Advertisment

ਫਿਲਮ 'warning 2' ਤੋਂ ਗੀਤ 'ਚੰਨ' ਹੋਇਆ ਰਿਲੀਜ਼, ਫੈਨਜ਼ ਨੂੰ ਪਸੰਦ ਆ ਰਹੀ ਹੈ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਦੀ ਕੈਮਿਸਟਰੀ

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਹਾਲ ਹੀ ਵਿੱਚ ਆਪਣਾ 41ਵਾਂ ਜਨਮਦਿਨ ਮਨਾਇਆ। ਆਪਣੇ ਜਨਮਦਿਨ ਦੇ ਮੌਕੇ 'ਤੇ ਗਾਇਕ ਨੇ ਆਪਣੀ ਨਵੀਂ ਫਿਲਮ 'warning 2' ਦਾ ਪਹਿਲਾ ਗੀਤ 'ਚੰਨ' ਰਿਲੀਜ਼ ਕੀਤਾ ਹੈ, ਦਰਸ਼ਕ ਇਸ ਗੀਤ ਨੂੰ  ਬਹੁਤ ਪਸੰਦ ਕਰ ਰਹੇ ਹਨ। 

New Update
Gippy Grewal Song Chann

Gippy Grewal Song Chann

Listen to this article
0.75x 1x 1.5x
00:00 / 00:00
Advertisment

Film warning 2 song Chann OUT NOW: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਹਾਲ ਹੀ ਵਿੱਚ ਆਪਣਾ 41ਵਾਂ ਜਨਮਦਿਨ ਮਨਾਇਆ। ਆਪਣੇ ਜਨਮਦਿਨ ਦੇ ਮੌਕੇ 'ਤੇ ਗਾਇਕ ਨੇ ਆਪਣੀ ਨਵੀਂ ਫਿਲਮ 'warning 2' ਦਾ ਪਹਿਲਾ ਗੀਤ 'ਚੰਨ' ਰਿਲੀਜ਼ ਕੀਤਾ ਹੈ, ਦਰਸ਼ਕ ਇਸ ਗੀਤ ਨੂੰ  ਬਹੁਤ ਪਸੰਦ ਕਰ ਰਹੇ ਹਨ। 

Advertisment

 

ਦੱਸ ਦਈਏ ਕਿ ਗਿੱਪੀ ਗਰੇਵਾਲ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਗਿੱਪੀ ਗਰੇਵਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਨਵੀਂ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਗਾਇਕ ਨੇ ਆਪਣੀ ਫਿਲਮ 'warning 2' ਦੇ ਗੀਤ 'ਚੰਨ' ਦੇ ਰਿਲੀਜ਼ ਹੋਣ ਬਾਰੇ ਫੈਨਜ਼ ਨਾਲ ਅਪਡੇਟ ਸ਼ੇਅਰ ਕੀਤੀ ਹੈ।  

ਇਸ ਦੇ ਨਾਲ ਹੀ ਗਾਇਕ ਨੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਜਨਮਦਿਨ ਮੌਕੇ ਵਧਾਈ ਤੇ ਪਿਆਰ ਦੇਣ ਲਈ ਧੰਨਵਾਦ ਕਿਹਾ ਹੈ ਗਾਇਕ ਨੇ ਆਪਣੀ ਤਸਵੀਰ ਦੇ ਨਾਲ ਪੋਸਟ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, 'ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਸਭ ਦਾ ਧੰਨਵਾਦ ❤️🥳'

ਗਿੱਪੀ ਗਰੇਵਾਲ ਦੇ ਇਸ ਨਵੇਂ ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਦਾ ਸਿਰਲੇਖ  'ਚੰਨ' ਹੈ। ਇਹ ਇੱਕ ਰੋਮਾਂਟਿਕ ਨੰਬਰ ਹੈ। ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਵੱਲੋਂ ਲਿਖੇ ਗਏ ਹਨ। ਇਸ ਗੀਤ ਨੂੰ ਕੰਪੋਜ਼ ਤੇ ਇਸ ਨੂੰ ਆਵਾਜ਼ ਵੀ ਖ਼ੁਦ ਹੈਪੀ ਰਾਏਕੋਟੀ ਨੇ ਹੀ ਦਿੱਤੀ ਹੈ। ਇਸ ਗੀਤ ਵਿੱਚ ਹੈਪੀ ਰਾਏਕੋਟੀ ਦੇ ਨਾਲ-ਨਾਲ ਐਵੀ ਸਾਰਾ ਨੇ ਵੀ ਸੰਗੀਤ ਦਿੱਤਾ ਹੈ। 


ਹੋਰ ਪੜ੍ਹੋ: ਮਾਧੁਰੀ ਦੀਕਸ਼ਿਤ ਨੇ ਆਪਣੇ ਪਤੀ ਸ਼੍ਰੀਰਾਮ ਨੇਨੇ ਨਾਲ ਸਿੱਧਾਵਿਨਾਇਕ ਮੰਦਰ 'ਚ ਆਸ਼ੀਰਵਾਦ ਲੈ ਕੇ ਕੀਤੀ ਨਵੇਂ ਸਾਲ ਦੀ ਸ਼ੁਰੂਆਤ ਕੀਤੀ, ਦੇਖੋ ਵੀਡੀਓ 

ਇਹ ਗੀਤ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਉੱਤੇ ਫਿਲਮਾਇਆ ਗਿਆ ਹੈ। ਗੀਤ ਵਿੱਚ ਗਿੱਪੀ ਗਰੇਵਾਲ ਤੇ ਜੈਸਮੀਨ ਦੀ ਕੈਮਿਸਟਰੀ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਇਸ ਗੀਤ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਗਿੱਪੀ ਗਰੇਵਾਲ ਦੀ ਇਸ ਨਵੀਂ ਫਿਲਮ ਦੇ ਜਲਦ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ। ਇਹ ਫਿਲਮ 2 ਫਰਵਰੀ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। 

Advertisment

Stay updated with the latest news headlines.

Follow us:
Advertisment
Advertisment
Latest Stories
Advertisment