Advertisment

ਹੁਣ ਹਾਲੀਵੁੱਡ 'ਤੇ ਪੰਜਾਬੀਆਂ ਦਾ ਕਬਜ਼ਾ, ਫਿਲਮ ਆਸਕਰ ਅਵਾਰਡ ਲਈ ਨਾਮਜ਼ਦ  

author-image
By Rupinder Kaler
New Update
ਹੁਣ ਹਾਲੀਵੁੱਡ 'ਤੇ ਪੰਜਾਬੀਆਂ ਦਾ ਕਬਜ਼ਾ, ਫਿਲਮ ਆਸਕਰ ਅਵਾਰਡ ਲਈ ਨਾਮਜ਼ਦ  
Advertisment
ਪੰਜਾਬੀਆਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ । ਭਾਵਂੇ ਉਹ ਕਾਰੋਬਾਰ ਹੋਵੇ ਜਾਂ ਪੰਜਾਬੀ ਗਾਣੇ ਜਾਂ ਫਿਰ ਫਿਲਮ ਇੰਡਸਟਰੀ, ਹਰ ਖੇਤਰ ਵਿੱਚ ਪੰਜਾਬੀ ਸਭ ਤੋਂ ਅੱਗੇ ਹਨ । ਹੁਣ ਪੰਜਾਬ ਦੇ ਲੋਕਾਂ ਲਈ ਇੱਕ ਹੋਣ ਮਾਣ ਵਾਲੀ ਗੱਲ ਸਾਹਮਣੇ ਆਈ ਹੈ ।  ਫਿਲਮ ਨਿਰਦੇਸ਼ਕ 'Milroy Goes'  ਦੀ ਫਿਲਮ 'ਵੈਲਕਮ ਮਿਲੀਅਨਜ਼' ਆਸਕਰ ਅਵਾਰਡ ਲਈ ਨਾਮਜ਼ਦ ਹੋਈ ਹੈ । ਹੋਰ ਵੇਖੋ :ਕਰਮਜੀਤ ਅਨਮੋਲ ਨੇ ਗਾਈ ਹੈ ਬਾਬਾ ਅਜੀਤ ਸਿੰਘ ਜੀ ਦੀ ਵਾਰ ,ਹੋ ਰਹੀ ਹੈ ਸ਼ੂਟਿੰਗ ਵੇਖੋ ਵੀਡਿਓ
Advertisment
publive-image ਇਸ ਫਿਲਮ ਦਾ ਨਿਰਮਾਣ ਕਈ ਭਾਸ਼ਾਵਾਂ ਵਿੱਚ ਹੋਇਆ ਹੈ । ਇਸ ਫਿਲਮ ਨੂੰ 2018 ਵਿੱਚ ਅਮਰੀਕਾ ਵਿੱਚ ਹੋਣ ਵਾਲੇ ਆਸਕਰ ਅਵਾਰਡ ਸਮਾਰੋਹ ਲਈ ਨਾਮਜ਼ਦ ਕੀਤਾ ਗਿਆ ਹੈ । ਫਿਲਮ ਦੇ ਨਿਰਮਾਤਾ  ਮੰਨਾ ਮੋਹੀ ਇੰਗਲੈਂਡ ਵਿੱਚ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਹਨ । ਮੰਨਾ ਮੋਹੀ ਉਰਫ ਮਨਪ੍ਰੀਤ ਸਿੰਘ ਪੰਜਾਬ ਦੇ ਜ਼ਿਲਾ ਲੁਧਿਆਣਾ ਦੇ ਜੰਮਪਲ ਹਨ । ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਵਿੱਚ ਮੋਹੀ ਨੇ ਅਹਿਮ ਕਿਰਦਾਰ ਨਿਭਾਇਆ ਹੈ ਜਦੋਂ ਕਿ ਵੈਲਕਮ ਮਿਲੀਅਨਜ਼ ਦੇ ਨਿਰਮਾਣ ਵਿੱਚ ਪੰਜਾਬ ਦੇ ਉੱਘੇ ਨਿਰਦੇਸ਼ਕ ਬਲਬੀਰ ਬੇਗਮਪੁਰੀ ਦਾ ਅਹਿਮ ਯੋਗਦਾਨ ਰਿਹਾ ਹੈ । ਹੋਰ ਵੇਖੋ :ਕਪਿਲ ਸ਼ਰਮਾ ਤੇ ਗਿੰਨੀ ਨੇ ਹੁਣ ਸਿੱਖ ਪ੍ਰਰੰਪਰਾ ਮੁਤਾਬਿਕ ਕਰਵਾਇਆ ਵਿਆਹ, ਦੇਖੋ ਤਸਵੀਰਾਂ ਇਹ ਫਿਲਮ ਪੰਜਾਬੀ, ਹਿੰਦੀ, ਕੋਕਨੀ ਅਤੇ ਅੰਗਰੇਜ਼ੀ ਵਿੱਚ ਬਣੀ ਹੈ । ਇਸ ਦੀ ਸ਼ੂਟਿੰਗ ਗੋਆ ਦੀਆਂ ਖੂਬਸੂਰਤ ਲੋਕੇਸ਼ਨਾਂ ਤੇ ਫਿਲਮਾਈ ਗਈ ਹੈ । ਇਸ ਤੋਂ ਇਲਾਵਾ ਮਾਡਲ ਤੇ ਅਦਾਕਾਰਾ ਜੁਆਨੇ ਡਾ. ਕੁਨਹਾ, ਲੇਸ ਮੇਨੇਜ਼ੇਜ, ਡਾਏਲੇਨ ਰੋਡਰੀਕਸ, ਸੋਹਨ ਬੋਰਕਰ, ਰਜਾ ਖਾਨ ਨੇ ਇਸ ਫਿਲਮ ਵਿੱਚ ਦਮਦਾਰ ਅਦਾਕਾਰੀ ਕੀਤੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment