Advertisment

ਫਿਲਮ Blackia 2 ਦਾ ਪ੍ਰੀ ਟ੍ਰੇਲਰ ਹੋਇਆ ਰਿਲੀਜ਼, ਦੇਵ ਖਰੌੜ ਦਾ ਐਕਸ਼ਨ ਅਵਤਾਰ ਆਇਆ ਨਜ਼ਰ

ਦੇਵ ਖਰੌੜ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਹਾਲ ਹੀ 'ਚ ਦੇਵ ਖਰੌੜ ਦੀ ਨਵੀਂ ਫਿਲਮ  Blackia 2 ਦਾ ਪ੍ਰੀ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

author-image
By Pushp Raj
New Update
film Blackia 2  Pre Trailer

film Blackia 2 Pre Trailer

Listen to this article
0.75x 1x 1.5x
00:00 / 00:00
Advertisment

Film 'Blackia 2' Pre Trailer : ਦੇਵ ਖਰੌੜ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਦੇਵ ਖਰੌੜ (Dev Kharoud) ਨੇ ਆਪਣੇ ਕਰੀਅਰ 'ਚ ਪੰਜਾਬੀ ਫਿਲਮ  ਇੰਡਸਟਰੀ ਨੂੰ ਕਈ  ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਹਾਲ ਹੀ 'ਚ ਦੇਵ ਖਰੌੜ ਦੀ ਨਵੀਂ ਫਿਲਮ  Blackia 2 ਦਾ ਪ੍ਰੀ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

ਦੱਸ ਦਈਏ ਕਿ ਦੇਵ ਖਰੌੜ ਨੂੰ ਪੰਜਾਬੀ ਸਿਨੇਮਾ ਦਾ ਐਕਸ਼ਨ ਹੀਰੋ ਵੀ ਕਿਹਾ ਜਾਂਦਾ ਹੈ। ਫਿਲਹਾਲ ਦੇਵ ਖਰੌੜ ਮੁੜ ਸੁਰਖੀਆਂ 'ਚ ਆ ਗਏ ਹਨ, ਕਿਉਂਕਿ  ਜਲਦ ਹੀ ਉਹ ਆਪਣੀ ਆਉਣ ਵਾਲੀ ਨਵੀਂ ਫਿਲਮ  'ਬਲੈਕੀਆ 2' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣਗੇ।  

Advertisment

 

ਫਿਲਮ  Blackia 2 ਦਾ ਪ੍ਰੀ ਟ੍ਰੇਲਰ ਹੋਇਆ ਰਿਲੀਜ਼

Advertisment

ਹਾਲ ਹੀ ਵਿੱਚ ਫਿਲਮ ਮੇਕਰਸ ਨੇ ਇਸ ਫਿਲਮ ਦਾ ਪ੍ਰੀ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਇਸ ਫਿਲਮ  ਦੀ ਰਿਲੀਜ਼ ਡੇਟ ਬਦਲ ਦਿੱਤੀ ਗਈ ਸੀ। ਹੁਣ ਮੁੜ ਇੱਕ ਵਾਰ ਫਿਰ ਤੋਂ ਇਸ ਫਿਲਮ  ਦੇ ਪ੍ਰੀ ਟ੍ਰੇਲਰ ਦੇ ਨਾਲ-ਨਾਲ ਦੀ ਨਵੀਂ ਰਿਲੀਜ਼ ਡੇਟ ਵੀ ਸ਼ੇਅਰ ਕੀਤੀ ਗਈ ਹੈ।  

ਦੇਵ ਖਰੌੜ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਫਿਲਮ ਦੇ ਪ੍ਰੀ ਟ੍ਰੇਲਰ ਦੀ ਝਲਕ ਸਾਂਝੀ ਕੀਤੀ ਹੈ। ਇਸ ਪ੍ਰੀ ਟ੍ਰੇਲਰ ਦੀ ਵੀਡੀਓ ਸ਼ੇਅਰ ਕਰਦਿਆਂ ਅਦਾਕਾਰ ਨੇ ਕੈਪਸ਼ਨ ਵਿੱਚ ਲਿਖਿਆ, 'ਕਾਲੇ ਧੰਦੇ ਦੇ ਚਿੱਟੇ ਸਿੱਕੇ,ਓਹ ਬੋਲੀ ਬੋਲਦੇ ਨੇ ਜਿਹੜੀ ਸਾਰੀ ਦੁਨੀਆ ਸਮਝਦੀ ਹੈ। BLACKIA2 ਦੀ ਤੀਜੀ ਝਲਕ ਦੇਖੋ ਸਾਰੇ।


'
ਇਸ ਪ੍ਰੀ ਟ੍ਰੇਲਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦੇਵ ਖਰੋੜ ਆਪਣੇ ਐਕਸ਼ਨ ਅਵਤਾਰ ਵਿੱਚ ਨਜ਼ਰ ਆ ਰਹੇ ਹਨ। ਇਸ ਵਿੱਚ ਉਹ ਐਕਸ਼ਨ ਸੀਨ  ਤੇ ਫਾਈਟ ਸੀਨਸ ਕਰਦੇ ਹੋਏ ਨਜ਼ਰ ਆ ਰਹੇ ਹਨ। ਦਰਸ਼ਕ ਇਸ ਫਿਲਮ ਦੇ ਪ੍ਰੀ ਟ੍ਰੇਲਰ ਨੂੰ ਕਾਫੀ ਪਸੰਦ ਕਰ ਰਹੇ ਹਨ। 

'ਬਲੈਕੀਆ 2' ਦੀ ਖਾਸ ਗੱਲ ਇਹ ਹੈ ਕਿ ਇਸ ਫਿਲਮ 'ਚ ਦੇਵ ਖਰੌੜ ਰੈਟਰੋ ਸਟਾਇਲ 'ਚ ਨਜ਼ਰ ਆਉਣ ਵਾਲੇ ਹਨ। ਜਿਵੇਂ 70 ਦੇ ਦਹਾਕਿਆਂ ਦੀਆਂ ਆਪਣੀਆਂ ਫਿਲਮਾਂ 'ਚ ਹੀਰੋ ਬੈਲਬੋਟਮ ਪੈਂਟ ਪਹਿਨੇ ਨਜ਼ਰ ਆਉਂਦੇ ਹੁੰਦੇ ਸੀ। ਉਨ੍ਹਾਂ ਦਾ ਇਹ ਸਟਾਇਲ ਕਾਫੀ ਮਸ਼ਹੂਰ ਹੁੰਦਾ ਸੀ। ਹੁਣ ਦੇਵ ਖਰੌੜ ਪਰਦੇ 'ਤੇ  ਉਸੇ ਸਟਾਇਲ ਨੂੰ ਮੁੜ ਸੁਰਜੀਤ ਕਰਨ ਜਾ ਰਹੇ ਹਨ।

Advertisment



ਹੋਰ ਪੜ੍ਹੋ: Bigg Boss OTT ਫੇਮ ਮਨੀਸ਼ਾ ਰਾਣੀ ਸਿਹਤ ਵਿਗੜਨ ਦੇ ਕਾਰਨ ਹਸਪਤਾਲ 'ਚ ਭਰਤੀ

ਦੇਵ ਖਰੌੜ ਦਾ  ਵਰਕਫਰੰਟ

ਦੇਵ ਖਰੌੜ ਵਰਕਫਰੰਟ ਦੀ ਗੱਲ ਕਰੀਏ ਤਾਂ ਦੇਵ ਖਰੌੜ ਆਖਰੀ ਵਾਰ ਐਮੀ ਵਿਰਕ (Ammy Virk) ਦੇ ਨਾਲ ਫਿਲਮ 'ਮੌੜ' 'ਚ ਨਜ਼ਰ ਆਏ ਸੀ। ਫਿਲਮ 'ਚ ਦੇਵ ਦੀ ਐਕਟਿੰਗ ਦੀ ਖੂਬ ਤਾਰੀਫ ਹੋਈ ਸੀ। ਦੇਵ ਖਰੌੜ ਦੀ ਫਿਲਮ ਬਲੈਕੀਆ-2 ਇਸੇ ਸਾਲ  8 ਮਾਰਚ 2024 ਨੂੰ ਸਿਨੇਮਾਘਰਾ 'ਚ ਰਿਲੀਜ਼  ਹੋਵੇਗੀ ਤੇ ਦਰਸ਼ਕ ਉਨ੍ਹਾਂ ਦੀ ਇਸ ਫਿਲਮ ਨੂੰ ਵੇਖਣ ਲਈ ਉਤਸ਼ਾਹਿਤ ਹਨ।  


Advertisment

Stay updated with the latest news headlines.

Follow us:
Advertisment
Advertisment
Latest Stories
Advertisment