ਜਿੰਮੀ ਸ਼ੇਰਗਿੱਲ ਲੋਕਾਂ ਨੂੰ ਚੂਨਾ ਲਗਾਉਂਦੇ ਆਉਣਗੇ ਨਜ਼ਰ, ਮਜ਼ੇਦਾਰ ਅੰਦਾਜ਼ ‘ਚ ‘ਚੂਨਾ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ

ਹੁਣ ਜਿੰਮੀ ਸ਼ੇਰਗਿੱਲ ਓਟੀਟੀ ‘ਤੇ ਧਮਾਲ ਮਚਾਉਣ ਜਾ ਰਹੇ ਹਨ। ਜੀ ਹਾਂ ੳਨ੍ਹਾਂ ਨੇ ਆਪਣੀ ਵੈੱਬ ਸੀਰੀਜ਼ ‘ਚੂਨਾ’ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ ।

Reported by: PTC Punjabi Desk | Edited by: Shaminder  |  July 11th 2023 05:00 PM |  Updated: July 11th 2023 04:58 PM

ਜਿੰਮੀ ਸ਼ੇਰਗਿੱਲ ਲੋਕਾਂ ਨੂੰ ਚੂਨਾ ਲਗਾਉਂਦੇ ਆਉਣਗੇ ਨਜ਼ਰ, ਮਜ਼ੇਦਾਰ ਅੰਦਾਜ਼ ‘ਚ ‘ਚੂਨਾ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ

ਜਿੰਮੀ ਸ਼ੇਰਗਿੱਲ (Jimmy Sheirgill) ਆਪਣੀ ਵਧੀਆ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੀਆਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।ਇਸ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਪਰ ਹੁਣ ਜਿੰਮੀ ਸ਼ੇਰਗਿੱਲ ਓਟੀਟੀ ‘ਤੇ ਧਮਾਲ ਮਚਾਉਣ ਜਾ ਰਹੇ ਹਨ। ਜੀ ਹਾਂ ੳਨ੍ਹਾਂ ਨੇ ਆਪਣੀ ਵੈੱਬ ਸੀਰੀਜ਼ ‘ਚੂਨਾ’ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ । 

ਹੋਰ ਪੜ੍ਹੋ : ਪ੍ਰਸਿੱਧ ਗਾਇਕ ਸੁਰਿੰਦਰ ਛਿੰਦਾ ਦੀ ਹਾਲਤ ਨਾਜ਼ੁਕ, ਲੁਧਿਆਣਾ ਦੇ ਹਸਪਤਾਲ ‘ਚ ਚੱਲ ਰਿਹਾ ਇਲਾਜ

ਅਦਾਕਾਰ ਨੇ ਸਾਂਝਾ ਕੀਤਾ ਵੀਡੀਓ 

ਜਿੰਮੀ ਸ਼ੇਰਗਿੱਲ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਫੈਨਸ ਦੇ ਨਾਲ ਅਨੋਖੇ ਅੰਦਾਜ਼ ‘ਚ ‘ਚੂਨਾ’ ਦੀ ਰਿਲੀਜ਼ ਡੇਟ ਦਾ ਐਲਾਨ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੈੱਬ ਸੀਰੀਜ਼ ਦਾ ਪ੍ਰੀਮੀਅਰ ਤਿੰਨ ਅਗਸਤ ਨੂੰ ਹੋਣ ਜਾ ਰਿਹਾ ਹੈ ।

ਇਸ ਮਜ਼ੇਦਾਰ ਵੀਡੀਓ ‘ਚ ਜਿੰਮੀ ਸ਼ੇਰਗਿੱਲ ਕਹਿ ਰਹੇ ਹਨ ਕਿ ‘ਨੈਟਫਲਿਕਸ ਜੀ ਕਹੀਏ। ਅਸੀਂ ਤੁਹਾਡੀ ਕੀ ਸੇਵਾ ਕਰ ਸਕਦੇ ਹਾਂ ।ਜਿਸ ‘ਤੇ ਜਵਾਬ ਆਉਂਦਾ ਹੈ ਕਿ ‘ਸਰ ਚੂਨਾ ਦੀ ਰਿਲੀਜ਼ ਡੇਟ ਅਟਕੀ ਪਈ ਹੈ। ਇਸ ਤੋਂ ਬਾਅਦ ਜਿੰਮੀ ਸ਼ੇਰਗਿੱਲ ਕਹਿੰਦੇ ਹਨ ਕਿ ‘ਸ਼ਾਦੀ ਹੋ ਜਾਂ ਸ਼ੋਅ ਦੀ ਰਿਲੀਜ਼ ਡੇਟ ਹਮੇਸ਼ਾ ਮਹੂਰਤ ਦੇਖ ਕੇ ਹੀ ਕਰਨਾ ਚਾਹੀਦਾ ਹੈ,ਨਹੀਂ ਤਾਂ ਦੁਵਿਧਾ ਹੋ ਸਕਦੀ ਹੈ। 

- PTC PUNJABI


Popular Posts