ਪਰੇਸ਼ ਰਾਵਲ ਨੇ ਆਪਣੇ ਬੌਸ ਦੀ ਬੇਟੀ ਨਾਲ ਹੀ ਕਰਵਾਇਆ ਸੀ ਵਿਆਹ, ਆਪਣੇ ਪਿਆਰ ਨੂੰ ਪਾਉਣ ਲਈ ਵੇਲੇ ਇਸ ਤਰ੍ਹਾਂ ਦੇ ਪਾਪੜ

written by Rupinder Kaler | October 27, 2021

ਕਮੇਡੀ ਹੋਵੇ ਜਾਂ ਖਲਨਾਇਕ ਦਾ ਕਿਰਦਾਰ ਪਰੇਸ਼ ਰਾਵਲ (Paresh Rawal) ਆਪਣੀ ਦਮਦਾਰ ਅਦਾਕਾਰੀ ਨਾਲ ਹਰ ਇੱਕ ਦਾ ਦਿਲ ਜਿੱਤ ਲੈਂਦੇ ਹਨ । ਫ਼ਿਲਮਾਂ ਤੋ ਇਲਾਵਾ ਉਹਨਾਂ ਦੀ ਨਿੱਜੀ ਜ਼ਿੰਦਗੀ ਵੀ ਕਈ ਰੰਗਾਂ ਨਾਲ ਭਰੀ ਹੋਈ ਹੈ । ਪਰੇਸ਼ ਰਾਵਲ ਦੀ ਪਤਨੀ ਦਾ ਨਾਂਅ ਸਵਰੂਪ ਸੰਪਤ ਹੈ । ਦੋਹਾਂ ਦੀ ਪ੍ਰੇਮ ਕਹਾਣੀ ਵੀ ਬਹੁਤ ਹੀ ਦਿਲਚਸਪ ਹੈ । ਪਰੇਸ਼ ਰਾਵਲ ਆਪਣੇ ਹੀ ਬੌਸ ਦੀ ਬੇਟੀ Swaroop Sampat ਨਾਲ ਪਿਆਰ ਕਰ ਬੈਠੇ ਸਨ, ਪਰ ਇਸ ਦੇ ਨਾਲ ਹੀ ਉਹਨਾਂ (Paresh Rawal) ਨੇ ਠਾਣ ਲਿਆ ਸੀ ਕਿ ਉਹ ਵਿਆਹ ਕਰਵਾਉਣਗੇ ਤਾਂ ਸਿਰਫ ਸਵਰੂਪ ਸੰਪਤ ਨਾਲ ਭਾਵੇਂ ਉਹ ਉਹਨਾਂ ਦੇ ਬੌਸ ਦੀ ਬੇਟੀ ਹੈ ਜਾਂ ਭੈਣ । ਪਰੇਸ਼ ਰਾਵਲ ਨੇ ਹਾਲ ਹੀ ਵਿੱਚ ਆਪਣੀ ਲਵ ਸਟੋਰੀ ਨੂੰ ਲੈ ਕੇ ਇੱਕ ਇੰਟਰਵਿਊ ਵਿੱਚ ਕਈ ਖੁਲਾਸੇ ਕੀਤੇ ਹਨ ।

Pic Courtesy: Instagram

ਹੋਰ ਪੜ੍ਹੋ :

ਵਿਨੇਪਾਲ ਬੁੱਟਰ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ, ਅੱਜ ਕੱਲ੍ਹ ਇਸ ਤਰ੍ਹਾਂ ਦਿੰਦਾ ਹੈ ਦਿਖਾਈ

Pic Courtesy: Instagram

ਉਹਨਾਂ (Paresh Rawal) ਨੇ ਦੱਸਿਆ ਕਿ ਜਦੋਂ ਹੀ ਉਹਨਾਂ ਨੇ ਸਵਰੂਪ ਸੰਪਤ ਨੂੰ ਦੇਖਿਆ ਤਾਂ ਉਹਨਾ ਨੇ ਆਪਣੇ ਦੋਸਤ ਨੂੰ ਕਿਹਾ ਕਿ ਉਹ ਵਿਆਹ ਕਰਵਾਉਣਗੇ ਤਾਂ ਇਸੇ ਕੁੜੀ ਨਾਲ ਹੀ ਕਰਵਾਉਣਗੇ । ਠੀਕ 12 ਸਾਲ ਬਾਅਦ ਉਹਨਾ ਨੇ ਇਸ ਗੱਲ ਨੂੰ ਸੱਚ ਕਰ ਦਿਖਾਇਆ ।ਸਵਰੂਪ ਸੰਪਤ ਤੇ ਪਰੇਸ਼ ਰਾਵਲ ਦਾ ਵਿਆਹ 1987 ਵਿੱਚ ਹੋਇਆ ਸੀ, ਦੋਹਾਂ ਦੇ ਦੋ ਬੇਟੇ ਹਨ ।ਸਵਰੂਪ ਸੰਪਤ 1879 ਵਿੱਚ ਮਿਸ ਇੰਡੀਆ ਦਾ ਖਿਤਾਬ ਵੀ ਜਿੱਤ ਚੁੱਕੀ ਹੈ । ਪਰੇਸ਼ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਸਵਰੂਪ ਸੰਪਤ ਨੂੰ ਦੇਖਿਆ ਤਾਂ ਉਸ ਸਮੇਂ ਉਹਨਾਂ ਦੇ ਦੋਸਤ ਮਹਿੰਦਰ ਜੋਸ਼ੀ ਵੀ ਉਹਨਾਂ ਦੇ ਨਾਲ ਸਨ ।ਸਵਰੂਪ ਸੰਪਤ ਨੂੰ ਦੇਖਦੇ ਹੀ ਮੈਂ ਕਿਹਾ ਇੱਕ ਕੁੜੀ ਇੱਕ ਦਿਨ ਮੇਰੀ ਪਤਨੀ ਬਣੇਗੀ ।

Pic Courtesy: Instagram

ਇਸ ਤੇ ਮਹਿੰਦਰ ਨੇ ਕਿਹਾ ਕਿ ਤੈਨੂੰ ਪਤਾ ਹੈ ਕਿ ਜਿਸ ਕੰਪਨੀ ਵਿੱਚ ਤੂੰ ਕੰਮ ਕਰ ਰਿਹਾ ਹੈ ਉਸ ਕੰਪਨੀ ਦੇ ਬੌਸ ਦੀ ਇਹ ਬੇਟੀ ਹੈ । ਇਸ ਤੇ ਮੈਂ ਬੋਲਿਆ ਇਹ ਭਾਵਂੇ ਕਿਸੇ ਦੀ ਵੀ ਬੇਟੀ ਹੋਵੇ, ਮਾਂ ਹੋਵੇ ਜਾਂ ਭੈਣ ਹੋਵੇ ਮੈਂ ਇਸ ਨਾਲ ਵਿਆਹ ਕਰਾਂਗਾ । ਇਸ ਘਟਨਾ ਤੋਂ ਦੋ ਤਿੰਨ ਮਹੀਨੇ ਬਾਅਦ ਪਰੇਸ਼ ਰਾਵਲ ਨੇ ਸਵਰੂਪ ਸੰਪਤ ਨੂੰ ਪਰਪੋਜ ਕਰ ਦਿੱਤਾ । ਉਹਨਾਂ ਨੇ ਕਿਹਾ ‘ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ …ਪਰ ਇਹ ਨਾ ਕਹੀ ਕਿ ਇੱਕ ਦੂਜੇ ਨੂੰ ਜਾਣਦੇ ਹਾਂ ਕਿਉਂਕਿ ਮੈਂ ਮੰਨਦਾ ਹਾਂ ਕਿ ਕੋਈ ਵੀ ਕਿਸੇ ਨੂੰ ਜ਼ਿੰਦਗੀ ਭਰ ਨਹੀਂ ਜਾਣ ਸਕਦਾ …ਇਸ ਲਈ ਟਾਈਮ ਖਰਾਬ ਕਰਨ ਦੀ ਜ਼ਰੂਰਤ ਨਹੀਂ’ । ਇਸ ਘਟਨਾ ਤੋਂ 12 ਸਾਲ ਬਾਅਦ ਦੋਹਾਂ ਨੇ ਵਿਆਹ ਕਰ ਲਿਆ ।

You may also like