ਜੌਰਡਨ ਸੰਧੂ ਨੇ ਪਤਨੀ ਨਾਲ ਤਸਵੀਰ ਸਾਂਝੀ ਕਰਦੇ ਹੋਏ ਪਤਨੀ ਲਈ ਲਿਖਿਆ ਖਾਸ ਸੁਨੇਹਾ

Written by  Shaminder   |  January 29th 2022 12:32 PM  |  Updated: January 29th 2022 12:32 PM

ਜੌਰਡਨ ਸੰਧੂ ਨੇ ਪਤਨੀ ਨਾਲ ਤਸਵੀਰ ਸਾਂਝੀ ਕਰਦੇ ਹੋਏ ਪਤਨੀ ਲਈ ਲਿਖਿਆ ਖਾਸ ਸੁਨੇਹਾ

ਜੌਰਡਨ ਸੰਧੂ (Jordan Sandhu) ਜਿਸ ਦਾ ਕਿ ਬੀਤੇ ਦਿਨੀਂ ਵਿਆਹ ਹੋਇਆ ਹੈ । ਉਸ ਨੇ ਆਪਣੀ ਪਤਨੀ (Wife) ਦੇ ਨਾਲ ਆਪਣੀ ਨਵੀਂ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਜੌਰਡਨ ਸੰਧੂ ਨੇ ਲਿਖਿਆ ਕਿ ‘ਰੱਖੂਗਾਂ ਬਣਾ ਕੇ ਤੈਨੂੰ ਰਾਣੀ ਆਪਣੀ’ ਬਣੂੰਗੀ ਮਿਸਾਲ ਨੀ ਕਹਾਣੀ ਆਪਣੀ’। ਇਸ ਤਸਵੀਰ ‘ਤੇ ਜੌਰਡਨ ਦੇ ਪ੍ਰਸ਼ੰਸਕ ਵੀ ਪ੍ਰਤੀਕਰਮ ਦੇ ਰਹੇ ਹਨ ਅਤੇ ਇਸ ਨਵੀਂ ਵਿਆਹੀ ਜੋੜੀ ਨੂੰ ਨਵੇਂ ਜੀਵਨ ਦੀ ਸ਼ੁਰੂਆਤ ਦੇ ਲਈ ਵਧਾਈ ਵੀ ਦੇ ਰਹੇ ਹਨ । ਦੱਸ ਦਈਏ ਕਿ ਜੌਰਡਨ ਸੰਧੂ ਦਾ ਬੀਤੇ ਦਿਨੀਂ ਵਿਆਹ ਹੋਇਆ ਹੈ ।

ਹੋਰ ਪੜ੍ਹੋ : ਬੰਟੀ ਬੈਂਸ ਨੇ ਆਪਣੀ ਪਤਨੀ ਨੂੰ ਗਿਫਟ ਕੀਤੀ ਲਗਜ਼ਰੀ ਕਾਰ, ਪ੍ਰਸ਼ੰਸਕਾਂ ਨੇ ਵੀ ਦਿੱਤੀ ਵਧਾਈ

ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਹਾਜ਼ਰੀ ਲਵਾਈ ਸੀ ।ਉਸ ਦੇ ਵਿਆਹ ‘ਚ ਮਨਮੋਹਨ ਵਾਰਿਸ ਆਪਣੀ ਗਾਇਕੀ ਦੇ ਨਾਲ ਸਮਾਂ ਬੰਨਦੇ ਨਜ਼ਰ ਆਏ ਸਨ । ਇਸ ਦੇ ਨਾਲ ਹੀ ਗੀਤਕਾਰ ਬੰਟੀ ਬੈਂਸ, ਰਣਜੀਤ ਬਾਵਾ, ਅੰਮ੍ਰਿਤ ਮਾਨ ਸਣੇ ਕਈ ਗਾਇਕ ਜੌਰਡਨ ਦੇ ਵਿਆਹ ‘ਚ ਪਹੁੰਚੇ ਹੋਏ ਸਨ । ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆਂ ਸਨ ।

jordan sandhu ,, image From instagram

ਜੌਰਡਨ ਸੰਧੂ ਦੇ ਵਿਆਹ ‘ਚ ਐਮੀ ਵਿਰਕ, ਸਰਗੁਨ ਮਹਿਤਾ, ਨਿਮਰਤ ਖਹਿਰਾ, ਸੋਨੀਆ ਮਾਨ ਸਣੇ ਕਈ ਕਲਾਕਾਰਾਂ ਨੇ ਨੱਚ ਨੱਚ ਕੇ ਖੂਬ ਧਮਾਲ ਪਾਈ ਸੀ । ਬੀਤੇ ਦਿਨ ਵੀ ਜੌਰਡਨ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ ।ਵਿਆਹ ਤੋਂ ਬਾਅਦ ਜੌਰਡਨ ਸੰਧੂ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਜਿਸ ‘ਚ ਉਹ ਆਪਣੀ ਪਤਨੀ ਦੇ ਨਾਲ ਨਜ਼ਰ ਆਏ ਸਨ । ਦੱਸ ਦਈਏ ਕਿ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਵਿਆਹ ਹੋ ਰਹੇ ਹਨ ਅਤੇ ਹਾਲ ਹੀ ‘ਚ ਗਾਇਕ ਕੋਰਾਲਾ ਮਾਨ ਦਾ ਵੀ ਵਿਆਹ ਹੋਇਆ ਹੈ । ਜਿਸ ਦੀਆਂ ਤਸਵੀਰਾਂ ਵੀ ਸ਼ੋਸ਼ਲ ਮੀਡੀਆ ‘ਤੇ ਛਾਈਆਂ ਰਹੀਆਂ ।

 

View this post on Instagram

 

A post shared by Jordan Sandhu (@jordansandhu)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network