Advertisment

ਹੁਣ ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਦਾ 12 ਸਾਲ ਬਾਅਦ ਟੁੱਟਿਆ ਰਿਸ਼ਤਾ, ਪਤਨੀ ਨਾਲੋਂ ਵੱਖ ਹੋਣ ਦਾ ਕੀਤਾ ਐਲਾਨ

author-image
By Shaminder
New Update
ਹੁਣ ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਦਾ 12 ਸਾਲ ਬਾਅਦ ਟੁੱਟਿਆ ਰਿਸ਼ਤਾ, ਪਤਨੀ ਨਾਲੋਂ ਵੱਖ ਹੋਣ ਦਾ ਕੀਤਾ ਐਲਾਨ
Advertisment
ਮਨੋਰੰਜਨ ਜਗਤ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਸਾਊਥ ਇੰਡਸਟਰੀ ਦੇ ਅਦਾਕਾਰ ਧਨੁਸ਼ ਅਤੇ ਐਸ਼ਵਰਿਆ ਜਿੱਥੇ 18  ਸਾਲ ਬਾਅਦ ਇੱਕ ਦੂਜੇ ਤੋਂ ਵੱਖ ਹੋ ਚੁੱਕੇ ਹਨ । ਉੱਥੇ ਹੀ ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ (Actor)  ਅਤੇ ਕ੍ਰਿਸ਼ਨ ਦਾ ਕਿਰਦਾਰ ਨਿਭਾਉਣ ਵਾਲੇ ਨੀਤੀਸ਼ ਭਾਰਦਵਾਜ
Advertisment
(Nitish Bharadwaj) ਨੇ ਪਤਨੀ ਨਾਲੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ । ਪਤਨੀ ਨਾਲ ਵੱਖ ਹੋਣ ਦਾ ਕਾਰਨ ਉਨ੍ਹਾਂ ਵੱਲੋਂ ਸੱਪਸ਼ਟ ਨਹੀਂ ਕੀਤਾ ਗਿਆ ਹੈ ਪਰ ਏਨਾਂ ਜ਼ਰੂਰ ਕਿਹਾ ਹੈ ਕਿ ਉਨ੍ਹਾਂ ਦਾ ਮਾਮਲਾ ਕੋਰਟ ‘ਚ ਹੈ । nitish Bhardwaj, image From instagram ਹੋਰ ਪੜ੍ਹੋ : ਮੋਨਿਕਾ ਬੇਦੀ ਦਾ ਅੱਜ ਹੈ ਜਨਮ ਦਿਨ, ਜਾਣੋ ਬਾਲੀਵੁੱਡ ਤੋਂ ਦੂਰ ਕਿਵੇਂ ਬਿਤਾ ਰਹੀ ਹੈ ਸਮਾਂ ਦੋਨਾਂ ਨੇ 12 ਸਾਲ ਬਾਅਦ ਵੱਖ ਹੋਣ ਦਾ ਫੈਸਲਾ ਕੀਤਾ ਹੈ । ਨੀਤੀਸ਼ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਉਨ੍ਹਾਂ ਦੀ ਪਤਨੀ ਏਨੀਂ ਦਿਨੀ ਆਪਣੀਆਂ ਦੋਵਾਂ ਧੀਆਂ ਦੇ ਨਾਲ ਇੰਦੌਰ ‘ਚ ਰਹਿ ਰਹੀ ਹੈ । ਖ਼ਬਰਾਂ ਮੁਤਾਬਕ ਇੱਕ ਮੀਡੀਆ ਸੰਸਥਾਨ ਨਾਲ ਕੀਤੀ ਗਈ ਗੱਲਬਾਤ ਦੇ ਦੌਰਾਨ ਨੀਤੀਸ਼ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਫੈਮਿਲੀ ਕੋਰਟ ‘ਚ ਅਰਜ਼ੀ ਦਿੱਤੀ ਸੀ ।
Advertisment
nitish_bharadwaj with wife image From instagram ਮੈਂ ਉਨ੍ਹਾਂ ਗਹਿਰਾਈਆਂ ‘ਚ ਨਹੀਂ ਜਾਣਾ ਚਾਹੁੰਦਾ ।ਇਹ ਮਾਮਲਾ ਕੋਰਟ ‘ਚ ਹੈ । ਮੈਂ ਸਿਰਫ ਏਨਾਂ ਕਹਿ ਸਕਦਾ ਹਾਂ ਕਿ ਕਦੇ ਕਦੇ ਤਲਾਕ ਮੌਤ ਤੋਂ ਵੀ ਜ਼ਿਆਦਾ ਖਤਰਨਾਕ ਹੋ ਸਕਦਾ ਹੈ । ਖ਼ਾਸ ਕਰਕੇ ਉਦੋਂ ਜਦੋਂ ਤੁਸੀਂ ਇੱਕਲਾਪੇ ਦੇ ਨਾਲ ਰਹਿ ਰਹੇ ਹੁੰਦੇ ਹੋ । ਦੱਸ ਦਈਏ ਕਿ ਨੀਤੀਸ਼ ਭਾਰਦਵਾਜ ਮਹਾਭਾਰਤ ‘ਚ ਨਿਭਾਏ ਗਏ ਕ੍ਰਿਸ਼ਨ ਦੇ ਕਿਰਦਾਰ ਦੇ ਨਾਲ ਕਾਫੀ ਪ੍ਰਸਿੱਧ ਹੋਏ ਸਨ । ਇਸ ਕਿਰਦਾਰ ਦੇ ਕਾਰਨ ਉਨ੍ਹਾਂ ਦੀ ਘਰ-ਘਰ ‘ਚ ਪਹਿਚਾਣ ਬਣ ਗਈ ਸੀ । ਇਸ ਤੋਂ ਇਲਾਵਾ ਹੋਰ ਵੀ ਕਈ ਸੀਰੀਅਲਸ ‘ਚ ਉਹ ਨਜ਼ਰ ਆ ਚੁੱਕੇ ਹਨ ।
 
View this post on Instagram
 

A post shared by Instant Bollywood (@instantbollywood)

Advertisment

Stay updated with the latest news headlines.

Follow us:
Advertisment
Advertisment
Latest Stories
Advertisment