Advertisment

ਕਰਵਾ ਚੌਥ ਦੇ ਮੌਕੇ ਸ਼ਰਧਾ ਆਰਿਆ ਨੇ ਰਚਾਈ ਪਤੀ ਦੇ ਨਾਮ ਦੀ ਮਹਿੰਦੀ, ਵੀਡੀਓ ਹੋ ਰਿਹਾ ਵਾਇਰਲ

author-image
By Shaminder
New Update
ਕਰਵਾ ਚੌਥ ਦੇ ਮੌਕੇ ਸ਼ਰਧਾ ਆਰਿਆ ਨੇ ਰਚਾਈ ਪਤੀ ਦੇ ਨਾਮ ਦੀ ਮਹਿੰਦੀ, ਵੀਡੀਓ ਹੋ ਰਿਹਾ ਵਾਇਰਲ
Advertisment
ਅੱਜ ਕਰਵਾ ਚੌਥ (Karva Chauth 2022) ਦੀ ਦੇਸ਼ ਭਰ ‘ਚ ਰੌਣਕ ਹੇ । ਇਸ ਮੌਕੇ ‘ਤੇ ਸੁਹਾਗਣਾਂ ਨੇ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਿਆ ਹੈ । ਇਸ ਦਿਨ ਔਰਤਾਂ ਸੋਲਾਂ ਸ਼ਿੰਗਾਰ ਕਰਦੀਆਂ ਹਨ । ਸੋਲਾਂ ਸ਼ਿੰਗਾਰ ‘ਚ ਮਹਿੰਦੀ ਵੀ ਸ਼ਾਮਿਲ ਹੈ ਅਤੇ ਔਰਤਾਂ ਆਪਣੇ ਸ਼ਿੰਗਾਰ ਦੀ ਸ਼ੁਰੂਆਤ ਮਹਿੰਦੀ ਦੇ ਨਾਲ ਹੀ ਕਰਦੀਆਂ ਨੇ । ਕਿਉਂਕਿ ਮਹਿੰਦੀ ਸ਼ਗਨਾਂ ਦਾ ਪ੍ਰਤੀਕ ਹੁੰਦੀ ਹੈ ।
Advertisment
Shraddha Arya looks splendid in punjabi suit ਹੋਰ ਪੜ੍ਹੋ : ਬੀਚ ‘ਤੇ ਸਰਗੁਨ ਮਹਿਤਾ ਮਸਤੀ ਕਰਦੀ ਆਈ ਨਜ਼ਰ, ਵੀਡੀਓ ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ ਆਮ ਔਰਤਾਂ ਨੇ ਜਿੱਥੇ ਕਰਵਾ ਚੌਥ ਦੇ ਮੌਕੇ ‘ਤੇ ਹੱਥਾਂ ‘ਤੇ ਮਹਿੰਦੀ ਲਗਾਈ ਹੈ । ਉੱਥੇ ਹੀ ਸੈਲੀਬ੍ਰੇਟੀਜ਼ ਨੇ ਵੀ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਅੱਜ ਵਰਤ ਰੱਖਿਆ ਹੈ । ਅਦਾਕਾਰਾ ਸ਼ਰਧਾ ਆਰਿਆ (Shraddha Arya)  ਨੇ ਵੀ ਪਤੀ ਦੇ ਨਾਂਅ ਦੀ ਮਹਿੰਦੀ ਆਪਣੇ ਹੱਥਾਂ ‘ਤੇ ਲਗਵਾਈ । ਜਿਸਦਾ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
Advertisment
Shraddha-Arya-m Image Source : Instagram ਹੋਰ ਪੜ੍ਹੋ : ਨਿੰਜਾ ਨੇ ਸਾਂਝੀ ਕੀਤੀ ਆਪਣੇ ਬਚਪਨ ਦੀ ਤਸਵੀਰ, ਕਿਹਾ ‘ਨਿੰਜਾ ਨਿੰਜਾ ਕਹਿੰਦੇ ਆ ਮੁੰਡੇ ਨੂੰ’ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਆਪਣੇ ਹੱਥਾਂ ‘ਤੇ ਮਹਿੰਦੀ ਰਚਾਈ ਹੋਈ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਰਧਾ ਆਰਿਆ ਦੇ ਇਸ ਵੀਡੀਓ ‘ਚ ਨੁਸਰਤ ਫਤਿਹ ਅਲੀ ਖ਼ਾਨ ਦਾ ਗੀਤ ਚੱਲ ਰਿਹਾ ਹੈ । ਪ੍ਰਸ਼ੰਸਕਾਂ ਦੇ ਵੱਲੋਂ ਵੀ ਅਦਾਕਾਰਾ ਦੇ ਇਸ ਅੰਦਾਜ਼ ਨੂੰ ਪਸੰਦ ਕੀਤਾ ਜਾ ਰਿਹਾ ਹੈ । Shraddha Arya ਦੱਸ ਦਈਏ ਕਿ ਸ਼ਰਧਾ ਆਰਿਆ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਹੈ । ਜਿਸ ਦੀਆਂ ਤਸਵੀਰਾਂ ਉਸ ਨੇ ਸ਼ੇਅਰ ਕੀਤੀਆਂ ਸਨ । ਅੱਜ ਕਰਵਾ ਚੌਥ ਨੂੰ ਲੈ ਕੇ ਵੀ ਅਦਾਕਾਰਾ ਕਾਫੀ ਉਤਸ਼ਾਹਿਤ ਹੈ ।
 
View this post on Instagram
 

A post shared by Shraddha Arya (@sarya12)

Advertisment

Stay updated with the latest news headlines.

Follow us:
Advertisment
Advertisment
Latest Stories
Advertisment