਨੌਮੀਨੇਟ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਅਤਿ-ਆਧੁਨਿਕ ਤਕਨੀਕ ਨਾਲ ਘਰ ਬੈਠੇ ਹਰ ਇੱਕ ਨੂੰ ਇੱਕ ਪਲੇਟਫਾਰਮ ’ਤੇ ਇੱਕਠਾ ਕਰੇਗਾ । ਇਹਨਾਂ ਫ਼ਿਲਮੀ ਸਿਤਾਰਿਆਂ ਨੂੰ ਉਹਨਾਂ ਦੇ ਘਰ ਵਿੱਚ ਹੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ
Advertisment

Stay updated with the latest news headlines.

Follow us:
Advertisment
Advertisment
Latest Stories
Advertisment