ਸਵੀ ਸਿੱਧੂ ਦੀ ਮਦਦ ਕਰਕੇ ਪੰਜਾਬੀ ਹੋਣ ਦਾ ਫਰਜ਼ ਨਿਭਾਇਆ, ਕਿਹਾ ਗਾਇਕ ਮੀਕਾ ਨੇ

Written by  Rupinder Kaler   |  March 26th 2019 01:07 PM  |  Updated: March 26th 2019 01:07 PM

ਸਵੀ ਸਿੱਧੂ ਦੀ ਮਦਦ ਕਰਕੇ ਪੰਜਾਬੀ ਹੋਣ ਦਾ ਫਰਜ਼ ਨਿਭਾਇਆ, ਕਿਹਾ ਗਾਇਕ ਮੀਕਾ ਨੇ

ਐਕਟਰ ਤੋਂ ਚੌਂਕੀਦਾਰ ਬਣੇ ਸਵੀ ਸਿੱਧੂ ਦੀ ਕਹਾਣੀ ਕਈਆਂ ਦੀਆਂ ਅੱਖਾਂ ਨੂੰ ਨਮ ਕਰ ਜਾਂਦੀ ਹੈ । ਅਕਸ਼ੇ ਕੁਮਾਰ, ਅਨੁਰਾਗ ਕਸ਼ਯਪ ਵਰਗੀਆਂ ਹਸਤੀਆਂ ਨਾਲ ਕੰਮ ਕਰ ਚੁੱਕੇ ਸਵੀ ਸਿੱਧੂ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਹਨ । ਸਵੀ ਨੂੰ ਚੌਂਕੀਦਾਰ ਦੀ ਨੌਕਰੀ ਕਰਨੀ ਪੈ ਰਹੀ ਹੈ । ਪਰ ਹੁਣ ਸਵੀ ਸਿੱਧੂ ਦੀ ਕਿਸਮਤ ਬਦਲ ਰਹੀ ਹੈ ਕਿਉਂਕਿ ਗਾਇਕ ਮੀਕਾ ਨੇ ਉਹਨਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ । ਮੀਕਾ ਨੇ ਆਪਣੀ ਨਵੀਂ ਫ਼ਿਲਮ ਆਦਤ ਵਿੱਚ ਉਹਨਾਂ ਨੂੰ ਇੱਕ ਰੋਲ ਆਫਰ ਕੀਤਾ ਹੈ ।

Mika Singh Offers Help To Actor-Turned-Security Guard Savi Sidhu Mika Singh Offers Help To Actor-Turned-Security Guard Savi Sidhu

ਇਸ ਫ਼ਿਲਮ ਵਿੱਚ ਬਿਪਾਸ਼ਾ ਬਾਸੂ ਅਤੇ ਕਰਨ ਗਰੋਵਰ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ । ਮੀਕਾ ਸਿੰਘ ਇਸ ਫ਼ਿਲਮ ਨੂੰ  ਪ੍ਰੋਡਿਊਸ ਕਰ ਰਹੇ ਹਨ । ਮੀਕਾ ਨੇ ਸਵੀ ਨੂੰ ਚੌਂਕੀਦਾਰ ਦੀ ਨੌਕਰੀ ਛੱਡ ਉਹਨਾਂ ਦੀ ਟੀਮ ਨੂੰ ਜੁਵਾਇਨ ਕਰਨ ਲਈ ਕਿਹਾ ਸੀ । ਸਵੀ ਸਿੱਧੂ ਮੁਤਾਬਿਕ ਉਸ ਨੂੰ ਕੁਝ ਦੋਸਤਾਂ ਨੇ ਦੱਸਿਆ ਸੀ ਕਿ ਮੀਕਾ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਹਨ । ਪਹਿਲਾਂ ਤਾਂ ਉਹਨਾਂ ਨੂੰ ਇਹ ਸਭ ਮਜ਼ਾਕ ਲੱਗਿਆ ਪਰ ਅਗਲੇ ਦਿਨ ਹੀ ਮੀਕਾ ਨੇ ਉਹਨਾਂ ਲਈ ਕਾਰ ਭੇਜ ਦਿੱਤੀ ਤੇ ਬਾਅਦ ਵਿੱਚ ਘਰ ਲਿਜਾ ਕੇ ਉਹਨਾਂ ਨੂੰ ਨਵੇਂ ਕੱਪੜੇ ਤੇ ਖਾਣ ਨੂੰ ਖਾਣਾ ਦਿੱਤਾ ।

Bollywood Reacts To Savi Sidhu's Heart Breaking Story Of Being A Security Guard Bollywood Reacts To Savi Sidhu's Heart Breaking Story Of Being A Security Guard

ਸਵੀ ਨੇ ਕਿਹਾ ਕਿ ਉਹ ਅਗਲੇ ਕੁਝ ਦਿਨਾਂ ਵਿੱਚ ਮੀਕਾ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇਗਾ । ਉੱਧਰ ਸਵੀ ਸਿੱਧੂ ਦੀ ਮਦਦ ਕਰਨ ਵਾਲੇ ਮੀਕਾ ਨੇ ਕਿਹਾ ਹੈ ਕਿ ਉਹਨਾਂ ਨੇ ਪੰਜਾਬੀ ਹੋਣ ਦਾ ਫਰਜ਼ ਨਿਭਾਇਆ ਹੈ । ਉਹਨਾਂ ਨੇ ਕਿਹਾ ਕਿ ਸਵੀ ਵਰਗੇ ਐਕਟਰ ਨੂੰ ਚੌਂਕੀਦਾਰੀ ਕਰਦੇ ਹੋਏ ਦੇਖ ਬਹੁਤ ਦੁਖੀ ਹੋਏ ਸਨ । ਉਹਨਾਂ ਨੇ ਕਿਹਾ ਕਿ ਚੌਂਕੀਦਾਰ ਹੋਣ ਨਾਲੋਂ ਕਿਸੇ ਫ਼ਿਲਮ ਵਿੱਚ ਛੋਟਾ ਰੋਲ ਮਿਲਣਾ ਜ਼ਿਆਦਾ ਵਧੀਆ ਹੈ ।

https://twitter.com/MikaSingh/status/1108399419836297217

ਮੀਕਾ ਨੇ ਫ਼ਿਲਮ ਦੇ ਡਾਇਰੈਕਟਰ ਤੇ ਕਹਾਣੀਕਾਰ ਨੂੰ ਸਕਰਿਪਟ ਤੇ ਦੁਬਾਰਾ ਕੰਮ ਕਰਨ ਲਈ ਕਿਹਾ ਹੈ ਤਾਂ ਜੋ ਸਵੀ ਦੇ ਕਿਰਦਾਰ ਨੂੰ ਫ਼ਿਲਮ ਵਿੱਚ ਜੋੜਿਆ ਜਾ ਸਕੇ । ਮੀਕਾ ਸਵੀ ਲਈ ਐਕਟਿੰਗ ਟੀਚਰ ਦੀ ਨੌਕਰੀ ਵੀ ਲੱਭ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network