Advertisment

ਸੁਰਜੀਤ ਬਿੰਦਰਖੀਆ ਵਧੀਆ ਗਾਇਕ ਦੇ ਨਾਲ-ਨਾਲ ਸਨ ਰੈਸਲਿੰਗ ਅਤੇ ਕਬੱਡੀ ਦੇ ਖਿਡਾਰੀ,ਜਾਣੋਂ ਸੁਰਜੀਤ ਬਿੰਦਰਖੀਆ ਦੇ ਸੰਗੀਤਕ ਸਫ਼ਰ ਅਤੇ ਜ਼ਿੰਦਗੀ ਬਾਰੇ

author-image
By Shaminder
New Update
ਸੁਰਜੀਤ ਬਿੰਦਰਖੀਆ ਵਧੀਆ ਗਾਇਕ ਦੇ ਨਾਲ-ਨਾਲ ਸਨ ਰੈਸਲਿੰਗ ਅਤੇ ਕਬੱਡੀ ਦੇ ਖਿਡਾਰੀ,ਜਾਣੋਂ ਸੁਰਜੀਤ ਬਿੰਦਰਖੀਆ ਦੇ ਸੰਗੀਤਕ ਸਫ਼ਰ ਅਤੇ ਜ਼ਿੰਦਗੀ ਬਾਰੇ
Advertisment
ਸੁਰਜੀਤ ਬਿੰਦਰਖੀਆ (Surjit Bindrakhia) ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਸਿਤਾਰਾ ਸੀ । ਜਿਸ ਨੇ ਆਪਣੇ ਗੀਤਾਂ ਦੇ ਨਾਲ ਪੂਰੀ ਦੁਨੀਆ ‘ਚ ਪਛਾਣ ਬਣਾਈ ਸੀ । ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਦੇ ਜੀਵਨ ਅਤੇ ਉਨ੍ਹਾਂ ਦੇ ਸੰਗੀਤਕ ਸਫਰ ਬਾਰੇ । ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਸ ਨਾ ਭੁੱਲਣ ਵਾਲੇ ਸਿਤਾਰੇ ਦਾ ਜਨਮ ਉਨ੍ਹਾਂ ਦਾ ਜਨਮ 15  ਅਪ੍ਰੈਲ 1962 ‘ਚ ਹੋਇਆ ਸੀ ।ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਸ ਫਨਕਾਰ ਨੂੰ ਲੰਬੀ ਹੇਕ ਲਈ ਜਾਣਿਆ ਜਾਂਦਾ ਸੀ ।
Advertisment
Surjit Bindrakhia Iamge Source : Google ਹੋਰ ਪੜ੍ਹੋ : ਇੰਦਰਜੀਤ ਨਿੱਕੂ ਨੂੰ ਨਾਮੀ ਰੀਅਲ ਅਸਟੇਟ ਕੰਪਨੀ ਨੇ ਬਣਾਇਆ ਬ੍ਰਾਂਡ ਅੰਬੈਸਡਰ, ਗਾਇਕ ਨੇ ਵੀਡੀਓ ਸਾਂਝਾ ਕਰ ਕੀਤਾ ਫੈਨਸ ਅਤੇ ਕੰਪਨੀ ਮਾਲਕਾਂ ਦਾ ਧੰਨਵਾਦ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਾਏ ਗਏ ਇਸ ਯੋਗਦਾਨ ਲਈ ਉਨ੍ਹਾਂ ਨੂੰ ਦੋ ਹਜ਼ਾਰ 'ਚ ਸਪੈਸ਼ਲ ਜਿਉਰੀ ਫਿਲਮ ਫੇਅਰ ਅਵਾਰਡ ਦੇ ਨਾਲ ਵੀ ਨਵਾਜ਼ਿਆ ਗਿਆ ਸੀ । ਉਨ੍ਹਾਂ ਦਾ ਪੂਰਾ ਨਾਂਅ ਸੁਰਜੀਤ ਸਿੰਘ ਬੈਂਸ ਸੀ ।ਉਨ੍ਹਾਂ ਦਾ ਜਨਮ ਸੁੱਚਾ ਸਿੰਘ ਅਤੇ ਮਾਤਾ ਗੁਰਚਰਨ ਕੌਰ ਦੇ ਘਰ ਪਿੰਡ ਬਿੰਦਰਖ ਜੋ ਕਿ ਜ਼ਿਲ੍ਹਾ ਰੋਪੜ 'ਚ ਪੈਂਦਾ ਹੈ ਹੋਇਆ ਸੀ । ਉਨ੍ਹਾਂ ਦੇ ਪਿਤਾ ਪਿੰਡ ਦੇ ਇੱਕ ਪ੍ਰਸਿੱਧ ਰੈਸਲਰ ਸਨ ਅਤੇ ਸੁਰਜੀਤ ਬਿੰਦਰਖੀਆ ਨੇ ਵੀ ਰੈਸਲਿੰਗ ਅਤੇ ਕਬੱਡੀ ਦੇ ਗੁਰ ਆਪਣੇ ਪਿਤਾ ਤੋਂ ਸਿੱਖੇ । Surjit Bindrakhia Image Source : Google ਹੋਰ ਪੜ੍ਹੋ :  ਕਿਸ-ਕਿਸ ਨੂੰ ਯਾਦ ਹੈ ਨੱਬੇ ਦੇ ਦਹਾਕੇ ਦੇ ਇਸ ਫ਼ਨਕਾਰ ਬਾਰੇ, ਦੋ ਆਵਾਜ਼ਾਂ ‘ਚ ਗਾਉਣ ਕਰਕੇ ਸੀ ਪ੍ਰਸਿੱਧ ਸੁਰਜੀਤ ਬਿੰਦਰਖੀਆ ਨੇ ਯੂਨੀਵਰਸਿਟੀ ਪੱਧਰ 'ਤੇ ਰੈਸਲਿੰਗ ਦੇ ਕਈ ਮੁਕਾਬਲਿਆਂ 'ਚ ਵੀ ਭਾਗ ਲਿਆ ਸੀ । ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਬੋਲੀਆਂ ਤੋਂ ਆਪਣੇ ਕਾਲਜ ਦੀ ਭੰਗੜਾ ਟੀਮ ਨਾਲ ਕੀਤੀ ਸੀ । ਉਨ੍ਹਾਂ ਨੇ ਗਾਇਕੀ ਦੇ ਗੁਰ ਆਪਣੇ ਗੁਰੁ ਅਤੁਲ ਸ਼ਰਮਾ ਤੋਂ ਸਿੱਖੇ ।ਗੀਤਕਾਰ ਸ਼ਮਸ਼ੇਰ ਸੰਧੂ ਨੇ ਉਨ੍ਹਾਂ ਵਿਚਲੇ ਹੁਨਰ ਨੂੰ ਪਛਾਣਿਆ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਲੈ ਕੇ ਆਏ । Surjit Bindrakhia- Image Source : Google ਸ਼ਮਸ਼ੇਰ ਸੰਧੂ ਵੱਲੋਂ ਲਿਖੇ ਗਏ ਅਨੇਕਾਂ ਹੀ ਹਿੱਟ ਗੀਤ ਸੁਰਜੀਤ ਬਿੰਦਰਖੀਆ ਨੇ ਗਾਏ ਜਿਨ੍ਹਾਂ ਨੂੰ ਕਿ ਅਤੁਲ ਸ਼ਰਮਾ ਨੇ ਪ੍ਰੋਡਿਊਸ ਕੀਤਾ ਸੀ । ਉਨ੍ਹਾਂ ਦਾ ਵਿਆਹ ਪ੍ਰੀਤ ਕਮਲ ਨਾਲ ਹੋਇਆ ਜਿਨ੍ਹਾਂ ਤੋਂ ਉਨ੍ਹਾਂ ਦੇ ਦੋ ਬੱਚੇ ਹਨ ਇੱਕ ਪੁੱਤਰ ਗੀਤਾਜ਼ ਬਿੰਦਰਖੀਆ ਅਤੇ ਧੀ ਮਿਨਾਜ਼ ਬਿੰਦਰਖੀਆ ।ਸੁਰਜੀਤ ਬਿੰਦਰਖੀਆ ਆਪਣੀ ਬੁਲੰਦ ਅਵਾਜ਼ ਕਰਕੇ ਕੁਝ ਹੀ ਸਾਲਾਂ 'ਚ ਮਸ਼ਹੂਰ ਹੋ ਗਏ। ਨੱਬੇ ਦੇ ਦਹਾਕੇ 'ਚ ਸੁਰਜੀਤ ਬਿੰਦਰਖੀਆ ਅਜਿਹੇ ਗਾਇਕ ਸਨ ਜੋ ਆਪਣੀ ਬੁਲੰਦ ਅਤੇ ਬਿਹਤਰੀਨ ਅਵਾਜ਼ ਦੇ ਨਾਲ –ਨਾਲ ਪੰਜਾਬੀ ਮਿਊੋਜ਼ਿਕ ਇੰਡਸਟਰੀ ਨੂੰ ਪੰਜਾਬ ਦੀਆਂ ਰਹੁ ਰੀਤਾਂ ਨੂੰ ਬੜੇ ਹੀ ਸੋਹਣੇ ਅਤੇ ਨਿਵੇਕਲੇ ਢੰਗ ਨਾਲ ਆਪਣੇ ਗੀਤਾਂ 'ਚ ਪੇਸ਼ ਕਰਦੇ ਸਨ ।    
#punjabi-entertainment #pollywood #punjabi-entertainment-channel #singer #punjabi-entertainment-news #surjit-bindrakhia #punjabi-industry-news #punjabi-entertainment-app
Advertisment

Stay updated with the latest news headlines.

Follow us:
Advertisment
Advertisment
Latest Stories
Advertisment