Advertisment

ਗੁਰਨਾਮ ਭੁੱਲਰ ਦੀ ਫਿਲਮ 'ਖਿਡਾਰੀ' ਤੋਂ ਰਿਲੀਜ਼ ਹੋਇਆ ਨਵਾਂ ਗੀਤ 'ਅੰਮਾ ਜਾਏ', ਵੇਖੋ ਵੀਡੀਓ

ਗੁਰਨਾਮ ਭੁੱਲਰ ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰਾਂ ਚੋਂ ਇੱਕ ਹਨ। ਗੁਰਨਾਮ ਭੁੱਲਰ ਜਲਦ ਹੀ ਆਪਣੀ ਨਵੀਂ ਫਿਲਮ 'ਖਿਡਾਰੀ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਹਾਲ ਹੀ 'ਚ ਇਸ ਫਿਲਮ ਦਾ ਨਵਾਂ ਗੀਤ 'ਅੰਮਾ ਜਾਏ ਰਿਲੀਜ਼ ਹੋਇਆ ਹੈ, ਜੋ ਕਿ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

author-image
By Pushp Raj
New Update
Film Khidari Song Amma Jaye

Film Khidari Song Amma Jaye

Listen to this article
0.75x 1x 1.5x
00:00 / 00:00
Advertisment

Film Khidari Song 'Amma Jaye' : ਗੁਰਨਾਮ ਭੁੱਲਰ ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰਾਂ ਚੋਂ ਇੱਕ ਹਨ। ਗੁਰਨਾਮ ਭੁੱਲਰ (Gurnam Bhullar)  ਜਲਦ ਹੀ ਆਪਣੀ ਨਵੀਂ ਫਿਲਮ 'ਖਿਡਾਰੀ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ।  ਫਿਲਮ ਦੇ ਟੀਜ਼ਰ ਤੋਂ ਬਾਅਦ ਇਸ ਫਿਲਮ ਦੇ ਗੀਤ ਵੀ ਰਿਲੀਜ਼ ਕੀਤੇ  ਜਾ ਰਹੇ ਹਨ। ਹਾਲ ਹੀ ਵਿੱਚ ਫਿਲਮ ਮੇਕਰਸ ਵੱਲੋਂ ਇਸ ਫਿਲਮ ਦਾ ਇੱਕ ਹੋਰ ਨਵਾਂ ਗੀਤ 'ਅੰਮਾ ਜਾਏ' ਰਿਲੀਜ਼ ਕਰ ਦਿੱਤਾ ਗਿਆ ਹੈ। ਫੈਨਜ਼ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ। 

Advertisment


ਦੱਸ ਦਈਏ ਕਿ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ। 

 

Advertisment

ਗੁਰਨਾਮ ਭੁੱਲਰ ਦੀ ਫਿਲਮ ਖਿਡਾਰੀ ਦਾ ਗੀਤ 'ਅੰਮਾ ਜਾਏ' ਹੋਇਆ ਰਿਲੀਜ਼


ਹਾਲ ਹੀ ਵਿੱਚ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਇਸ ਫਿਲਮ ਦੇ ਇਸ ਨਵੇਂ ਗੀਤ 'ਅੰਮਾ ਜਾਏ' ਬਾਰੇ ਵੀ ਅਪਡੇਟ ਸਾਂਝਾ ਕੀਤਾ ਹੈ। ਇਹ ਗੀਤ ਯੂਟਿਊਬ ਉੱਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਗਾਇਕ ਨੇ ਇਸ ਗੀਤ ਦੀ ਇੱਕ ਝਲਕ ਸਾਂਝੀ ਕਰਦਿਆਂ ਲਿਖਿਆਗੀਤ 'ਅੰਮਾ ਜਾਏ, #khadari in cinemas 9 feb। ਗੁਰਨਾਮ ਭੁੱਲਰ ਦੀ ਇਹ ਫਿਲਮ 9 ਫਰਵਰੀ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। 


ਇਸ ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਨੂੰ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਨੇ ਖ਼ੁਦ ਗਾਇਆ ਹੈ ਅਤੇ ਇਸ ਗੀਤ ਦੇ ਬੋਲ ਵੀ ਖ਼ੁਦ ਗੁਰਨਾਮ ਭੁੱਲਰ, ਕਪਤਾਨ ਤੇ ਫਤਿਹ ਸ਼ੇਰਗਿੱਲ ਦੁਆਰਾ ਲਿਖੇ ਗਏ ਹਨ ਤੇ ਗੀਤ ਦੀ ਕੰਪੋਜੀਸ਼ਨ ਵੀ ਗਾਇਕ ਨੇ ਖ਼ੁਦ ਹੀ ਕੀਤੀ ਹੈ। ਇਸ ਗੀਤ ਨੂੰ ਸੰਗੀਤ ਦੇਸੀ ਕਰੀਊ ਤੇ ਡੈਡੀ ਬਾਈਟਸ ਵੱਲੋਂ  ਦਿੱਤਾ ਗਿਆ ਹੈ। ਇਸ ਗੀਤ ਨੂੰ ਡਾਇਮੰਡਸਟਾਰ ਵਰਲਡਵਾਈਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

Advertisment


ਇਹ ਗੀਤ ਗੁਰਨਾਮ ਭੁੱਲਰ, ਕਰਤਾਰ ਚੀਮਾ ਤੇ ਸੁਰਭੀ ਜਯੋਤੀ (Surbhi jyoti) ਉੱਤੇ ਫਿਲਮਾਈਆ ਗਿਆ ਹੈ। ਇਸ ਗੀਤ ਦੇ ਵਿੱਚ ਡਾਇਲਾਗ ਵੀ ਸ਼ਾਮਲ ਕੀਤੇ ਗਏ ਹਨ। ਇਸ ਗੀਤ ਨੂੰ ਮਸ਼ਹੂਰ ਗੀਤ ਮਿਰਜ਼ਾ ਵਾਂਗ ਗਾਇਆ ਗਿਆ ਹੈ ਅਤੇ ਇਸ ਗੀਤ ਵਿੱਚ ਦੋ ਭਰਾਵਾਂ ਵਿਚਾਲੇ ਦਾ ਪਿਆਰ ਦਿਖਾਈਆ ਗਿਆ ਹੈ। ਫੈਨਜ਼ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਫਿਲਮ ਖਿਡਾਰੀ ਦੇ ਵਿੱਚ ਗੁਰਨਾਮ ਭੁੱਲਰ ਦਾ ਦਮਦਾਰ ਅੰਦਾਜ਼ ਵੇਖਣ ਨੂੰ ਮਿਲੇਗਾ। ਇਸ ਫਿਲਮ ਵਿੱਚ ਗੁਰਨਾਮ ਭੁੱਲਰ ਇੱਕ ਕੱਬਡੀ ਖਿਡਾਰੀ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਗੁਰਨਾਮ ਭੁੱਲਰ ਦੇ ਨਾਲ ਇਸ ਫਿਲਮ ਵਿੱਚ ਸੁਰਭੀ ਜਯੋਤੀ ਅਤੇ ਅਦਾਕਾਰ ਕਰਤਾਰ ਚੀਮਾ ਵੀ ਨਜ਼ਰ ਆਉਣਗੇ। 

Advertisment

ਹੋਰ ਪੜ੍ਹੋ: ਸੁਰਭੀ ਜਯੋਤੀ ਨੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਕੀਤੀਆਂ ਸਾਂਝੀ, ਵੇਖੋ ਤਸਵੀਰਾਂ


ਗੁਰਨਾਮ ਭੁੱਲਰ ਦਾ ਵਰਕ ਫਰੰਟ 


ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗੁਰਨਾਮ ਭੁੱਲਰ ਨੇ ਪੰਜਾਬੀ ਇੰਡਸਟਰੀ ਵਿੱਚ ਗਾਇਕ ਹੋਣ ਦੇ ਨਾਲ-ਨਾਲ ਬਤੌਰ ਅਦਾਕਾਰ ਵੀ ਚੰਗਾ ਕੰਮ ਕਰ ਰਹੇ ਹਨ। ਗੁਰਨਾਮ ਭੁੱਲਰ ਨੇ ਬਿੰਦੀ ਸੁਰਖੀ, ਸਹੁਰਿਆਂ ਦਾ ਪਿੰਡ ਆ ਗਿਆ, ਲੇਖ , ਗੁਡੀਆਂ ਪਟੋਲੇ, ਕੋਕਾ ਵਰਗੀਆਂ ਕਈ ਸੁਪਰਹਿੱਟਾਂ ਫਿਲਮਾਂ ਕੀਤੀਆਂ ਹਨ। ਗੁਰਨਾਮ ਭੁੱਲਰ ਕਾਮੇਡੀ, ਰੋਮਾਂਟਿਕ ਤੇ ਗੰਭੀਰ ਵਿਅਕਤੀ ਸਣੇ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਇਸ ਫਿਲਮ ਵਿੱਚ ਪਹਿਲੀ ਵਾਰ ਅਦਾਕਾਰ ਬਤੌਰ ਖਿਡਾਰੀ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਫੈਨਜ਼ ਅਦਾਕਾਰ ਦੀ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।  

Advertisment

Stay updated with the latest news headlines.

Follow us:
Advertisment
Advertisment
Latest Stories
Advertisment