ਖ਼ਾਨ ਸਾਬ ਨੇ ਕਰਵਾਇਆ ਨਵਾਂ ਹੇਅਰ ਸਟਾਈਲ, ਪ੍ਰਸ਼ੰਸਕ ਕਰ ਰਹੇ ਨੇ ਮਜ਼ੇਦਾਰ ਕਮੈਂਟ, ਇੱਕ ਯੂਜ਼ਰ ਨੇ ਕਿਹਾ–‘ਭਾਈ ਟਵਿੱਟਰ ਲੱਗ..’

written by Lajwinder kaur | June 23, 2021

ਪੰਜਾਬੀ ਗਾਇਕ ਖ਼ਾਨ ਸਾਬ ਆਪਣੇ ਸੂਫੀ ਅੰਦਾਜ਼ ਲਈ ਜਾਣੇ ਜਾਂਦੇ ਹਨ । ਉਹਨਾਂ ਦੇ ਗੀਤਾਂ ਨੂੰ ਹਰ ਕੋਈ ਪਸੰਦ ਕਰਦਾ ਹੈ, ਜਿਸ ਕਰਕੇ ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੇ ਹਨ, ਆਪਣੀ ਆਵਾਜ਼ ਦੇ ਨਾਲ ਧੱਕ ਪਾਉਣ ਵਾਲੇ ਗਾਇਕ ਖ਼ਾਨ ਸਾਬ ਆਪਣੇ ਹੇਅਰ ਸਟਾਈਲ ਕਰਕੇ ਵੀ ਖੂਬ ਸੁਰਖੀਆਂ ‘ਚ ਬਣੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਵਾਲਾਂ ਨੂੰ ਡਾਰਕ ਅਸਮਾਨੀ ਰੰਗ ਕਰਵਾਇਆ ਹੈ।

Khan Saab Share his upcoming song Door Tere Ton Poster image source- instagram

ਹੋਰ ਪੜ੍ਹੋ  : ਪੰਜਾਬ ਦੇ ਨੌਜਵਾਨਾਂ ਨੂੰ ਡਰਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਪਾ ਰਹੀ ਹੈ ਝੂਠੇ ਕੇਸ, ਕਿਹਾ ਇੰਦਰਜੀਤ ਨਿੱਕੂ ਨੇ

: ਸੋਨਮ ਬਾਜਵਾ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਭ ਨੂੰ ਕੀਤਾ ਹੈਰਾਨ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਗੀਤ ਗਾਉਂਦੇ ਹੋਇਆਂ ਦਾ ਇਹ ਵੀਡੀਓ

inside image of khaan saab image source- instagram

ਉਨ੍ਹਾਂ ਨੇ ਆਪਣੇ ਨਵੇਂ ਹੇਅਰ ਸਟਾਈਲ ਦੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਲਉ ਜੀ ਜੇ ਚੰਗਾ ਲੱਗਿਆ ਤਾਂ ਠੀਕ ਹੈ ਨਹੀਂ ਤਾਂ ਕੋਈ ਗੱਲ ਨਹੀਂ ਮੈਨੂੰ ਪਤਾ ਅੱਧੇ ਵਿਚਾਰੇ ਨੁਕਸ ਕੱਢਣ ਵਾਲੇ ਨੇ.... ਪਰ ਇਹ ਖ਼ਾਸ ਮੈਂ ਆਪਣੇ barber ਭਰਾਵਾਂ ਵਾਸਤੇ ਪਾਈਆਂ ਨੇ ਇਹ ਫੋਟੋਆਂ …. ਜੇ ਮੈਨੂੰ ਪਸੰਦ ਹੈ ਤਾਂ ਇਹ ਸਭ ਨੂੰ ਪਸੰਦ ਆਵੇਗੀ...’ । ਇਸ ਪੋਸਟ ਉੱਤੇ ਕਲਾਕਾਰ ਕਮੈਂਟ ਕਰਕੇ ਤਾਰੀਫ ਕਰ ਰਹੇ ਨੇ। ਪਰ ਪ੍ਰਸ਼ੰਸਕ ਮਜ਼ੇਦਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਇੱਕ ਯੂਜ਼ਰ ਨੇ ਲਿਖਿਆ ਹੈ ਭਾਈ ਟਵਿੱਟਰ ਲੱਗ ਰਹੇ ਹੋ । ਇੱਕ ਹੋਰ ਯੂਜ਼ਰ ਨੇ ਕਿਹਾ -ਘੈਂਟ ਹੇਅਰ ਸਟਾਈਲ’ । ਪਰ ਜ਼ਿਆਦਾਤਰ ਪ੍ਰਸ਼ੰਸਕਾਂ ਨੂੰ ਖ਼ਾਨ ਸਾਬ ਦਾ ਇਹ ਹੇਅਰ ਸਟਾਈਲ ਕਾਫੀ ਪਸੰਦ ਆ ਰਿਹਾ ਹੈ।

khaan saab comments image source- instagram

ਜੇ ਗੱਲ ਕਰੀਏ ਖ਼ਾਨ ਸਾਬ ਦੇ ਵਰਕ ਫਰੰਟ ਦੀ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ । ਉਨ੍ਹਾਂ ਨੇ ਕਈ ਹਿੱਟ ਗੀਤ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ।

 

View this post on Instagram

 

A post shared by KHAN SAAB (@realkhansaab)

0 Comments
0

You may also like