ਪਰਮੀਸ਼ ਵਰਮਾ ਨੇ ਆਪਣੀ ਮੰਗੇਤਰ ਗੀਤ ਨੂੰ ਹੌਸਲਾ ਦਿੰਦੇ ਹੋਏ ਕਿਹਾ- ‘GEET ਤੁਸੀਂ ਨੌਜਵਾਨ ਮੁਟਿਆਰਾਂ ਨੂੰ ਵੱਡੇ ਸੁਫ਼ਨੇ ਲੈਣ ਲਈ ਪ੍ਰੇਰਿਤ ਕੀਤਾ ਹੈ’

written by Lajwinder kaur | September 22, 2021

ਕਹਿੰਦੇ ਨੇ ਜਦੋਂ ਦੋ ਇਨਸਾਨ ਵਿਆਹ ਵਰਗੇ ਪਵਿੱਤਰ ਰਿਸ਼ਤੇ ‘ਚ ਬੱਝਣ ਲਈ ਤਿਆਰ ਹੁੰਦੇ ਨੇ ਤਾਂ ਉਹ ਉਸ ਤੋਂ ਪਹਿਲਾਂ ਇੱਕ-ਦੂਜੇ ਦੇ ਨਾਲ ਹਰ ਖੁਸ਼ੀ ਤੇ ਗਮੀ ‘ਚ ਸਾਥ ਦੇਣ ਤੇ ਖੜ੍ਹਣ ਦਾ ਵਾਅਦਾ ਵੀ ਕਰਦੇ ਨੇ। ਅਜਿਹੇ ਹੀ ਖ਼ੂਬਸੂਰਤ ਰਿਸ਼ਤੇ ਨੂੰ ਬਿਆਨ ਕਰਦੇ ਨਜ਼ਰ ਆਏ ਪੰਜਾਬੀ ਕਲਾਕਾਰ ਪਰਮੀਸ਼ ਵਰਮਾ 𝐏𝐀𝐑𝐌𝐈𝐒𝐇 𝐕𝐄𝐑𝐌𝐀 ।

ਹੋਰ ਪੜ੍ਹੋ : ‘ਕਲੀ ਜੋਟਾ’ ਦਾ ਸ਼ੂਟ ਹੋਇਆ ਪੂਰਾ, ਨੀਰੂ ਬਾਜਵਾ ਨੇ ਇੰਸਟਾ ਸਟੋਰੀ ‘ਤੇ ਪਾ ਕੇ ਕਿਹਾ- ‘ਜਲਦੀ ਮਿਲਦੇ ਹਾਂ ਸਿਨੇਮਾ ਘਰਾਂ ‘ਚ’

parmish verma posted new post for his better half geet-min image source-instagram

ਗਾਇਕ ਪਰਮੀਸ਼ ਵਰਮਾ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਮੰਗੇਤਰ ਗੀਤ ਗਰੇਵਾਲ Geet Grewal ਨੂੰ ਹੌਸਲਾ ਅਫਜਾਈ ਕਰਦੇ ਹੋਏ ਨਜ਼ਰ ਆਏ । ਪਰਮੀਸ਼ ਨੇ ਕੈਪਸ਼ਨ 'ਚ ਲਿਖਿਆ ਹੈ- ‘ਗੀਤ ਤੁਸੀਂ ਨੌਜਵਾਨ ਕੁੜੀਆਂ ਨੂੰ ਵੱਡੇ ਸੁਫਨੇ ਲੈਣ ਲਈ ਪ੍ਰੇਰਿਤ ਕੀਤਾ ਹੈ ਅਤੇ ਜੋ ਤੁਸੀਂ ਸੋਚਦੇ ਹੋ ਉਸ ਨੂੰ ਨਾ ਛੱਡੋ । ਤੁਸੀਂ ਅਤੇ ਤੁਹਾਡੀ ਸਮੁੱਚੀ ਟੀਮ ਨੇ ਸਾਬਿਤ ਕਰ ਦਿੱਤਾ ਕਿ 25 ਦਿਨਾਂ ਵਿੱਚ ਤੁਸੀਂ ਸਾਰੀਆਂ ਮੁਸ਼ਕਲਾਂ ਦੇ ਵਿਰੁੱਧ ਅਜਿਹੀ ਮਜ਼ਬੂਤ ਲੜਾਈ ਲੜਨ ਦੇ ਯੋਗ ਹੋ ਗਏ । ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਤੁਹਾਡੇ ਉੱਤੇ ਵਿਸ਼ਵਾਸ ਕੀਤਾ ਅਤੇ ਤੁਹਾਡੇ ਲਈ ਵੋਟ ਪਾਈ ਹੈ, ਇਹ ਸਾਡੀ ਆਖਰੀ ਚੋਣ ਨਹੀਂ ਨੇ..

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਅਫਸਾਨਾ ਖ਼ਾਨ ਤੇ ਸਾਜ਼ ਦੀ ਜੋੜੀ ਨੂੰ ਦਿੱਤੀ ਵਧਾਈ, ਨਾਲ ਹੀ ਅਫਸਾਨਾ ਦੇ ਵਿਆਹ ਨੂੰ ਲੈ ਕੀਤਾ ਖ਼ਾਸ ਵਾਅਦਾ

Geet And Parmish -min image source-instagram

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘I have stood in front of crowds, sold out shows and packed festivals .ਮੈਂ ਅਜਿਹਾ ਮਾਣ ਕਰਦੇ ਵੀ ਮਹਿਸੂਸ ਨਹੀਂ ਕੀਤਾ ਜੋ ਮੈਂ ਹਮੇਸ਼ਾ ਤੁਹਾਡੇ ਭਾਸ਼ਣ ਸੰਬੋਧਿਤ ਕਰਦੇ ਸਮੇਂ ਤੁਹਾਡੇ ਨਾਲ ਖੜ੍ਹੇ ਹੋਣ ਦੇ ਰੂਪ ਵਿੱਚ ਇਹ ਮਾਣ ਮਹਿਸੂਸ ਕੀਤਾ .... I am nothing but PROUD of you Babe’ । ਉਨ੍ਹਾਂ ਨੇ ਨਾਲ ਹੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਜਿਸ ‘ਚ ਉਹ ਆਪਣੀ ਮੰਗੇਤਰ ਦੇ ਨਾਲ ਖੜ੍ਹੇ ਹੋਏ ਨਜ਼ਰ ਆ ਰਹੇ ਨੇ। ਇਸ ਪੋਸਟ ਉੱਤੇ ਪੰਜਾਬੀ ਕਲਾਕਾਰਾਂ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣਾ ਪਿਆਰ ਸ਼ੋਅ ਕਰ ਰਹੇ ਨੇ।

You may also like