ਜਸਬੀਰ ਜੱਸੀ ਨੇ ਸਾਂਝਾ ਕੀਤਾ ਆਪਣੀ ਬੀਬੀ ਜੀ ਦਾ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

Written by  Shaminder   |  December 17th 2021 05:39 PM  |  Updated: December 17th 2021 05:44 PM

ਜਸਬੀਰ ਜੱਸੀ ਨੇ ਸਾਂਝਾ ਕੀਤਾ ਆਪਣੀ ਬੀਬੀ ਜੀ ਦਾ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਜਸਬੀਰ ਜੱਸੀ (Jasbir jassi) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ ।ਜਿਸ ‘ਚ ਉਨ੍ਹਾਂ ਦੀ ਬੀਬੀ ਜੀ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬੀਬੀ ਜੀ (Bibi ji) ਬਾਪੂ ਜੀ ਦੇ ਨਾਲ ਪੱਗ ਬੰਨਣ ‘ਚ ਮੱਦਦ ਕਰ ਰਹੇ ਹਨ ।  ਬੈਕਗਰਾਊਂਡ ‘ਚ ਜਸਬੀਰ ਜੱਸੀ ਦਾ ਗੀਤ ਰੂਹ ਦੇ ਹਾਣੀ ਵੱਜਦਾ ਹੋਇਆ ਸੁਣਾਈ ਦੇ ਰਿਹਾ ਹੈ । ਇਸ ਵੀਡੀਓ ‘ਚ ਇਸ ਬਜ਼ੁਰਗ ਦਾ ਮੋਹ ਵੇਖ ਕੇ ਇਹ ਗੀਤ ਬਿਲਕੁਲ ਠੀਕ ਢੁਕ ਰਿਹਾ ਹੈ ਕਿ ਸੱਚਮੁੱਚ ਇਹ ਰੂਹ ਦੇ ਹਾਣੀ ਹਨ ।

Jasbir jassi ,, image From instagram

ਹੋਰ ਪੜ੍ਹੋ : ਜ਼ਰੂਰਤ ਤੋਂ ਜ਼ਿਆਦਾ ਕੌਫੀ ਦਾ ਸੇਵਨ ਹੋ ਸਕਦਾ ਹੈ ਨੁਕਸਾਨ ਦਾਇਕ, ਹੋ ਸਕਦੀਆਂ ਹਨ ਕਈ ਸਮੱਸਿਆਵਾਂ

ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।ਇਸ ਤੋਂ ਇਲਾਵਾ ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ ।ਜਿਸ ‘ਚ ਉਹ ਫਲਾਈਟ ‘ਚ ਨਜ਼ਰ ਆ ਰਹੇ ਹਨ । ਇਸ ਮੌਕੇ ਉਹ ਰਣਧੀਰ ਕਪੂਰ ਦੇ ਨਾਲ ਗੱਲਬਾਤ ਵੀ ਕਰਦੇ ਨਜ਼ਰ ਆਏ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Jasbir jassi image From instagram

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਣਧੀਰ ਕਪੂਰ ਜਹਾਜ਼ ‘ਚ ਬੈਠੇ ਚਾਹ ਪੀ ਰਹੇ ਹਨ ਅਤੇ ਜਸਬੀਰ ਜੱਸੀ ਨੂੰ ਵੀ ਚਾਹ ਆਫਰ ਕਰਦੇ ਹਨ । ਇਹ ਵੀਡੀਓ ਗਾਇਕ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ।ਜਸਬੀਰ ਜੱਸੀ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।

 

View this post on Instagram

 

A post shared by Jassi (@jassijasbir)

ਉਨ੍ਹਾਂ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਹ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ । ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

 

View this post on Instagram

 

A post shared by Jassi (@jassijasbir)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network