TUHADE SITARE: ਅੱਜ ਗੋਵਰਧਨ ਪੂਜਾ ਦੇ ਦਿਨ ਇਨ੍ਹਾਂ ਰਾਸ਼ੀ ਵਾਲੇ ਲੋਕਾਂ ਦੇ ਲਈ ਖੁੱਲ੍ਹਣਗੇ ਕਿਸਮਤ ਦੇ ਰਾਹ ਬਨਣਗੇ ਵਿਗੜੇ ਕੰਮ

ਅੱਜ 14 ਨਵੰਬਰ ਯਾਨੀ ਕਿ ਮੰਗਲਵਾਰ ਦਾ ਦਿਨ ਹੈ, ਅੱਜ ਕਾਰਤਿਕ ਅਮਾਵਸਿਆ 2023 ਯਾਨੀ ਦੀਵਾਲੀ ਦਾ ਚੌਥਾ ਦਿਨ ਹੈ। ਇਸ ਦਿਨ ਭਗਵਾਨ ਕ੍ਰਿਸ਼ਨ ਨਾਲ ਸਬੰਧਤ ਗੋਵਰਧਨ ਪੂਜਾ ਕੀਤੀ ਜਾਂਦੀ ਹੈ। ਕਈ ਰਾਸ਼ੀਆਂ ਲਈ ਇਹ ਦਿਨ ਬਹੁਤ ਸ਼ੁਭ ਹੈ, ਇਨ੍ਹਾਂ ਰਾਸ਼ੀਆਂ ਦੇ ਲੋਕਾਂ ਨੂੰ ਕਾਰੋਬਾਰ ਆਦਿ ਵਿੱਚ ਤਰੱਕੀ ਮਿਲੇਗੀ ਅਤੇ ਘਰ ਵਿੱਚ ਖੁਸ਼ਹਾਲ ਮਾਹੌਲ ਰਹੇਗਾ। ਅਜਿਹੇ 'ਚ ਜਾਣੋ ਕਿਵੇਂ ਰਹੇਗਾ ਤੁਹਾਡਾ ਅੱਜ ਦਾ ਦਿਨ, ਨੌਕਰੀ, ਪ੍ਰੇਮ, ਵਿਆਹ, ਕਾਰੋਬਾਰ 'ਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ, ਜੀਵਨ ਸਾਥੀ ਦੇ ਨਾਲ ਅੱਜ ਦਾ ਦਿਨ ਕਿਹੋ ਜਿਹਾ ਰਹੇਗਾ, ਸਾਰੇ ਸਵਾਲਾਂ ਦੇ ਜਵਾਬ ਜਾਨਣ ਲਈ PTC Punjabi 'ਤੇ Astrologer Manisha Koushik ਤੋਂ ਜਾਣੋਂ ਅੱਜ ਦਾ ਰਾਸ਼ੀਫਲ।

Written by  Pushp Raj   |  November 14th 2023 08:45 AM  |  Updated: November 14th 2023 08:45 AM

TUHADE SITARE: ਅੱਜ ਗੋਵਰਧਨ ਪੂਜਾ ਦੇ ਦਿਨ ਇਨ੍ਹਾਂ ਰਾਸ਼ੀ ਵਾਲੇ ਲੋਕਾਂ ਦੇ ਲਈ ਖੁੱਲ੍ਹਣਗੇ ਕਿਸਮਤ ਦੇ ਰਾਹ ਬਨਣਗੇ ਵਿਗੜੇ ਕੰਮ

Today Horoscope: ਅੱਜ 14 ਨਵੰਬਰ ਯਾਨੀ ਕਿ ਮੰਗਲਵਾਰ ਦਾ ਦਿਨ ਹੈ, ਅੱਜ ਕਾਰਤਿਕ ਅਮਾਵਸਿਆ 2023 ਯਾਨੀ ਦੀਵਾਲੀ ਦਾ ਚੌਥਾ ਦਿਨ ਹੈ। ਇਸ ਦਿਨ ਭਗਵਾਨ ਕ੍ਰਿਸ਼ਨ ਨਾਲ ਸਬੰਧਤ ਗੋਵਰਧਨ ਪੂਜਾ ਕੀਤੀ ਜਾਂਦੀ ਹੈ। ਕਈ ਰਾਸ਼ੀਆਂ ਲਈ ਇਹ ਦਿਨ ਬਹੁਤ ਸ਼ੁਭ ਹੈ, ਇਨ੍ਹਾਂ ਰਾਸ਼ੀਆਂ ਦੇ ਲੋਕਾਂ ਨੂੰ ਕਾਰੋਬਾਰ ਆਦਿ ਵਿੱਚ ਤਰੱਕੀ ਮਿਲੇਗੀ ਅਤੇ ਘਰ ਵਿੱਚ ਖੁਸ਼ਹਾਲ ਮਾਹੌਲ ਰਹੇਗਾ।  ਅਜਿਹੇ 'ਚ ਜਾਣੋ ਕਿਵੇਂ ਰਹੇਗਾ ਤੁਹਾਡਾ ਅੱਜ ਦਾ ਦਿਨ, ਨੌਕਰੀ, ਪ੍ਰੇਮ, ਵਿਆਹ, ਕਾਰੋਬਾਰ 'ਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ, ਜੀਵਨ ਸਾਥੀ ਦੇ ਨਾਲ ਅੱਜ ਦਾ ਦਿਨ ਕਿਹੋ ਜਿਹਾ ਰਹੇਗਾ, ਸਾਰੇ ਸਵਾਲਾਂ ਦੇ ਜਵਾਬ ਜਾਨਣ ਲਈ PTC Punjabi 'ਤੇ Astrologer Manisha Koushik ਤੋਂ ਜਾਣੋਂ ਅੱਜ ਦਾ ਰਾਸ਼ੀਫਲ। 

ARIES (ਮੇਸ਼)

ਅੱਜ ਦਾ ਦਿਨ ਆਮ ਦਿਨ ਵਾਂਗ ਰਹੇਗਾ, ਕਾਰਜ ਖੇਤਰ 'ਚ ਮਿਲੇ-ਜੁਲੇ ਰਿਲਜ਼ਟ ਮਿਲਣਗੇ। ਜੀਵਨ ਸਾਥੀ ਦਾ ਪੂਰਾ ਸਹਿਯੋਗ ਮਿਲੇਗਾ। ਤੁਹਾਨੂੰ ਆਪਣੇ ਬੱਚਿਆਂ ਤੋਂ ਚੰਗੀ ਖ਼ਬਰ ਮਿਲੇਗੀ। ਪਰਿਵਾਰ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਸਕਦੀ ਹੈ।

TAURUS (ਵ੍ਰਿਸ਼ਭ)

ਕਾਰੋਬਾਰ ਵਿੱਚ ਅੱਜ ਸੋਚ ਸਮਝ ਕੇ ਹੀ ਫੈਸਲੇ ਲਓ। ਦਫਤਰ ਵਿੱਚ ਬੇਇੱਜ਼ਤੀ ਹੋਣ ਦੀ ਸੰਭਾਵਨਾ ਹੈ। ਆਪਣੀ ਬੋਲੀ ਉੱਤੇ ਕਾਬੂ ਰੱਖੋ। ਨੌਕਰੀ ਵਿੱਚ ਤੁਹਾਨੂੰ ਸਨਮਾਨ ਮਿਲ ਸਕਦਾ ਹੈ।

GEMINI (ਮਿਥੁਨ)

ਅੱਜ ਅਧਿਕਾਰੀ ਤੁਹਾਡੇ ਕੰਮ ਤੋਂ ਬਹੁਤ ਖੁਸ਼ ਰਹਿਣਗੇ। ਕਾਰੋਬਾਰ ਵਿੱਚ ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪੈ ਸਕਦੀ ਹੈ। ਆਪਣੇ ਸਾਥੀ 'ਤੇ ਬਹੁਤ ਜ਼ਿਆਦਾ ਭਰੋਸਾ ਕਰਨ ਤੋਂ ਬਚੋ। ਵਿਆਹ ਜਾਂ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।

CANCER (ਕਰਕ)

ਤੁਹਾਡਾ ਦਿਨ ਮੌਜ-ਮਸਤੀ ਵਿੱਚ ਬਤੀਤ ਹੋਵੇਗਾ। ਤੁਹਾਡਾ ਕਿਸੇ ਨਾਲ ਅਚਾਨਕ ਝਗੜਾ ਹੋ ਸਕਦਾ ਹੈ। ਆਪਣੀ ਬੋਲੀ ਉੱਤੇ ਕਾਬੂ ਰੱਖੋ। ਵਿਵਾਦ ਵਧਣ ਕਾਰਨ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

LEO (ਸਿੰਘ )

ਅੱਜ ਕਾਰੋਬਾਰ ਵਿੱਚ ਕਿਸੇ ਵੀ ਤਰ੍ਹਾਂ ਦਾ ਜੋਖਮ ਲੈਣ ਤੋਂ ਬਚੋ। ਅੱਜ ਤੁਸੀਂ ਕਿਸੇ ਮਾੜੀ ਘਟਨਾ ਦਾ ਸ਼ਿਕਾਰ ਹੋ ਸਕਦੇ ਹੋ। ਨੌਕਰੀ ਵਿੱਚ ਆਪਣੇ ਕੰਮ ਉੱਤੇ ਧਿਆਨ ਦਿਓ। ਤਰੱਕੀ ਦੇ ਮੌਕੇ ਮਿਲਣਗੇ।

VIRGO (ਕੰਨਿਆ)

ਅੱਜ ਸੋਚ ਕੇ ਹੀ ਦੂਜਿਆਂ ਨਾਲ ਗੱਲਬਾਤ ਕਰੋ। ਪਰਿਵਾਰ ਵਿੱਚ ਸ਼ਾਂਤੀ ਰਹੇਗੀ। ਧਾਰਮਿਕ ਕੰਮਾਂ ਵਿੱਚ ਮਨ ਲੱਗਾ ਰਹੇਗਾ। ਅਚਾਨਕ ਵਿੱਤੀ ਲਾਭ ਹੋ ਸਕਦਾ ਹੈ। ਰੁਜ਼ਗਾਰ ਦੇ ਸਿਲਸਿਲੇ ਵਿੱਚ ਕਿਸੇ ਹੋਰ ਸ਼ਹਿਰ ਜਾ ਸਕਦੇ ਹਨ।

LIBRA (ਤੁਲਾ)

 ਅੱਜ ਤੁਹਾਨੂੰ ਆਪਣੇ ਕਰੀਅਰ ਵਿੱਚ ਸਫਲਤਾ ਮਿਲੇਗੀ। ਪਰਿਵਾਰ ਵਿੱਚ ਕੋਈ ਸ਼ੁਭ ਪ੍ਰੋਗਰਾਮ ਹੋ ਸਕਦਾ ਹੈ। ਵਿਅਸਤ ਰਹੇਗਾ। ਨਵਾਂ ਕਾਰੋਬਾਰ ਲਾਭਦਾਇਕ ਹੋਵੇਗਾ।

SCORPIO (ਵ੍ਰਿਸ਼ਚਕ)

ਅੱਜ ਦਾ ਦਿਨ ਸਾਧਾਰਨ ਰਹੇਗਾ। ਕਾਨੂੰਨੀ ਮਾਮਲਿਆਂ ਵਿੱਚ ਸਾਵਧਾਨ ਰਹੋ। ਨੌਕਰੀ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਅੱਜ ਮੂਡ ਥੋੜਾ ਉਦਾਸ ਹੋ ਸਕਦਾ ਹੈ। ਤੁਸੀਂ ਆਪਣੀ ਨੌਕਰੀ ਬਦਲਣ ਦੀ ਕੋਸ਼ਿਸ਼ ਕਰ ਸਕਦੇ ਹੋ।

SAGITTARIUS (ਧਨੁ)

ਅੱਜ ਨੌਕਰੀ ਵਿੱਚ ਸਹੂਲਤ ਰਹੇਗੀ। ਕੋਈ ਪੁਰਾਣਾ ਅਧੂਰਾ ਕੰਮ ਪੂਰਾ ਹੋ ਸਕਦਾ ਹੈ। ਖੁਸ਼ੀ ਬਣੀ ਰਹੇਗੀ। ਕੁਝ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਨਿਯਮਿਤ ਤੌਰ 'ਤੇ ਯੋਗਾ ਅਤੇ ਕਸਰਤ ਕਰੋ।

CAPRICORN (ਮਕਰ)

ਕਾਰੋਬਾਰ ਵਿੱਚ ਅੱਜ ਲਾਭ ਹੋ ਸਕਦਾ ਹੈ। ਵਿਰੋਧੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਵਿਰੋਧੀ ਤੁਹਾਡੇ ਉੱਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਸਕਦੇ ਹਨ। ਔਲਾਦ ਦੇ ਪੱਖ ਤੋਂ ਪਰੇਸ਼ਾਨੀ ਹੋ ਸਕਦੀ ਹੈ।

ਹੋਰ ਪੜ੍ਹੋ: Health Tips: ਮੁੜ ਗਰਮ ਕਰਨ ‘ਤੇ ਜ਼ਹਿਰ ਬਣ ਜਾਂਦੀਆਂ ਹਨ ਇਹ 5 ਚੀਜ਼ਾਂ, ਫਾਇਦੇ ਦੀ ਥਾਂ ਹੋ ਸਕਦੇ ਨੇ ਨੁਕਸਾਨ

AQUARIUS (ਕੁੰਭ)

ਅੱਜ ਤੁਹਾਨੂੰ ਕੰਮ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੱਚੇ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨ ਹੋ ਸਕਦੇ ਹਨ। ਤੁਹਾਨੂੰ ਆਪਣੇ ਜੀਵਨ ਸਾਥੀ ਤੋਂ ਸਹਿਯੋਗ ਮਿਲੇਗਾ। ਆਪਣੇ ਗੁੱਸੇ 'ਤੇ ਕਾਬੂ ਰੱਖੋ। ਵਿਦਿਆਰਥੀਆਂ ਨੂੰ ਆਲਸ ਤੋਂ ਬਚਣਾ ਹੋਵੇਗਾ।

PISCES (ਮੀਨ)

ਅੱਜ ਤੁਸੀਂ ਛਾਤੀ ਦੇ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਸਕਦੇ ਹੋ। ਦਿਨ ਦੇ ਦੂਜੇ ਅੱਧ ਵਿੱਚ ਸਿਹਤ ਨੂੰ ਲੈ ਕੇ ਤਣਾਅ ਹੋ ਸਕਦਾ ਹੈ। ਨੌਕਰੀ ਵਿੱਚ ਅਧਿਕਾਰੀ ਤੁਹਾਡੇ ਕੰਮ ਤੋਂ ਖੁਸ਼ ਰਹਿਣਗੇ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network