ਮਸਾਲੇ ਵਾਲੀ ਚਾਹ ਇਮਿਊਨਟੀ ਵਧਾੳੇੁਣ ਦੇ ਨਾਲ –ਨਾਲ ਸਰੀਰ ਨੂੰ ਵੀ ਰੱਖੇਗੀ ਗਰਮ

written by Shaminder | November 20, 2020

ਸਰਦੀ ਦੇ ਮੌਸਮ 'ਚ ਠੰਢ ਤੋਂ ਬਚਣ ਲਈ ਚਾਹ ਬੈਸਟ ਆਪਸ਼ਨ ਹੈ। ਕੋਰੋਨਾ ਕਾਲ 'ਚ ਲੋਕ ਅਦਰਕ ਦੀ ਚਾਹ ਪੀਣਾ ਜ਼ਿਆਦਾ ਪਸੰਦ ਕਰ ਰਹੇ ਹਨ। ਅਦਰਕ ਵਾਲੀ ਚਾਹ ਦੀ ਚੁਸਕੀ ਸਰਦੀ ਤੋਂ ਬਚਾਉਣ ਦੇ ਨਾਲ ਹੀ ਇਮਿਊਨਿਟੀ ਵੀ ਵਧਾਏਗੀ। masala tea ਲੋਕ ਇਮਿਊਨਿਟੀ ਵਧਾਉਣ ਲਈ ਤਰ੍ਹਾਂ-ਤਰ੍ਹਾਂ ਦੇ ਕਾੜੇ ਦਾ ਸੇਵਨ ਕਰ ਰਹੇ ਹਨ, ਪਰ ਜੇਕਰ ਤੁਸੀਂ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਅਸੀਂ ਤੁਹਾਨੂੰ ਅੱਜ ਅਜਿਹੀ ਚਾਹ ਦੀ ਰੈਸਿਪੀ ਦੱਸਾਂਗੇ ਜੋ ਸਰਦੀ, ਜੁਕਾਮ ਤੋਂ ਤੁਹਾਡੀ ਰੱਖਿਆ ਕਰੇਗੀ ਨਾਲ ਹੀ ਇਮਿਊੁਨਿਟੀ ਵਧਾਉਣ 'ਚ ਵੀ ਮਦਦਗਾਰ ਹੈ। masala tea ਇਹ ਮਸਾਲਾ ਚਾਹ ਸਿਹਤ ਦੇ ਲਿਹਾਜ ਨਾਲ ਜਿੰਨੀ ਅਸਰਦਾਰ ਹੈ, ਓਨੀ ਹੀ ਪੀਣ 'ਚ ਵੀ ਸਵਾਦਿਸ਼ਟ ਵੀ ਹੈ। ਆਓ ਜਾਣਦੇ ਹਾਂ ਕਿ ਘਰ 'ਚ ਮਸਾਲਾ ਚਾਹ ਕਿਵੇਂ ਤਿਆਰ ਕਰੀਏ। masala tea ਮਸਾਲਾ ਚਾਹ ਪਾਊਡਰ ਬਣਾਉਣ ਲਈ ਤੁਹਾਨੂੰ ਚਾਹੀਦੀ ਹੈ ਹਰੀ ਇਲਾਇਚੀ ਪਾਊਡਰ 4 ਚਮਚ, ਕਾਲੀ ਮਿਰਚ ਪਾਊਡਰ 2 ਚਮਚ, ਲੌਂਗ ਦਾ ਪਾਊਡਰ 2 ਚਮਚ, 4 ਕਾਲੀਆਂ ਇਲਾਇਚੀਆਂ ਦਾ ਪਾਊਡਰ, ਦਾਲਚੀਨੀ ਪਾਊਡਰ 5 ਗ੍ਰਾਮ, ਜੈ ਫਲ ਅੱਧਾ ਟੁਕੜਾ, ਸੌਂਫ ਪਾਊਡਰ 1 ਚਮਚ, ਸ਼ਰਾਬ 1 ਚਮਚ, 2 ਵੱਡੇ ਚਮਚ ਤੁਲਸੀ ਦੇ ਪੱਤੇ. ਤੁਲਸੀ ਦੇ ਬੀਜ਼ 1 ਵੱਡਾ ਚਮਚ. ਸੁੱਕੇ ਅਦਰਕ ਦਾ ਪਾਊਡਰ 3 ਵੱਡੇ ਚਮਚ। ਮਸਾਲਾ ਪਾਊਡਰ ਕਿਵੇਂ ਬਣਾਈਏ ਸਾਰੀਆਂ ਸਮੱਗਰੀਆਂ ਨੂੰ ਸੁੱਕਾ ਭੁੰਨੋ ਤੇ ਉਸਨੂੰ ਠੰਢਾ ਹੋਣ ਦਿਓ। ਜਦੋਂ ਇਹ ਠੰਢਾ ਹੋ ਜਾਵੇ ਤਾਂ ਚੰਗੀ ਤਰ੍ਹਾਂ ਨਾਲ ਪੀਹ ਕੇ ਇਕ ਸੁੱਕੇ ਅਤੇ ਸਾਫ਼ ਜ਼ਾਰ 'ਚ ਸਟੋਰ ਕਰੋ। ਇਹ ਮਸਾਲਾ ਪਾਊਡਰ 4-6 ਮਹੀਨਿਆਂ ਤਕ ਫਰੈੱਸ਼ ਰਹਿ ਸਕਦਾ ਹੈ।

0 Comments
0

You may also like