Advertisment

ਠੰਡ 'ਚ ਦਹੀਂ ਖਾਣ ਦੇ ਨਾਲ ਸਿਹਤ ਨੂੰ ਮਿਲਦੇ ਨੇ ਕਈ ਫਾਇਦੇ, ਜਾਨਣ ਲਈ ਪੜ੍ਹੋ

ਭਾਰਤੀ ਭੋਜਨ ਦੀ ਥਾਲੀ ’ਚ ਦਹੀਂ ਨੂੰ ਖਾਸ ਮੰਨਿਆ ਜਾਂਦਾ ਹੈ, ਕਈ ਲੋਕਾਂ ਮੁਤਾਬਕ ਭੋਜਨ ਦੌਰਾਨ ਦਹੀਂ ਖਾਣਾ ਸਿਹਤ ਲਈ ਲਾਭਕਾਰੀ ਹੁੰਦਾ ਹੈ ਤੇ ਖਾਣਾ ਪਚਾਉਣ ਵਿੱਚ ਬਹੁਤ ਮਦਦਗਾਰ ਹੁੰਦਾ ਹੈ। ਸਰਦੀਆਂ 'ਚ ਲੋਕ ਦਹੀਂ ਦਾ ਸੁਆਦ ਹੀ ਨਹੀਂ ਬਲਕਿ ਉਸ ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ।

author-image
By Pushp Raj
New Update
Benefits Of Consuming Yogurt in Winters

Benefits Of Consuming Yogurt in Winters

Listen to this article
0.75x 1x 1.5x
00:00 / 00:00
Advertisment

Benefits Of Consuming Yogurt in Winters: ਭਾਰਤੀ ਭੋਜਨ ਦੀ ਥਾਲੀ ’ਚ ਦਹੀਂ ਨੂੰ ਖਾਸ ਮੰਨਿਆ ਜਾਂਦਾ ਹੈ, ਕਈ ਲੋਕਾਂ ਮੁਤਾਬਕ ਭੋਜਨ ਦੌਰਾਨ ਦਹੀਂ ਖਾਣਾ ਸਿਹਤ ਲਈ ਲਾਭਕਾਰੀ ਹੁੰਦਾ ਹੈ ਤੇ ਖਾਣਾ ਪਚਾਉਣ ਵਿੱਚ ਬਹੁਤ ਮਦਦਗਾਰ ਹੁੰਦਾ ਹੈ। ਸਰਦੀਆਂ 'ਚ  ਲੋਕ ਦਹੀਂ ਦਾ ਸੁਆਦ ਹੀ ਨਹੀਂ ਬਲਕਿ ਉਸ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦੇ ਬਾਰੇ ਜਾਗਰੂਕ ਨਹੀਂ ਹੁੰਦੇ। ਅੱਜ ਅਸੀਂ ਆਪਣੇ ਇਸ ਲੇਖ ਰਾਹੀਂ ਤੁਹਾਨੂੰ ਦੱਸਾਂਗੇ ਕਿ ਠੰਡ ਦੇ ਮੌਸਮ 'ਚ ਦਹੀਂ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। 


Advertisment

ਪੋਸ਼ਕ ਤੱਤਾਂ ਦੀ ਖਾਨ ਹੈ ਦਹੀਂ

ਦਹੀਂ ਵਿੱਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ ਜਿਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਫਾਇਦਾ ਹੁੰਦਾ ਹੈ। ਦਹੀਂ 'ਚ ਪ੍ਰੋਟੀਨ, ਮਿਨਰਲਸ ਅਤੇ ਵਿਟਾਮਿਨ ਆਦਿ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ ਜੋ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਦਹੀਂ ਦੀ ਵਰਤੋਂ ਸਿਹਤ ਲਈ ਬਹੁਤ ਹੀ ਜ਼ਰੂਰੀ ਹੁੰਦੀ ਹੈ। ਲੋਅ ਫੈਟ ਵਾਲਾ ਦਹੀਂ ਖਾਣ ਨਾਲ ਭਾਰ ਕੰਟਰੋਲ ‘ਚ ਰਹਿੰਦਾ ਹੈ।

 

Advertisment

ਜਾਣੋ ਠੰਡ ਦੇ ਮੌਸਮ 'ਚ ਦਹੀਂ ਖਾਣ ਦੇ ਫਾਇਦੇ 

ਪਾਚਨ ਤੰਤਰ ਕਰੇ ਠੀਕ
ਠੰਡ ਦੇ ਸਮੇਂ ਵਿੱਚ ਕਈ ਸਾਰੀ ਸਬਜ਼ੀਆਂ ਆਉਂਦੀਆਂ ਹਨ, ਅਜਿਹੇ ਵਿੱਚ ਲੋਕ ਰਜਵਾਂ ਖਾਣਾ ਖਾਂਦੇ ਹਨ। ਇਸ ਲਈ ਸਰੀਰ ਨੂੰ ਕਈ ਵਾਰ ਖਾਣਾ ਪਚਾਉਣ ਵਿੱਚ ਦਿੱਕਤ ਪੇਸ਼ ਆਉਂਦੀ ਹੈ। ਦਹੀਂ ਖਾਣਾ ਪਚਾਉਣ ਵਿੱਚ ਬਹੁਤ ਮਦਦਗਾਰ ਹੁੰਦਾ ਹੈ।

ਗੁੜ ਨਾਲ ਦਹੀਂ ਦਾ ਸੇਵਨ
ਠੰਡ ਦੇ ਮੌਸਮ ਵਿੱਚ ਲੋਕ ਛੇਤੀ ਹੀ ਬਿਮਾਰ ਪੈ ਜਾਂਦੇ ਹਨ, ਜਿਸ ਦਾ ਮੁਖ ਕਾਰਨ ਸਰੀਰ ਦਾ ਇਮਊਨਿਟੀ ਸਿਟਸਟਮ ਦਾ ਕਮਜ਼ੋਰ ਹੋਣਾ ਹੈ। ਜੇਕਰ ਤੁਸੀਂ ਵੀ ਸਰਦੀਆਂ ਦੇ ਵਿੱਚ ਆਪਣੇ ਇਮਊਨਿਟੀ ਸਿਟਸਟਮ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਦਹੀਂ ਦੇ ਵਿੱਚ ਗੁੜ ਮਿਲਾ ਕੇ ਸੇਵਨ ਕਰੋ। 

ਸਕਿਨ ਲਈ ਫਾਇਦੇਮੰਦ 
ਤੁਸੀਂ ਆਪਣੀ ਸਕਿਨ ਲਈ ਦਹੀਂ ਨੂੰ ਕਈ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹੋ। ਦਹੀਂ ਨੂੰ ਰੂਟੀਨ ਡਾਈਟ ਵਿੱਚ ਵੀ ਸ਼ਾਮਲ ਕਰ ਸਕਦੇ ਹੋ। ਇਸ ਦੇ ਨਾਲ-ਨਾਲ ਤੁਸੀਂ ਬੇਸਨ ਨਾਲ ਦਹੀਂ ਮਿਲਾ ਕੇ ਚਿਹਰੇ ਤੇ ਸਰੀਰ ਉੱਤੇ ਬਤੌਰ ਸਕ੍ਰਬ ਤੇ ਫੇਸ ਪੈਕ ਵਜੋਂ ਇਸਤੇਮਾਲ ਕਰ ਸਕਦੇ ਹੋ। ਇਹ ਸਕਿਨ ਨੂੰ ਗਲੋਇੰਗ ਤੇ ਨਿਖਾਰਨ ਵਿੱਚ ਮਦਦਗਾਰ ਹੁੰਦੇ ਹਨ।

ਵਾਲਾਂ ਲਈ ਲਾਹੇਵੰਦ ਦਹੀਂ ਦਾ ਸੇਵਨ 
ਠੰਡ ਦੇ ਸਮੇਂ ਵਾਲਾਂ ਵਿੱਚ ਡੈਂਡਰਫ ਦੀ ਸਮੱਸਿਆ ਵੱਧ ਜਾਂਦੀ ਹੈ। ਦਹੀਂ ਦਾ ਸੇਵਨ ਵਾਲਾਂ ਨੂੰ ਸਿਹਤਮੰਦ ਤੇ ਸੁੰਦਰਤਾ ਨੂੰ ਬਰਕਰਾਰ ਰਖਦਾ ਹੈ। ਦਹੀਂ 'ਚ ਸਾਰੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਵੇਂ ਕੈਲਸ਼ੀਅਮ, ਵਿਟਾਮੀਨ-ਬੀ12, ਵਿਟਾਮੀਨ-ਬੀ2. ਪੋਟਾਸ਼ੀਅਮ, ਮੈਗ੍ਰੀਸ਼ਿਅਮ ਅਤੇ ਪ੍ਰੋਟੀਨ।

Advertisment
ਹੋਰ ਪੜ੍ਹੋ: ਨਿਰਮਲ ਰਿਸ਼ੀ ਨੇ ਖੋਲ੍ਹੇ ਪੰਜਾਬੀ ਇੰਡਸਟਰੀ ਦੇ ਕਾਲੇ ਰਾਜ਼, ਕਿਹਾ- ਕੰਮ ਕਰਨ ਮਗਰੋਂ ਵੀ ਭਿਖਾਰੀਆਂ ਵਾਂਗ ਮੰਗਣੇ ਪੈਂਦੇ ਨੇ ਆਪਣੇ ਪੈਸੇ 

ਹੱਡੀਆਂ ਨੂੰ ਰੱਖੇ ਮਜ਼ਬੂਤ
ਦਹੀਂ ਨੂੰ ਕੈਲਸ਼ੀਅਮ ਦਾ ਖਾਸ ਸਰੋਤ ਮੰਨਿਆ ਜਾਂਦਾ ਹੈ। 250 ਗ੍ਰਾਮ ਦਹੀਂ 'ਚ 275 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ। ਜੇਕਰ ਹਰ ਰੋਜ਼ ਅਸੀਂ 250 ਗ੍ਰਾਮ ਦਹੀਂ ਖਾਣ ਨਾਲ ਨਾ ਸਿਰਫ਼ ਹੱਡੀਆਂ ਮਜ਼ਬੂਤ ਹੋਣਗੀਆਂ ਬਲਕਿ ਬੋਨ ਡੇਂਸਿਟੀ ਨੂੰ ਵੀ ਬਣਾਏ ਰੱਖਣ 'ਚ ਮਦਦ ਮਿਲੇਗੀ। ਦਹੀਂ ਬੈਕਟੀਰੀਆ ਬੀਮਾਰੀਆਂ ਨਾਲ ਲੜਣ ’ਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਦਹੀਂ ਦਾ ਸੇਵਨ ਕਰਨ ਇਮਯੂਨੀਟੀ ਸਿਸਟਮ ਮਜ਼ਬੂਤ ਹੁੰਦਾ ਹੈ ਤੇ ਅਸੀਂ ਸਿਹਤਮੰਦ ਰਹਿੰਦੇ ਹਾਂ।

ਦਹੀਂ ਦਾ ਸੇਵਨ ਹਮੇਸ਼ਾ ਸਿਹਤ ਲਈ ਵਧੀਆ ਨਹੀਂ ਹੁੰਦਾ ਹੈ। ਕਈ ਸਥਿਤੀਆਂ 'ਚ ਇਹ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਇਸ ਲਈ ਦਹੀਂ ਖਾਣ ਤੋਂ ਬਾਅਦ ਜੇਕਰ ਕਿਸੇ ਤਰ੍ਹਾਂ ਦੀ ਸਮੱਸਿਆ ਮਹਿਸੂਸ ਹੁੰਦੀ ਹੈ ਤਾਂ ਡਾਕਟਰੀ ਸਲਾਹ ਜ਼ਰੂਰ ਲਵੋ।

Advertisment

Stay updated with the latest news headlines.

Follow us:
Advertisment
Advertisment
Latest Stories
Advertisment