Advertisment

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਫਸਾਨਾ ਖਾਨ ਤੇ ਸਾਜ਼, ਕੀਤਾ 'ਵਾਹਿਗੁਰੂ ਦਾ ਸ਼ੁਕਰਾਨਾ'

ਮਸ਼ਹੂਰ ਗਾਇਕਾ ਅਫਸਾਨਾ ਖਾਨ ਅੱਜ ਆਪਣੇ ਪਤੀ ਨਾਲ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੀ। ਇੱਥੇ ਗਾਇਕਾ ਤੇ ਉਸ ਦੇ ਪਤੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ  ਗੁਰੂਘਰ ਦੇ ਦਰਸ਼ਨ ਕੀਤੇ। ਇਸ ਦੌਰਾਨ ਇਸ ਗਾਇਕ ਜੋੜੀ ਨੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। 

author-image
By Pushp Raj
New Update
Afsana Khan and Saajz

Afsana Khan and Saajz

Listen to this article
0.75x 1x 1.5x
00:00 / 00:00
Advertisment

Afsana Khan and Saajz visits Golden Temple: ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਹਾਲ ਹੀ 'ਚ ਆਪਣੇ ਪਤੀ ਸਾਜ਼ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ। ਜਿਸ ਦੀ ਵੀਡੀਓ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

Advertisment

 

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਅਫਸਾਨਾ ਖਾਨ 


ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ (Afsana Khan) ਅੱਜ ਆਪਣੇ ਪਤੀ ਸਾਜ਼ (Saajz) ਨਾਲ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੀ। ਇੱਥੇ ਗਾਇਕਾ ਤੇ ਉਸ ਦੇ ਪਤੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Golden Temple Amritsar) ਪਹੁੰਚ ਕੇ  ਗੁਰੂਘਰ ਦੇ ਦਰਸ਼ਨ ਕੀਤੇ। ਇਸ ਦੌਰਾਨ ਇਸ ਗਾਇਕ ਜੋੜੀ ਨੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। 

Advertisment



ਅਫਸਾਨਾ ਖਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਵੀਡੀਓ ਵੀ ਸਾਂਝਾ ਕੀਤਾ। ਜਿਸ ਵਿਚ ਉਹ ਆਪਣੇ ਪਤੀ ਨਾਲ ਨਜ਼ਰ ਆ ਰਹੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਅਫਸਾਨਾ ਨੇ ਖਾਸ ਕੈਪਸ਼ਨ ਵੀ ਲਿਖਿਆ। ਗਾਇਕਾ ਨੇ ਲਿਖਿਆ, 'ਵਾਹਿਗੁਰੂ ਜੀ ਮੇਹਰ ਕਰੋ, ਸ਼ੁਕਰ ਦਾਤਿਆ।'

ਇਸ ਪੋਸਟ ਦੇ ਵਿੱਚ ਵੀਡੀਓ ਦੇ ਨਾਲ ਹੀ ਅਫਸਾਨਾ ਖਾਨ ਨੇ ਗੁਰਬਾਣੀ ਦੀਆਂ ਕੁਝ ਤੁਕਾਂ ਵੀ ਸਾਂਝੀਆਂ ਕੀਤੀਆਂ ਹਨ। ਗਾਇਕਾ ਨੇ 'ਨਾਨਕ ਨੀਵਾਂ ਜੋ ਚੱਲੇ, ਲੱਗੇ ਨਾ ਤੱਤੀ ਵਾਉ || ਸੱਭੇ ਕਾਜ ਸਵਾਰਦਾ ਮੇਰਾ ਬਾਬਾ ਨਾਨਕ | ਮਨ ਨੀਵਾਂ ਮਤ ਉੱਚੀ | ਵਾਹਿਗੁਰੂ ਜੀ ❤️🙏🙌 ਸਬਰ ਸ਼ੁਕਰਾਨਾ 🙏'।  

Advertisment



ਹੋਰ ਪੜ੍ਹੋ: ਬੀ ਪਰਾਕ ਦੇ ਧਾਰਮਿਕ ਸ਼ੋਅ ਦੌਰਾਨ ਸਟੇਜ਼ ਡਿੱਗਣ ਕਾਰਨ ਵਾਪਰਿਆ ਹਾਦਸਾ, ਗਾਇਕ ਨੇ ਪ੍ਰਗਟਾਇਆ ਦੁਖ

ਅਫਸਾਨਾ ਖਾਨ ਦਾ ਵਰਕ ਫਰੰਟ 

ਅਫਸਾਨਾ ਖਾਨ ਤੇ ਉਸ ਦੇ ਪਤੀ ਸਾਜ਼ ਦੋਵੇਂ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਸਿਤਾਰੇ ਹਨ। ਦੋਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਅਫਸਾਨਾ ਖਾਨ ਪਾਲੀਵੁੱਡ (Pollywood) ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਬੁਲੰਦ ਆਵਾਜ਼ ਲਈ ਕਾਫੀ ਮਸ਼ਹੂਰ ਹੈ। ਅਫਸਾਨਾ ਖਾਨ ਦੇ ਕਈ ਗੀਤ ਜਿਵੇਂ ਧੱਕਾ, ਵਧਾਈਆਂ, ਯਾਰ ਮੇਰਾ ਤਿਤਲੀਆਂ ਵਰਗਾ ਆਦਿ ਮਸ਼ਹੂਰ ਹੋਏ। ਫੈਨਜ਼ ਗਾਇਕਾ ਦੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਹਨ। 

Advertisment

Stay updated with the latest news headlines.

Follow us:
Advertisment
Advertisment
Latest Stories
Advertisment