Advertisment

ਦਿਲਜੀਤ ਦੋਸਾਂਝ ਨੇ ਜਨਮਦਿਨ 'ਤੇ ਫੈਨਜ਼ ਨੂੰ ਦਿੱਤਾ ਤੋਹਫਾ, ਗਾਇਕ ਦਾ ਨਵਾਂ ਗੀਤ Love Ya ਹੋਇਆ ਰਿਲੀਜ਼

ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਆਪਣੇ ਜਨਮਦਿਨ ਦੇ ਖਾਸ ਮੌਕੇ ਉੱਤੇ ਗਾਇਕ ਨੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣਾ ਨਵਾਂ ਗੀਤ 'Love Ya' ਰਿਲੀਜ਼ ਕਰ ਦਿੱਤਾ ਹੈ। ਗਾਇਕ ਦੇ ਇਸ ਗੀਤ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।

New Update
Diljit Dosanjh songs

Diljit Dosanjh song Love Ya

Listen to this article
0.75x 1x 1.5x
00:00 / 00:00
Advertisment

Diljit Dosanjh Mouni Roy song 'Love Ya': ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਆਪਣੇ ਜਨਮਦਿਨ ਦੇ ਖਾਸ ਮੌਕੇ ਉੱਤੇ ਗਾਇਕ ਨੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣਾ ਨਵਾਂ ਗੀਤ 'Love Ya' ਰਿਲੀਜ਼ ਕਰ ਦਿੱਤਾ  ਹੈ। ਗਾਇਕ ਦੇ ਇਸ ਗੀਤ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।

Advertisment

ਦੱਸ ਦਈਏ ਕਿ ਗਾਇਕ ਤੇ ਅਦਾਕਾਰੀ ਦੇ ਨਾਲ-ਨਾਲ ਦਿਲਜੀਤ ਦੋਸਾਂਝ (Diljit Dosanjh) ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ ਦੇ ਜ਼ਰੀਏ ਫੈਨਜ਼ ਦੇ ਰੁਬਰੂ ਹੁੰਦੇ ਹਨ ਤੇ ਉਨ੍ਹਾਂ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੇ ਅਪਡੇਟਸ ਸਾਂਝੇ ਕਰਦੇ ਹਨ। 

 

Advertisment

ਦਿਲਜੀਤ ਨੇ ਨਵਾਂ ਸਾਲ ਸ਼ੁਰੂ ਹੋਣ 'ਤੇ ਆਪਣੇ ਨਵੇਂ ਗੀਤ ਦੇ ਰਿਲੀਜ਼ ਹੋਣ ਦਾ ਐਲਾਨ ਕੀਤਾ। ਦਿਲਜੀਤ ਦੋਸਾਂਝ ਨੇ 2024 ਦੇ ਆਪਣੇ ਨਵੇਂ ਗੀਤ 'ਲਵ ਯਾ…' (Love Ya) ਦਾ ਪੋਸਟਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ।
ਹੁਣ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਸ ਨਵੇਂ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਫੈਨਜ਼ ਨਾਲ ਸਾਂਝੀ ਕੀਤੀ ਹੈ। ਗਾਇਕ ਨੇ ਆਪਣਾ ਇਹ ਗੀਤ ਰਿਲੀਜ਼ ਕਰਨ ਲਈ ਆਪਣੇ ਜਨਮਦਿਮ ਦਾ ਖਾਸ ਮੌਕਾ ਚੁਣਿਆ ਹੈ, ਜਿਸ ਤੋਂ ਦਿਲਜੀਤ ਦੇ ਫੈਨਜ਼ ਕਾਫੀ ਖੁਸ਼ ਹੋ ਗਏ ਹਨ, ਕਿਉਂਕਿ ਇਹ ਉਨ੍ਹਾਂ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਹੈ। 

ਇਸ ਗੀਤ ਸਬੰਧੀ ਪੋਸਟ ਸਾਂਝੀ ਕਰਦਿਆਂ ਦਿਲਜੀਤ ਦੋਸਾਂਝ ਨੇ ਆਪਣੇ ਫੈਨਜ਼ ਲਈ ਇੱਕ ਖਾਸ ਸੰਦੇਸ਼ ਲਿਖਿਆ ਹੈ। ਗਾਇਕ ਨੇ ਆਪਣੀ ਪੋਸਟ ਵਿੱਚ ਫੈਨਜ਼ ਨੂੰ ਜਨਮਦਿਨ ਉੱਤੇ ਵਧਾਈ ਦੇਣ ਲਈ ਧੰਨਵਾਦ ਕਿਹਾ ਹੈ ਤੇ ਇਸ ਦੇ ਨਾਲ ਹੀ ਕੈਪਸ਼ਨ ਵਿੱਚ ਲਿਖਿਆ, 'ਲਾਓ ਜੀ Birthday GIFT 💝 "ਲਵ ਯਾ" ਏਹ ਵੀ ਪੱਕਾ ਹੋ ਗਿਆ ਹਾਂ ਕੋਸ਼ਿਸ਼ ਕਰਾਂਗਾ ਕਿ ਹਰ ਸਾਲ ਤੁਆਨੂ ਤੋਹਫ਼ਾ ਮਿਲਦਾ ਰਹੇ.. 😍 ਜੱਦੋਂ ਤਕ ਰੱਬ ਨੇ ਚਾਹਿਆ 😁😇 VIDEO OUT NOW ON YOUTUBE 💝।'

ਦਿਲਜੀਤ ਦੋਸਾਂਝ ਦਾ ਨਵਾਂ ਗੀਤ 'Love Ya'

Advertisment

ਦਿਲਜੀਤ ਦੋਸਾਂਝ ਦਾ ਇਹ ਨਵਾਂ ਗੀਤ ਇੱਕ ਰੋਮਾਂਟਿਕ ਨੰਬਰ ਹੈ। ਇਸ ਗੀਤ ਵਿੱਚ ਦਿਲਜੀਤ ਦੋਸਾਂਝ ਦੇ ਨਾਲ-ਨਾਲ ਮਸ਼ਹੂਰ ਬਾਲੀਵੁੱਡ ਅਦਾਕਾਰਾ ਮੌਨੀ ਰਾਏ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਖ਼ੁਦ ਦਿਲਜੀਤ ਦੋਸਾਂਝ ਨੇ ਆਪਣੀ ਆਵਾਜ਼ ਦਿੱਤੀ ਹੈ, ਇਸ ਗੀਤ ਦੇ ਬੋਲ ਸਾਗਰ ਨੇ ਲਿਖੇ ਹਨ ਤੇ ਹਨੀ ਬਨੀ ਨੇ ਇਸ ਦਾ ਸੰਗੀਤ ਦਿੱਤਾ ਹੈ। ਇਸ ਗੀਤ ਨੂੰ ਕੋਰੀਓਗ੍ਰਾਫ ਤੁਸ਼ਾਰ ਕਾਲਿਆ ਨੇ ਕੀਤਾ ਹੈ ਤੇ ਗੀਤ ਦੀ ਵੀਡੀਓ ਸਨੇਹਾ ਸ਼ੈੱਟੀ ਕੋਹਲੀ ਨੇ ਡਾਇਰੈਕਟ ਕੀਤੀ ਹੈ। 
ਫੈਨਜ਼ ਗਾਇਕ ਦੇ ਇਸ ਤੋਹਫੇ ਤੋਂ ਕਾਫੀ ਖੁਸ਼ ਨਜ਼ਰ ਆਏ। ਫੈਨਜ਼ ਗਾਇਕ ਦੇ ਇਸ ਨਵੇ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਗਾਇਕ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। 


ਹੋਰ ਪੜ੍ਹੋ: AR Rahman Birthday: ਜਾਣੋ ਸੰਗੀਤਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਦਿਲਜੀਤ ਦੋਸਾਂਝ ਬੀਤੇ ਦਿਨੀਂ ਕੈਚੋਲਾ ਤੇ ਆਪਣੇ ਮਿਊਜ਼ਿਕਲ ਟੂਰ ਬੌਰਨ ਟੂ ਸ਼ਾਈਨ-2 ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹੇ। ਮੌਜੂਦਾ ਸਮੇਂ ਵਿੱਚ ਦਿਲਜੀਤ ਦੋਸਾਂਝ ਆਪਣੀ ਨਵੀਂ ਫਿਲਮ 'ਜੱਟ ਐਂਡ ਜੂਲੀਅਟ 3' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ 'ਚ ਉਨ੍ਹਾਂ ਨਾਲ ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।

Advertisment

Stay updated with the latest news headlines.

Follow us:
Advertisment
Advertisment
Latest Stories
Advertisment