ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ 2022 ‘ਚ ਨਿੰਜਾ, ਸੁਨੰਦਾ ਸ਼ਰਮਾ, ਸਾਰਾ ਗੁਰਪਾਲ ਆਪਣੀ ਪਰਫਾਰਮੈਂਸ ਦੇ ਨਾਲ ਲਗਾਉਣਗੇ ਰੌਣਕਾਂ

written by Shaminder | December 10, 2022 03:29pm

ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ 2022 (PTC Punjabi Film Awards 2022)  ਸ਼ੁਰੂ ਹੋਣ ‘ਚ ਕੁਝ ਹੀ ਘੰਟੇ ਬਾਕੀ ਰਹਿ ਗਏ ਹਨ । ਅਜਿਹੇ ‘ਚ ਸਮਾਂ ਬੀਤਣ ਦੇ ਨਾਲ- ਨਾਲ ਦਰਸ਼ਕਾਂ ਦੀ ਐਕਸਾਈਟਮੈਂਟ ਵੀ ਵੱਧਦੀ ਹੀ ਜਾ ਰਹੀ ਹੈ । ਅੱਜ ਇਸ ਅਵਾਰਡਸ ਸ਼ੋਅ ਦੇ ਦੌਰਾਨ ਪੰਜਾਬੀ ਇੰਡਸਟਰੀ ਦੀਆਂ ਫ਼ਿਲਮੀ ਹਸਤੀਆਂ ਦਾ ਸਨਮਾਨ ਕੀਤਾ ਜਾਵੇਗਾ ।

ਹੋਰ ਪੜ੍ਹੋ : ਅੱਜ ਸ਼ਾਮ ਨੂੰ ਵੇਖੋ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ 2022, ਮਨੋਰੰਜਨ ਦੇ ਨਾਲ-ਨਾਲ ਲੱਗੇਗਾ ਕਾਮੇਡੀ ਦਾ ਤੜਕਾ

ਜਿਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਵੱਖ-ਵੱਖ ਖੇਤਰਾਂ ‘ਚ ਨਾਮ ਕਮਾਇਆ ਹੈ । ਵੱਖ –ਵੱਖ ਕੈਟਾਗਿਰੀ ਦੇ ਤਹਿਤ ਇਨ੍ਹਾਂ ਫ਼ਿਲਮੀ ਹਸਤੀਆਂ ਦਾ ਸਨਮਾਨ ਕੀਤਾ ਜਾਵੇਗਾ । ਇਸ ਦੇ ਨਾਲ ਹੀ ਤੁਹਾਡੇ ਮਨੋਰੰਜਨ ਦੇ ਲਈ ਪੰਜਾਬੀ ਸੰਗੀਤ ਜਗਤ ਦੇ ਸਿਤਾਰੇ ਵੀ ਤੁਹਾਡਾ ਮਨੋਰੰਜਨ ਕਰਨਗੇ ।

ninja

ਹੋਰ ਪੜ੍ਹੋ : ਅੱਜ ਸ਼ਾਮ ਨੂੰ ਵੇਖੋ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ 2022, ਮਨੋਰੰਜਨ ਦੇ ਨਾਲ-ਨਾਲ ਲੱਗੇਗਾ ਕਾਮੇਡੀ ਦਾ ਤੜਕਾ

ਜਿਸ ‘ਚ ਗਾਇਕ ਨਿੰਜਾ, ਗਾਇਕਾ ਸੁਨੰਦਾ ਸ਼ਰਮਾ ਅਤੇ ਸਾਰਾ ਗੁਰਪਾਲ ਵੀ ਆਪਣੀ ਪਰਫਾਰਮੈਂਸ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣਗੇ । ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਇਸ ਹਸੀਨ ਸਿਤਾਰਿਆਂ ਦੇ ਨਾਲ ਸੱਜੀ ਸ਼ਾਮ ਦਾ ਗਵਾਹ ਬਣਨਗੇ ।

Sara Gurpal

ਇਸ ਸ਼ੋਅ ਨੂੰ ਹੋਸਟ ਕਰਨਗੇ ਮਸ਼ਹੂਰ ਕਲਾਕਾਰ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ । ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਣ ਸਕਦੇ ਹੋ ਅੱਜ ਸ਼ਾਮ 6:45 ਮਿੰਟ ‘ਤੇ, ਸਿਰਫ਼ ਪੀਟੀਸੀ ਪੰਜਾਬੀ ‘ਤੇ ।

 

View this post on Instagram

 

A post shared by PTC Punjabi (@ptcpunjabi)

You may also like