‘ਕਿੰਨੇ ਆਏ ਕਿੰਨੇ ਗਏ-2’ ਗਾਣੇ ਦੇ ਵਿਵਾਦ ਨੂੰ ਲੈ ਕੇ ਗੀਤਕਾਰ ਲਵਲੀਨੂਰ ਨੇ ਰੱਖਿਆ ਆਪਣਾ ਪੱਖ

written by Rupinder Kaler | May 14, 2021

ਰਣਜੀਤ ਬਾਵਾ ਦੇ ਨਵੇਂ ਗਾਣੇ ‘ਕਿੰਨੇ ਆਏ ਕਿੰਨੇ ਗਏ-2’ ਨੂੰ ਲੈ ਕੇ ਕੁਝ ਲੋਕਾਂ ਨੇ ਇਤਰਾਜ਼ ਜਤਾਇਆ ਸੀ ਕਿ ਇਸ ਗਾਣੇ ਵਿੱਚ ਫੂਲਨ ਦੇਵੀ ਦੇ ਕਾਤਲ ਸ਼ੇਰ ਸਿੰਘ ਰਾਣਾ ਦਾ ਜ਼ਿਕਰ ਕੀਤਾ ਗਿਆ ਹੈ । ਜਿਸ ਨੂੰ ਲੈ ਕੇ ਹੁਣ ਰਣਜੀਤ ਬਾਵਾ ਤੇ ਗੀਤਕਾਰ ਲਵਲੀ ਨੂਰ ਨੇ ਸ਼ੇਰ ਸਿੰਘ ਰਾਣਾ ਦੇ ਨਾਂਅ ਦੀ ਵਰਤੋਂ ਨੂੰ ਲੈ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ । ਹੋਰ ਪੜ੍ਹੋ : ਅਦਾਕਾਰਾ ਸਨਾ ਖ਼ਾਨ ਨੇ ਆਪਣੇ ਪਤੀ ਦੇ ਨਾਲ ਵੀਡੀਓ ਸਾਂਝਾ ਕਰਕੇ ਸਭ ਨੂੰ ਈਦ ਦੀਆਂ ਦਿੱਤੀਆਂ ਮੁਬਾਰਕਾਂ Singer Ranjit Bawa Shared His Bhangra Video With Fans   ਲਵਲੀ ਨੂਰ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ਵਿੱਚ ਉਹਨਾਂ ਨੇ ਆਪਣਾ ਪੱਖ ਰੱਖਿਆ ਹੈ । ਉਹਨਾਂ ਨੇ ਕਿਹਾ ਹੈ ਕਿ ਗਾਣੇ ਵਿੱਚ ਜਿਸ ਜਿਸ ਚੀਜ਼ ਤੋਂ ਲੋਕਾ ਨੂੰ ਇਤਰਾਜ਼ ਸੀ ਉਹ ਸਾਰੀ ਹਟਾ ਦਿੱਤੀ ਗਈ ਹੈ । ranjit ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹਮੇਸ਼ਾ ਭਾਈਚਾਰਕ ਸਾਂਝ ਦੀ ਗੱਲ ਕੀਤੀ ਹੈ ਤੇ ਨਾ ਹੀ ਕਿਸ ਵਿਅਕਤੀ ਵਿਸ਼ੇਸ਼ ਦੀ ਤਾਰੀਫ ਕੀਤੀ ਹੈ ।

 
View this post on Instagram
 

A post shared by Ranjit Bawa( Bajwa) (@ranjitbawa)

ਲਵਲੀ ਨੇ ਕਿਹਾ ਕਿ ਕੁਝ ਲੋਕ ਇਸ ਮੁੱਦੇ ਨੂੰ ਜਾਣਬੁੱਝ ਕੇ ਹਵਾ ਦੇ ਰਹੇ ਹਨ । ਜੋ ਕਿ ਸਹੀ ਗੱਲ ਨਹੀਂ ਹੈ । ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਈ ਪੱਖਾਂ ‘ਤੇ ਆਪਣੀ ਗੱਲ ਰੱਖੀ ਹੈ ।

0 Comments
0

You may also like