ਗਰਮੀਆਂ 'ਚ ਪੁਦੀਨੇ ਦਾ ਸੇਵਨ ਹੁੰਦਾ ਹੈ ਲਾਭਦਾਇਕ, ਜਾਣੋ ਪੁਦੀਨਾ ਖਾਣ ਦੇ ਫਾਇਦੇ
ਗਰਮੀਆਂ ਦੇ ਵਿੱਚ ਆਮਤੌਰ 'ਤੇ ਪੁਦੀਨਾ ਅਸਾਨੀ ਨਾਲ ਮਿਲ ਜਾਂਦਾ ਹੈ। ਕਈ ਲੋਕ ਇਸ ਨੂੰ ਚਟਨੀ ਜਾਂ ਸਮਰ ਸਪੈਸ਼ਲ ਡ੍ਰਿਕਸ ਵਿੱਚ ਇਸਤੇਮਾਲ ਕਰਦੇ ਹਨ। ਪੁਦੀਨੇ ਵਿੱਚ ਕਈ ਔਸ਼ਧੀ ਗੁਣ ਮੌਜੂਦ ਹੁੰਦੇ ਹਨ ਜੋ ਕਿ ਸਿਹਤ ਲਈ ਕਾਫੀ ਲਾਭਦਾਇਕ ਹੁੰਦਾ ਹੈ।
|
June 12th 2024 07:31 PM |
Updated:
June 12th 2024 07:31 PM
ਗਰਮੀਆਂ 'ਚ ਪੁਦੀਨੇ ਦਾ ਸੇਵਨ ਹੁੰਦਾ ਹੈ ਲਾਭਦਾਇਕ, ਜਾਣੋ ਪੁਦੀਨਾ ਖਾਣ ਦੇ ਫਾਇਦੇ
Benefits of Mint : ਗਰਮੀਆਂ ਦੇ ਵਿੱਚ ਆਮਤੌਰ 'ਤੇ ਪੁਦੀਨਾ ਅਸਾਨੀ ਨਾਲ ਮਿਲ ਜਾਂਦਾ ਹੈ। ਕਈ ਲੋਕ ਇਸ ਨੂੰ ਚਟਨੀ ਜਾਂ ਸਮਰ ਸਪੈਸ਼ਲ ਡ੍ਰਿਕਸ ਵਿੱਚ ਇਸਤੇਮਾਲ ਕਰਦੇ ਹਨ। ਪੁਦੀਨੇ ਵਿੱਚ ਕਈ ਔਸ਼ਧੀ ਗੁਣ ਮੌਜੂਦ ਹੁੰਦੇ ਹਨ ਜੋ ਕਿ ਸਿਹਤ ਲਈ ਕਾਫੀ ਲਾਭਦਾਇਕ ਹੁੰਦਾ ਹੈ।
ਪੁਦੀਨਾ ਬਹੁਤ ਹੀ ਫਾਇਦੇਮੰਦ ਹੈ । ਪੁਦੀਨੇ 'ਚ ਕਈ ਔਸ਼ਧੀ ਗੁਣ ਹੁੰਦੇ ਹਨ। ਦੱਸ ਦਈਏ ਕਿ ਪੁਦੀਨਾ ਠੰਡਾ ਹੁੰਦਾ ਹੈ ਅਤੇ ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ । ਜੇ ਗੱਲ ਕਰੀਏ ਪੁਦੀਨੇ ਦੀ ਤਾਂ ਇਹ ਘਰਾਂ ‘ਚ ਆਮ ਪਾਇਆ ਜਾਂਦਾ ਹੈ । ਜ਼ਿਆਦਾਤਰ ਲੋਕੀਂ ਪੁਦੀਨੇ ਦੀ ਵਰਤੋਂ ਚਟਨੀ ਦੇ ਰੂਪ ‘ਚ ਕਰਦੇ ਹਨ।
ਜਾਣੋ ਪੁਦੀਨਾ ਖਾਣ ਦੇ ਫਾਇਦਿਆਂ ਬਾਰੇ
- ਪੁਦੀਨਾ ਹਾਜ਼ਮੇ ਲਈ ਵੀ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ । ਗਰਮੀਆਂ ਦੇ ਮੌਸਮ 'ਚ ਪੁਦੀਨੇ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ । ਪੁਦੀਨੇ ਨੂੰ ਚਟਨੀ, ਸਲਾਦ ਅਤੇ ਰਾਇਤੇ ਲਈ ਵਰਤਿਆ ਜਾਂਦਾ ਹੈ । ਇਸ ਦੇ ਸੇਵਨ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਪੁਦੀਨਾ ਐਂਟੀਬਾਇਓਟਿਕ ਦੀ ਤਰ੍ਹਾਂ ਕੰਮ ਕਰਦਾ ਹੈ।
- ਪੁਦੀਨਾ ਕਈ ਪ੍ਰਕਾਰ ਦੇ ਚਮੜੀ ਦੇ ਰੋਗਾਂ ਨੂੰ ਦੂਰ ਕਰਨ ਲਈ ਬਹੁਤ ਹੀ ਲਾਹੇਮੰਦ ਹੈ । ਚਮੜੀ ਦੇ ਰੋਗ ਹੋਣ 'ਤੇ ਪੁਦੀਨੇ ਦੀਆਂ ਪੱਤੀਆਂ ਦਾ ਲੇਪ ਬਣਾ ਲਉ ਤੇ ਜਿੱਥੇ ਚਮੜੀ ਦਾ ਰੋਗ ਹੋਵੇ, ਉਸ ਥਾਂ ਤੇ ਲੇਪ ਨੂੰ ਲਗਾ ਲਉ । ਇਸ ਤਰ੍ਹਾਂ ਕਰਨ ਨਾਲ ਕਾਫੀ ਰਾਹਤ ਮਿਲਦੀ ਹੈ।
- ਪੁਦੀਨੇ ਦੇ ਰੋਜ਼ 2-4 ਪੱਤੇ ਚਬਾਉਣ ਨਾਲ ਦੰਦਾਂ ਦਾ ਦਰਦ, ਪਾਇਰੀਆ ਅਤੇ ਮਸੂੜਿਆਂ 'ਚੋਂ ਖੂਨ ਆਉਣ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ।
- ਉਲਟੀ ਆਉਣ 'ਤੇ ਅੱਧਾ ਕੱਪ ‘ਚ ਪੁਦੀਨੇ ਦਾ ਰਸ ਹਰ ਦੋ ਘੰਟੇ ਬਾਅਦ ਰੋਗੀ ਨੂੰ ਪਿਲਾਓ । ਇਸ ਨਾਲ ਉਲਟੀਆਂ ਆਉਣੀਆਂ ਬੰਦ ਹੋ ਜਾਣਗੀਆਂ, ਜਿਸ ਨਾਲ ਰੋਗੀ ਰਾਹਤ ਮਹਿਸੂਸ ਕਰੇਗਾ।
ਹੋਰ ਪੜ੍ਹੋ : ਇਸ ਬਾਲੀਵੁੱਡ ਐਕਟਰ ਦੀ ਹੋਈ ਸਾਊਥ ਫਿਲਮਾਂ 'ਚ ਐਂਟਰੀ, ਖਲਨਾਇਕ ਬਣ ਕੇ ਮਚਾਉਣਗੇ ਤਹਿਲਕਾ
- ਪੁਦੀਨੇ ਦੇ ਰਸ ਨੂੰ ਮੁਲਤਾਨੀ ਮਿੱਟੀ/ਗਾਚਨੀ ਮਿੱਟੀ ‘ਚ ਮਿਲਾਕੇ ਚਿਹਰੇ ‘ਤੇ ਲਗਾਓ । ਇਸ ਲੇਪ ਦੇ ਨਾਲ ਚਿਹਰੇ ਦੀਆਂ ਛਾਈਆਂ ਦੂਰ ਹੋ ਜਾਂਦੀਆਂ ਨੇ ਤੇ ਚਿਹਰੇ ‘ਤੇ ਚਮਕ ਆ ਜਾਂਦੀ ਹੈ।
- ਕਈ ਲੋਕਾਂ ਮੂੰਹ ਦੀ ਬਦਬੂ ਤੋਂ ਪ੍ਰੇਸ਼ਾਨ ਰਹਿੰਦੇ ਨੇ । ਮੂੰਹ 'ਚ ਬਦਬੂ ਆਉਣ 'ਤੇ ਪੁਦੀਨੇ ਦਾ ਸੇਵਨ ਕਰਨਾ ਚਾਹੀਦਾ ਹੈ । ਪੁਦੀਨੇ ਦੇ ਰਸ ਨੂੰ ਪਾਣੀ 'ਚ ਮਿਲਾ ਕੇ ਕੁੱਲਾ ਕਰਨ ਨਾਲ ਮੂੰਹ 'ਚ ਆਉਣ ਵਾਲੀ ਬਦਬੂ ਦੂਰ ਹੋ ਜਾਂਦੀ ਹੈ । ਇਸ ਨਾਲ ਮੂੰਹ 'ਚ ਠੰਢਕ ਦਾ ਵੀ ਅਹਿਸਾਸ ਹੁੰਦਾ ਹੈ।
- PTC PUNJABI
You May Like This
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
