Advertisment

ਜੈਜ਼ੀ ਬੀ ਨੂੰ ਹੈ ਵਾਲਾਂ ਨਾਲ ਪੰਗੇ ਲੈਣ ਦਾ ਸ਼ੌਂਕ ,ਵੇਖੋ ਵੀਡਿਓ ਹੁਣ ਕਿਸ ਤਰ੍ਹਾਂ ਦੇ ਲੁਕ 'ਚ ਆਉਣਗੇ ਨਜ਼ਰ

author-image
By Shaminder
New Update
ਜੈਜ਼ੀ ਬੀ ਨੂੰ ਹੈ ਵਾਲਾਂ ਨਾਲ ਪੰਗੇ ਲੈਣ ਦਾ ਸ਼ੌਂਕ ,ਵੇਖੋ ਵੀਡਿਓ ਹੁਣ ਕਿਸ ਤਰ੍ਹਾਂ ਦੇ ਲੁਕ 'ਚ ਆਉਣਗੇ ਨਜ਼ਰ
Advertisment
ਜੈਜ਼ੀ ਬੀ ਆਪਣੇ ਵੱਖਰੇ ਸਟਾਇਲ ਲਈ ਜਾਣੇ ਜਾਂਦੇ ਨੇ ।ਖਾਸ ਕਰਕੇ ਵਾਲਾਂ ਦੇ ਸਟਾਇਲ ਨੂੰ ਲੈ ਕੇ ਉਹ ਅਕਸਰ ਸੁਰਖੀਆਂ 'ਚ ਰਹਿੰਦੇ  ਨੇ । ਹਰ ਗੀਤ 'ਚ ਉਹ  ਨਵੇਂ ਹੀ ਅੰਦਾਜ਼ 'ਚ ਨਜ਼ਰ ਆਉਂਦੇ ਨੇ । ਇਸ ਵਾਰ ਵੀ ਉਹ ਆਪਣੇ ਨਵੇਂ ਗੀਤ ਜੱਟ ਦਾ ਫਲੈਗ 'ਚ ਨਵੇਂ ਹੀ ਲੁਕ 'ਚ ਨਜ਼ਰ ਆਏ ਸਨ ।  ਪਰ ਜੈਜ਼ੀ ਬੀ ਨੂੰ ਇਹ ਨਵਾਂ ਸਟਾਇਲ ਬਨਾਉਣ ਲਈ ਕਿੰਨੀ ਮਿਹਤਨ ਕਰਨੀ ਪਈ ਇਹ ਜੈਜ਼ੀ ਬੀ ਹੀ ਜਾਣਦੇ ਨੇ । ਹੋਰ ਵੇਖੋ : ਜੱਟ ਦੇ ਫਲੈਗ ਲੈ ਕੇ ਹਾਜ਼ਰ ਨੇ ਜੈਜ਼ੀ ਬੀ ਅਤੇ ਕੌਰ ਬੀ, ਵੇਖੋ ਐਕਸਕਲਿਊੁਸਿਵ ਵੀਡਿਓ ਪੀਟੀਸੀ ਪੰਜਾਬੀ ‘ਤੇ
Advertisment
https://www.instagram.com/p/Bq9gy-2ldD5/ ਕਿਉਂ ਕਿ ਉਨ੍ਹਾਂ ਨੂੰ ਆਪਣੇ ਵਾਲਾਂ ਨਾਲ ਪੰਗੇ ਨਾਲ ਲੈਣ ਦਾ ਸ਼ੌਕ ਹੈ ਅਤੇ ਆਪਣੇ ਇਸ  ਵੱਖਰਾ ਦਿਖਣ ਦੀ ਚਾਹਤ ਨੂੰ ਪੂਰਾ ਕਰਨ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ । ਜੈਜ਼ੀ ਬੀ ਨੇ ਇਸ ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਦਾ ਇਹ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੈਜ਼ੀ ਬੀ ਆਪਣੇ ਹਰ ਗੀਤ 'ਚ ਆਪਣੀ ਲੁਕ ਬਦਲ ਕੇ ਆਉਂਦੇ ਨੇ । ਹੋਰ ਵੇਖੋ : ਜੈਜ਼ੀ ਬੀ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ,ਕਰਤਾਰਪੁਰ ਕੋਰੀਡੋਰ ਖੋਲਣ ਨੂੰ ਮਨਜ਼ੂਰੀ ਦੇਣ ਦਾ ਫੈਸਲੇ ਦਾ ਕੀਤਾ ਸਵਾਗਤ ,ਵੇਖੋ ਵੀਡਿਓ jazzy b hair style jazzy b hair style ਜੈਜ਼ੀ ਬੀ ਇਸ ਵੀਡਿਓ 'ਚ ਕਹਿ ਵੀ ਰਹੇ ਹਨ ਕਿ ਉਨ੍ਹਾਂ ਨੂੰ ਆਪਣੇ ਵਾਲਾਂ ਨਾਲ ਪੰਗੇ ਲੈਣ ਦਾ ਬਹੁਤ ਸ਼ੌਂਕ ਹੈ । ਤੁਹਾਨੂੰ ਦੱਸ ਦਈਏ ਕਿ ਜੈਜ਼ੀ ਬੀ ਅਤੇ ਕੌਰ ਬੀ ਦਾ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਹ ਇੱਕ ਪਾਰਟੀ ਗੀਤ ਹੈ ,ਇਸ ਤੋਂ ਪਹਿਲਾਂ ਵੀ ਦੋਨਾਂ ਦਾ ਗੀਤ 'ਮਿੱਤਰਾਂ ਦੇ ਬੂਟ' ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment