ਅੱਜ ਸ਼ਾਮ ਨੂੰ ਵੇਖੋ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ 2022, ਮਨੋਰੰਜਨ ਦੇ ਨਾਲ-ਨਾਲ ਲੱਗੇਗਾ ਕਾਮੇਡੀ ਦਾ ਤੜਕਾ

written by Shaminder | December 10, 2022 02:36pm

ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ 2022,(PTC Punjabi Film Awards 2022)  ਜੀ ਹਾਂ ਉਹ ਸ਼ਾਮ ਜਿਸ ਦਾ ਤੁਸੀਂ ਕਈ ਦਿਨਾਂ ਤੋਂ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ । ਉਹ ਦਿਨ ਆ ਗਿਆ ਹੈ ਅਤੇ ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋ ਚੁੱਕੀਆਂ ਹਨ । ਕਿਉਂਕਿ ਪੀਟੀਸੀ ਪੰਜਾਬੀ ਦੇ ਵਿਹੜੇ ‘ਚ ਮੁੜ ਤੋਂ ਰੌਣਕਾਂ ਲੱਗਣ ਜਾ ਰਹੀਆਂ ਹਨ ।

Image Source : PTC Network

ਹੋਰ ਪੜ੍ਹੋ : ਗੁਰਜੋਤ ਗਿੱਲ ਦੇ ਵਿਆਹ ‘ਤੇ ਐਮੀ ਵਿਰਕ ਸਣੇ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਪਹੁੰਚੀਆਂ, ਵੇਖੋ ਵੀਡੀਓ

ਅੱਜ ਸ਼ਾਮ ਨੂੰ ਹੋਣ ਵਾਲੇ ਅਵਾਰਡ ਸ਼ੋਅ ‘ਚ ਪੰਜਾਬੀ ਸਿਤਾਰਿਆਂ ਦੀ ਪਰਫਾਰਮੈਂਸ ਦੇ ਨਾਲ-ਨਾਲ ਕਾਮੇਡੀ ਦਾ ਵੀ ਤੜਕਾ ਲੱਗੇਗਾ । ਜੀ ਹਾਂ ਪੰਮੀ ਆਂਟੀ ਆਪਣੇ ਕਾਮੇਡੀ ਦੇ ਨਾਲ ਸ਼ੋਅ ‘ਚ ਮੌਜੂਦ ਦਰਸ਼ਕਾਂ ਦਾ ਦਿਲ ਪਰਚਾਉਂਦੀ ਹੋਈ ਨਜ਼ਰ ਆਏਗੀ ।

Image Source : PTC Network

ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਮੁੰਬਈ ਦੀ ਲੋਕਲ ਟ੍ਰੇਨ ‘ਚ ਸਫ਼ਰ ਕਰਦੀ ਆਈ ਨਜ਼ਰ, ਵੇਖੋ ਵੀਡੀਓ

ਜਦੋਂਕਿ ਹੋਸਟ ਪ੍ਰਿੰਸ ਨਰੂਲਾ, ਯੁਵਿਕਾ ਚੌਧਰੀ ਇਸ ਸ਼ੋਅ ਨੂੰ ਹੋਸਟ ਕਰ ਰਹੇ ਹਨ । ਦੱਸ ਦਈਏ ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਇਸ ਸ਼ੋਅ ਦਾ ਪ੍ਰਬੰਧ ਕੀਤਾ ਜਾਂਦਾ ਹੈ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਵੱਖ-ਵੱਖ ਖੇਤਰਾਂ ‘ਚ ਕੰਮ ਕਰਨ ਵਾਲੇ ਅਦਾਕਾਰਾਂ, ਡਾਇਰੈਕਟਰਸ, ਬੈਸਟ ਸਟੋਰੀ ਰਾਈਟਰ, ਬੈਸਟ ਸਕ੍ਰੀਨ ਪਲੇਅ ਰਾਈਟਰ ਅਤੇ ਵੱਖ ਵੱਖ ਕੈਟਾਗਿਰੀ ‘ਚ ਫ਼ਿਲਮੀ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ।

Image Source : PTC Network

ਪੀਟੀਸੀ ਪੰਜਾਬੀ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ । ਇਸੇ ਲੜੀ ਤਹਿਤ ਕਲਾਕਾਰਾਂ ਦੀ ਹੌਂਸਲਾ ਅਫਜ਼ਾਈ ਦੇ ਲਈ ਇਨ੍ਹਾਂ ਸ਼ੋਅਜ਼ ਦਾ ਆਯੋਜਨ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ ।

 

View this post on Instagram

 

A post shared by PTC Punjabi (@ptcpunjabi)

You may also like