Advertisment

'ਬੈਸਟ ਮਿਊਜ਼ਿਕ ਵੀਡੀਓ ' ਕੈਟਾਗਿਰੀ ਵਿੱਚ ਤਰਸੇਮ ਜੱਸੜ ਦੇ ਗਾਣੇ ਨੂੰ ਮਿਲਿਆ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'

author-image
By Rupinder Kaler
New Update
'ਬੈਸਟ ਮਿਊਜ਼ਿਕ ਵੀਡੀਓ ' ਕੈਟਾਗਿਰੀ ਵਿੱਚ ਤਰਸੇਮ ਜੱਸੜ ਦੇ ਗਾਣੇ ਨੂੰ ਮਿਲਿਆ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'
Advertisment
ਪੀਟੀਸੀ ਨੈਟਵਰਕ ਵੱਲੋਂ ਕਰਵਾਏ ਜਾ ਰਹੇ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਨੂੰ ਲੈ ਕੇ ਮੋਹਾਲੀ ਦੇ ਜੇ.ਐੱਲ.ਪੀ.ਐੱਲ. ਗਰਾਉਂਡ, ਸੈਕਟਰ 66-ਏ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ । ਹਰ ਪਾਸੇ ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰੇ ਦਿਖਾਈ ਦੇ ਰਹੇ ਹਨ । ਇਹਨਾਂ ਸਿਤਾਰਿਆਂ ਨੂੰ ਦੇਖਣ ਲਈ ਦਰਸ਼ਕ ਦੂਰੋਂ- ਦੂਰੋਂ ਇੱਥੇ ਪਹੁੰਚੇ ਹੋਏ ਹਨ । ਹਰ ਪਾਸੇ ਜੇ.ਐੱਲ.ਪੀ.ਐੱਲ. ਗਰਾਉਂਡ ਦਰਸ਼ਕਾਂ ਨਾਲ ਭਰਿਆ ਹੋਇਆ ਹੈ । 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਨੂੰ ਲੈ ਕੇ ਹਰ ਕੋਈ ਐਕਸਾਈਟਿਡ ਹੈ ਕਿਉਂਕਿ ਇਹ ਅਵਾਰਡ ਉਸ ਗਾਇਕ ਨੂੰ ਮਿਲ ਰਿਹਾ ਹੈ ਜਿਸ ਦੇ ਗਾਣੇ ਨੂੰ ਲੋਕਾਂ ਨੇ ਵੋਟਿੰਗ ਨਾਲ ਚੁਣਿਆ ਹੈ । ਇਸ ਵਾਰ  'ਬੈਸਟ ਮਿਊਜ਼ਿਕ ਵੀਡੀਓ ' ਕੈਟਾਗਿਰੀ ਵਿੱਚ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'  ਮਿਲਿਆ ਹੈ ਜੀ ਤਰਸੇਮ ਜੱਸੜ  ਨੂੰ ਜਿਹਨਾਂ ਦੇ ਗਾਣੇ ਟਰਬਨੇਟਰ ਨੂੰ ਸਭ ਤੋਂ ਵੱਧ ਵੋਟਾਂ ਮਿਲਿਆਂ ਹਨ ।  ਇਸ ਵਾਰ ਬੈਸਟ ਮਿਊਜ਼ਿਕ ਵੀਡੀਓ  ਕੈਟਾਗਿਰੀ ਵਿੱਚ ਹੋਰ ਵੀ ਕਈ ਗਾਣੇ ਸ਼ਾਮਿਲ ਸਨ  । Best Music Video
 Song Artist
Eh Tanhayi Bir Singh
El Sueño Diljit Dosanjh
Heartless Badshah ft Aastha Gill
Ik Tare Wala Ranjit Bawa
Inquilab Ravi Inder Sheen
KASH KOE Sara Gurpal
Masoomiyat Satinder Sartaaj
Sunakhi Kaur B
Turbanator Tarsem Jassar
ਪਰ ਇਸ ਸਭ ਨੂੰ ਪਿੱਛੇ ਛੱਡਦੇ ਹੋਏ ਇਸ ਵਾਰ ਜੇਤੂ ਰਹੇ ਤਰਸੇਮ ਜੱਸੜ  ਜਿਨ੍ਹਾਂ ਦੇ ਗਾਣੇ ਟਰਬਨੇਟਰ ਨੂੰ ਲੋਕਾਂ ਦਾ ਸਭ ਤੋਂ ਵੱਧ ਪਿਆਰ ਮਿਲਿਆ ਹੈ । ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਹਰ ਸਾਲ ਕਰਵਾਇਆ ਜਾਂਦਾ ਹੈ ।ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ । 2011  ਤੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment