Advertisment

ਕਰਨ ਔਜਲਾ ਨੇ ਰੈਪਰ ਡਿਵਾਈਨ ਨਾਲ ਰਿਲੀਜ਼ ਕੀਤਾ ਨਵਾਂ ਗੀਤ 100 Million, ਜਨਮਦਿਨ 'ਤੇ ਫੈਨਜ਼ ਨੂੰ ਦਿੱਤਾ ਤੋਹਫਾ

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦਾ ਅੱਜ ਜਨਮਦਿਨ ਹੈ। ਕਰਨ ਔਜਲਾ ਅੱਜ ਆਪਣਾ 27ਵਾਂ ਜਨਮਦਿਨ ਮਨਾ ਰਹੇ ਹਨ। ਆਪਣੇ ਜਨਮਦਿਨ ਦੇ ਇਸ ਖ਼ਾਸ ਮੌਕੇ 'ਤੇ ਗਾਇਕ ਨੇ ਆਪਣੇ ਫੈਨਜ਼ ਨੂੰ ਖਾਸ ਤੋਹਫਾ ਦਿੰਦੇ ਹੋਏ ਰੈਪਰ ਡਿਵਾਈਨ ਨਾਲ ਆਪਣਾ ਨਵਾਂ ਗੀਤ '100 Million' ਰਿਲੀਜ਼ ਕਰ ਦਿੱਤਾ ਹੈ।

New Update
Karan Aujla and Divine Song 100 million

Karan Aujla and Divine Song 100 million

Listen to this article
0.75x 1x 1.5x
00:00 / 00:00
Advertisment

Karan Aujla and Divine Song '100 Million': ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦਾ ਅੱਜ ਜਨਮਦਿਨ (Karan Aujla Birthday) ਹੈ। ਕਰਨ ਔਜਲਾ ਅੱਜ ਆਪਣਾ 27ਵਾਂ ਜਨਮਦਿਨ ਮਨਾ ਰਹੇ ਹਨ। ਆਪਣੇ ਜਨਮਦਿਨ ਦੇ ਇਸ ਖ਼ਾਸ ਮੌਕੇ 'ਤੇ ਗਾਇਕ ਨੇ ਆਪਣੇ ਫੈਨਜ਼ ਨੂੰ ਖਾਸ ਤੋਹਫਾ ਦਿੰਦੇ ਹੋਏ ਰੈਪਰ ਡਿਵਾਈਨ (Rapper Divine) ਨਾਲ ਆਪਣਾ ਨਵਾਂ ਗੀਤ '100 Million' ਰਿਲੀਜ਼ ਕਰ ਦਿੱਤਾ ਹੈ। 

Advertisment

ਕਰਨ ਔਜਲਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਕੁਝ ਦਿਨ ਪਹਿਲਾਂ ਹੀ ਕਰਨ ਔਜਲਾ ਨੇ ਆਪਣੇ ਨਵੇਂ ਗੀਤ '100 Million'  ਦਾ ਐਲਾਨ ਕੀਤਾ ਸੀ ਤੇ ਉਸ ਦਾ ਪੋਸਟਰ ਰਿਲੀਜ਼ ਕੀਤਾ ਸੀ। ਗਾਇਕ ਦਾ ਇਹ ਗੀਤ ਹੁਣ ਰਿਲੀਜ਼ ਹੋ ਚੁੱਕਿਆ ਹੈ। 



ਕਰਨ ਔਜਲਾ ਤੇ ਰੈਪਰ ਡਿਵਾਈਨ ਦਾ ਗੀਤ '100 Million' ਹੋਇਆ ਰਿਲੀਜ਼

Advertisment

ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਕਰਨ ਔਜਲਾ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਆਪਣੇ ਨਵੇਂ ਪ੍ਰੋਜੈਕਟਸ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ। 

ਹਾਲ ਹੀ 'ਚ ਕਰਨ ਔਜਲਾ ਨੇ ਆਪਣੇ ਜਨਮਦਿਨ ਦੇ ਮੌਕੇ ਵਧਾਈ ਦੇਣ ਲਈ ਫੈਨਜ਼ ਨੂੰ ਧੰਨਵਾਦ ਕਿਹਾ ਤੇ ਇਸ ਦੇ ਨਾਲ-ਨਾਲ ਆਪਣੇ ਨਵੇਂ ਗੀਤ '100 Million' ਦੇ ਰਿਲੀਜ਼ ਹੋਣ ਬਾਰੇ ਫੈਨਜ਼ ਨਾਲ ਅਪਡੇਟ ਸ਼ੇਅਰ ਕੀਤਾ। ਗਾਇਕ ਨੇ ਆਪਣੇ ਗੀਤ ਦੀ ਇੱਕ ਝਲਕ ਆਪਣੇ ਅਧਿਕਾਰਿਤ ਅਕਾਊਂਟ ਉੱਤੇ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ, 'ਅਸੀਂ ਰੋਟੀਆਂ ਅਚਾਰਾਂ ਦੇ ਹੀ ਆਦੀ ਆਂ।' ਇਸ ਵੀਡੀਓ ਦੇ ਵਿੱਚ ਕਰਨ ਔਜਲਾ ਦੇ ਨਾਲ-ਨਾਲ ਰੈਪਰ ਡਿਵਾਈਨ ਵੀ ਨਜ਼ਰ ਆ ਰਹੇ ਹਨ। 

ਟ੍ਰੈਂਡਿੰਗ 'ਚ ਛਾਇਆ ਗੀਤ '100 Million'

 ਇਸ ਗੀਤ ਬਾਰੇ ਗੱਲ ਕਰੀਏ ਤਾਂ ਗੀਤ '100 Million'ਵਿੱਚ ਕਰਨ ਔਜਲਾ ਮਸ਼ਹੂਰ ਰੈਪਰ ਡਿਵਾਈਨ (Rapper DIVINE) ਕੋਲੈਬ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ ਦੇ ਬੋਲ ਕਰਨ ਔਜਲਾ ਤੇ ਰੈਪਰ ਡਿਵਾਈਨ ਵੱਲੋਂ ਲਿਖੇ ਗਏ ਹਨ ਤੇ ਦੋਹਾਂ ਨੇ ਹੀ ਇਸ ਗੀਤ ਨੂੰ ਗਾਇਆ ਵੀ ਹੈ। ਇਸ ਗੀਤ ਦਾ ਸੰਗੀਤ ਟਰੌਕਸ ਤੇ ਸੈਮੇਰਾਈ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਨੂੰ ਰੁਪਨ ਬੱਲ ਵੱਲੋਂ ਡਾਇਰੈਕਟ ਕੀਤਾਗਿਆ ਹੈ। ਇਸ ਗੀਤ ਨੂੰ ਰੈਪਰ ਡਿਵਾਈਨ ਦੇ ਅਧਿਕਾਰਿਤ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। 

ਇਹ ਗੀਤ ਰਿਲੀਜ਼ ਹੋਣ ਦੇ ਕੁੱਝ ਘੰਟਿਆਂ ਵਿੱਚ ਹੀ ਵਾਇਰਲ ਹੋ ਗਿਆ ਹੈ। ਇਹ ਗੀਤ ਯੂਟਿਊਬ ਉੱਤੇ 11ਵੇਂ ਨੰਬਰ 'ਤੇ ਟ੍ਰੈਂਡ ਕਰ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਇਸ ਗੀਤ ਨੂੰ 7 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਫੈਨਜ਼ ਇਸ ਗੀਤ ਵਿੱਚ ਕਰਨ ਔਜਲਾ ਦੇ ਦੇਸੀ ਅੰਦਾਜ਼ ਤੇ ਡਿਵਾਈਨ ਦੇ ਰੈਪ ਨੂੰ ਕਾਫੀ ਜ਼ਿਆਦਾ ਪਸੰਦ ਕਰ ਰਹੇ ਹਨ।

Advertisment


ਹੋਰ ਪੜ੍ਹੋ: ਅਨਜਾਣ ਵਿਅਕਤੀ ਨੇ ਭੰਨੀ ਅਦਾਕਾਰਾ ਅਦਿਤੀ ਆਰਿਆ ਦੀ ਥਾਰ, ਅਦਾਕਾਰਾ ਨੇ ਵੀਡੀਓ ਕੀਤੀ ਸਾਂਝੀ

 

Advertisment

ਕਰਨ ਔਜਲਾ ਦਾ ਵਰਕ ਫਰੰਟ

ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਬੀਤੇ ਸਾਲ ਗਾਇਕ ਦੇ ਕਈ ਗੀਤ ਰਿਲੀਜ਼ ਹੋਏ ਜਿਨ੍ਹਾਂ ਗੀਤ ਸੌਫਟਲੀ ਤੇ ਐਲਬਮ ਮੇਕਿੰਗ ਮੈਮੋਰੀਜ਼' ਕਾਫੀ ਜ਼ਿਆਦਾ ਸੁਰਖੀਆਂ 'ਚ ਰਹੇ। ਇਸ ਐਲਬਮ ਨੂੰ ਦੁਨੀਆ ਭਰ 'ਚ ਭਰਵਾਂ ਹੁੰਗਾਰਾ ਮਿਲਿਆ।  

 

Advertisment

Stay updated with the latest news headlines.

Follow us:
Advertisment
Advertisment
Latest Stories
Advertisment