ਕਰੀਨਾ ਕਪੂਰ ਦੇ ਛੋਟੇ ਬੇਟੇ ਜੇਹ ਦੀ ਨਾਨੇ ਦੇ ਨਾਲ ਕਿਊਟ ਤਸਵੀਰ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

Written by  Shaminder   |  February 15th 2023 05:24 PM  |  Updated: February 15th 2023 05:24 PM

ਕਰੀਨਾ ਕਪੂਰ ਦੇ ਛੋਟੇ ਬੇਟੇ ਜੇਹ ਦੀ ਨਾਨੇ ਦੇ ਨਾਲ ਕਿਊਟ ਤਸਵੀਰ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਕਰੀਨਾ ਕਪੂਰ (Kareena Kapoor) ਅਤੇ ਸੈਫ ਅਲੀ ਦੇ ਛੋਟੇ ਬੇਟੇ ਜੇਹ ਅਲੀ ਖ਼ਾਨ (Jeh Ali khan)ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਅਦਾਕਾਰਾ ਦੇ ਬੇਟੇ ਦੀ ਇੱਕ ਬਹੁਤ ਹੀ ਕਿਊਟ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਉਹ ਆਪਣੇ ਨਾਨੇ ਦੇ ਨਾਲ ਨਜ਼ਰ ਆ ਰਿਹਾ ਹੈ ।

Kareena Kapoor pic Image Source : Instagram

ਹੋਰ ਪੜ੍ਹੋ : ਸਾਬਕਾ ਪਤਨੀ ਤੋਂ ਵੱਖ ਹੋਣ ਤੋਂ ਬਾਅਦ ਇਸ ਕੁੜੀ ਨੂੰ ਡੇਟ ਕਰ ਰਹੇ ਹਨ ਰਾਜ ਬੱਬਰ ਦੇ ਪੁੱਤਰ ਪ੍ਰਤੀਕ ਬੱਬਰ

ਨਾਨੇ ਰਣਧੀਰ ਕਪੂਰ ਨੂੰ ਵੇਖ ਕੇ ਛੋਟਾ ਜੇਹ ਅਲੀ ਖ਼ਾਨ ਪਾਊਟ ਬਣਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ । ਜਦੋਂਕਿ ਰਣਧੀਰ ਕਪੂਰ ਵੀ ਉਸ ਨੂੰ ਵੇਖ ਕੇ ਪਾਊਟ ਬਣਾਉਂਦੇ ਹੋਏ ਦਿਖਾਈ ਦੇ ਰਹੇ ਹਨ ।

Kareena Kapoor Image Source : Instagram

ਹੋਰ ਪੜ੍ਹੋ : ਅਦਾਕਾਰਾ ਦਲਜੀਤ ਕੌਰ ਦੇ ਮੰਗੇਤਰ ਨਿਖਿਲ ਪਟੇਲ ਨੇ ਸਜਾਈ ਸਿਰ ‘ਤੇ ਦਸਤਾਰ, ਕਿਹਾ ‘ਮੇਰੇ ਲਈ ਸਨਮਾਨ ਦੀ ਗੱਲ’

ਸੋਸ਼ਲ ਮੀਡੀਆ ‘ਤੇ ਪਸੰਦ ਕੀਤੀ ਜਾ ਰਹੀ ਨਾਨੇ ਦੋਹਤੇ ਦੀ ਤਸਵੀਰ

ਸੋਸ਼ਲ ਮੀਡੀਆ ‘ਤੇ ਨਾਨੇ ਦੋਹਤੇ ਦੀ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਜੇਹ ਅਲੀ ਖ਼ਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਕਰੀਨਾ ਕਪੂਰ ਵੀ ਆਪਣੇ ਬੇਟੇ ਦੇ ਨਾਲ ਅਕਸਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ।

Kareena Kapoor Khan With sons Image Source : Instagram

ਬੀਤੇ ਦਿਨੀਂ ਨੰਨ੍ਹਾ ਜੇਹ ਅਲੀ ਖ਼ਾਨ ਮੰਮੀ ਦੇ ਨਾਲ ਵਰਕ ਆਊਟ ਦੌਰਾਨ ਖੇਡਦਾ ਹੋਇਆ ਨਜ਼ਰ ਆਇਆ ਸੀ ।ਇਸ ਵੀਡੀਓ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ ।

ਕਰੀਨਾ ਕਪੂਰ ਨੇ ਸੈਫ ਨਾਲ ਕਰਵਾਈ ਸੀ ਲਵ ਮੈਰਿਜ

ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਨੇ  2012 ‘ਚ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਹੀ ਸ਼ਾਮਿਲ ਹੋਏ ਸਨ ।

 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network