ਨੀਰੂ ਬਾਜਵਾ ਦੀ ਰੀਸ ਦੇ ਨਾਲ ਪਤੀ ਵੀ ਨੇਲਪਾਲਿਸ਼ ਲਗਵਾਉਂਦਾ ਆਇਆ ਨਜ਼ਰ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

Written by  Shaminder   |  July 12th 2022 11:25 AM  |  Updated: July 12th 2022 11:25 AM

ਨੀਰੂ ਬਾਜਵਾ ਦੀ ਰੀਸ ਦੇ ਨਾਲ ਪਤੀ ਵੀ ਨੇਲਪਾਲਿਸ਼ ਲਗਵਾਉਂਦਾ ਆਇਆ ਨਜ਼ਰ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਨੀਰੂ ਬਾਜਵਾ (Neeru Bajwa) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਸ ‘ਚ ਉਹ ਆਪਣੇ ਪਤੀ (Husband) ਦੇ ਨਾਲ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਨੀਰੂ ਬਾਜਵਾ ਨੇ ਆਪਣੇ ਪਤੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਸ ਦਾ ਪਤੀ ਹੈਰੀ ਜਵੰਦਾ ਆਪਣੇ ਨਹੂੰਆਂ ‘ਤੇ ਲੱਗੀ ਨੇਲਪਾਲਿਸ਼ ਨੂੰ ਫਲਾਂਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।

harry jawanda image from instagram

ਹੋਰ ਪੜ੍ਹੋ : ਨੀਰੂ ਬਾਜਵਾ ਨੇ ਸ਼ੇਅਰ ਕੀਤਾ ਵੀਡੀਓ, ਪਤੀ ਨੂੰ ਕਿਹਾ ‘ਕਮੀਆਂ ਤਾਂ ਬਹੁਤ ਨੇ ਕੋਈ ਕੱਢ ਕੇ ਤਾਂ ਵੇਖੇ…’

ਨੀਰੂ ਬਾਜਵਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਇਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਹੈਰੀ ਜਵੰਦਾ ਨੇਲਪਾਲਿਸ਼ ਲਗਵਾਉਂਦਾ ਨਜ਼ਰ ਆ ਰਿਹਾ ਹੈ । ਕੁਝ ਹੀ ਸਮਾਂ ਪਹਿਲਾਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਪ੍ਰਤੀਕਰਮ ਦਿੰਦੇ ਹੋਏ ਨਜ਼ਰ ਆ ਰਹੇ ਹਨ ।

neeru bajwa enjyoing vacation on lodon

ਹੋਰ ਪੜ੍ਹੋ : ਨੀਰੂ ਬਾਜਵਾ ਆਪਣੀਆਂ ਧੀਆਂ ਦੇ ਨਾਲ ਛੁੱਟੀਆਂ ਦਾ ਲੈ ਰਹੀਆਂ ਅਨੰਦ, ਵੇਖੋ ਤਸਵੀਰਾਂ

ਨੀਰੂ ਬਾਜਵਾ ਨੇ ਬੀਤੇ ਦਿਨ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਜਿਸ ‘ਚ ਉਹ ਆਪਣੇ ਪਰਿਵਾਰ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦਿੱਤੀ ਸੀ । ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

inside image of neeru with family

ਇਨ੍ਹਾਂ ਫ਼ਿਲਮਾਂ ਦੇ ਨਾਲ ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ । ਜਲਦ ਹੀ ਉਹ ਸਤਿੰਦਰ ਸਰਤਾਜ ਦੇ ਨਾਲ ਫ਼ਿਲਮ ‘ਕਲੀ ਜੋਟਾ’ ‘ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਅਦਾਕਾਰਾ ਜਲਦ ਹੀ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੀ ਹੋਈ ਨਜ਼ਰ ਆਏਗੀ ।

 

View this post on Instagram

 

A post shared by Neeru Bajwa (@neerubajwa)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network