Advertisment

Juno Awards 2024: ਕਰਨ ਔਜਲਾ ਜੂਨੋ ਅਵਾਰਡਸ 'ਚ ਕਰਨਗੇ ਪਰਫਾਰਮ, ਗਾਇਕ ਦਾ ਗੀਤ 'Softly' ਵੀ ਹੋਇਆ ਨਾਮੀਨੇਟ

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਆਪਣੇ ਗੀਤਾਂ ਨਾਲ ਫੈਨਜ਼ ਦੇ ਦਿਲਾਂ 'ਚ ਰਾਜ ਕਰਦੇ ਹਨ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਸੈਲਬਸ ਵੀ ਗਾਇਕ ਦੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਹਨ। ਹਾਲ ਹੀ ਵਿੱਚ ਕਰਨ ਔਜਲਾ ਦੇ ਗੀਤ 'Softly' ਨੂੰ ਜੂਨੋ ਅਵਾਰਡਸ (Juno Awards 2024) ਲਈ ਨਾਮੀਨੇਟ ਕੀਤਾ ਗਿਆ ਹੈ। 

author-image
By Pushp Raj
New Update
Karan Aujla in Juno Awards 2024

Karan Aujla in Juno Awards 2024

Listen to this article
0.75x 1x 1.5x
00:00 / 00:00
Advertisment

Karan Aujla in Juno Awards 2024 : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ  (Karan Aujla) ਆਪਣੇ ਗੀਤਾਂ ਨਾਲ ਫੈਨਜ਼ ਦੇ ਦਿਲਾਂ 'ਚ ਰਾਜ ਕਰਦੇ ਹਨ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਸੈਲਬਸ ਵੀ ਗਾਇਕ ਦੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਹਨ। ਹਾਲ ਹੀ ਵਿੱਚ ਕਰਨ ਔਜਲਾ ਦੇ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਆਪਣੇ ਗੀਤਾਂ ਨਾਲ ਫੈਨਜ਼ ਦੇ ਦਿਲਾਂ 'ਚ ਰਾਜ ਕਰਦੇ ਹਨ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਸੈਲਬਸ ਵੀ ਗਾਇਕ ਦੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਹਨ। ਹਾਲ ਹੀ ਵਿੱਚ ਕਰਨ ਔਜਲਾ ਦੇ ਗੀਤ 'Softly' ਨੂੰ ਜੂਨੋ ਅਵਾਰਡਸ (Juno Awards 2024) ਲਈ ਨਾਮੀਨੇਟ ਕੀਤਾ ਗਿਆ ਹੈ। ਨੂੰ ਜੂਨੋ ਅਵਾਰਡਸ (Juno Awards 2024) ਲਈ ਨਾਮੀਨੇਟ ਕੀਤਾ ਗਿਆ ਹੈ। 

Advertisment


ਦੱਸ ਦਈਏ ਕਿ ਕਰਨ ਔਜਲਾ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਅਕਸਰ ਹੀ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਉੱਤੇ ਆਪਣੀ ਪਰਸਨਲ ਤੇ ਪ੍ਰਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ। 

 

Advertisment

ਕਰਨ ਔਜਲਾ ਦਾ ਗੀਤ 'Softly' Juno ਅਵਾਰਡਸ  2024 ਲਈ ਨਾਮੀਨੇਟ


ਹਾਲ ਹੀ ਵਿੱਚ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੰਸਟਾ ਸਟੋਰੀ ਸ਼ੇਅਰ ਕੀਤੀ ਹੈ। ਇਸ ਇੰਸਟਾ ਸਟੋਰੀ ਵਿੱਚ ਕਰਨ ਔਜਲਾ ਨੇ ਆਪਣੇ ਫੈਨਜ਼ ਨੂੰ ਦੱਸਿਆ ਕਿ ਉਨ੍ਹਾਂ ਦਾ  ਗੀਤ 'Softly' ਜੂਨੋ ਅਵਾਰਡਸ (Juno Awards 2024) ਲਈ ਨਾਮੀਨੇਟ ਹੋਇਆ ਹੈ। 


ਕਰਨ ਔਜਲਾ ਨੇ ਆਪਣੇ ਗਲੋਬਲ ਡੈਬਿਊ ਦੀ ਵਰਤੋਂ ਕੈਨੀ ਵੈਸਟ ਵਰਗੇ ਮਹਾਨ ਆਈਕਨਾਂ ਨਾਲ ਮੁਲਾਕਾਤ ਕਰਕੇ, ਟਿਆਸਟੋ ਵਰਗੇ ਮਸ਼ਹੂਰ ਨਿਰਮਾਤਾਵਾਂ ਨਾਲ ਸਹਿਯੋਗ ਕਰਕੇ, ਅਤੇ ਅੰਤਰਰਾਸ਼ਟਰੀ ਚਾਰਟ 'ਤੇ ਪਹੁੰਚ ਕੇ ਕੀਤੀ ਹੈ। ਇਹ ਹੁਣ ਪ੍ਰਤਿਸ਼ਠਾਵਾਨ ਜੂਨੋ ਅਵਾਰਡਾਂ ਵਿੱਚ ਪ੍ਰਦਰਸ਼ਨ ਕਰਨ ਲਈ ਤਿਆਰ ਹਨ।

Advertisment


ਇਹ ਪ੍ਰਦਰਸ਼ਨ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਦੀ ਇੱਕ ਹੋਰ ਵੱਡੀ ਉਪਲਬਧੀ ਬਨਣ ਵਾਲਾ ਹੈ, ਜੋ ਉਨ੍ਹਾਂ ਦੇ ਵਿਸ਼ਾਲ ਗਲੋਬਲ ਤੇ ਰਿਜ਼ਨਲ ਖੇਤਰ ਆਕਰਸ਼ਨ ਅਤੇ ਪੰਜਾਬੀ ਸੰਗੀਤ ਜਗਤ (Punjabi Music Industry) ਦੇ ਵਿਸ਼ਵਵਿਆਪੀ ਸੰਗਮ ਨੂੰ ਦਰਸਾਉਂਦਾ ਹੈ। 


ਕਰਨ ਔਜਲਾ ਦਾ ਜੂਨੋ ਐਵਾਰਡਾਂ ਵਿੱਚ ਸ਼ਾਮਲ ਹੋਣਾ ਨਾ ਸਿਰਫ਼ ਉਨ੍ਹਾਂ ਦੀ ਵਿਅਕਤੀਗਤ ਸਫ਼ਲਤਾ ਨੂੰ ਦਰਸਾਉਂਦਾ ਹੈ, ਸਗੋਂ ਪੰਜਾਬੀ ਕਲਾਕਾਰਾਂ, ਜਿਵੇਂ ਕਿ ਏ.ਪੀ. ਢਿੱਲੋਂ, ਦਿਲਜੀਤ ਦੋਸਾਂਝ ਵਰਗੇ ਕਲਾਕਾਰਾਂ ਨੂੰ ਜਿਨ੍ਹਾਂ ਨੂੰ ਅਜਿਹੇ ਮਹਾਨ ਪਲੇਟਫਾਰਮਾਂ 'ਤੇ ਸਨਮਾਨ ਮਿਲੇ ਹਨ,  ਉਨ੍ਹਾਂ ਦੀ ਵਧੇਰੇ ਪ੍ਰਭਾਵਸ਼ਾਲੀ ਅਕਸ ਨੂੰ ਵੀ ਦਰਸਾਉਂਦਾ ਹੈ। ਕਰਨ ਔਜਲਾ ਵੱਲੋਂ ਸ਼ੇਅਰ ਕੀਤੀ ਗਈ ਇਸ ਖੁਸ਼ਖਬਰੀ ਮਗਰੋਂ ਫੈਨਜ਼ ਗਾਇਕ ਨੂੰ ਵਧਾਈਆਂ ਦੇ ਰਹੇ ਹਨ। ਫੈਨਜ਼ ਦੇ ਨਾਲ ਕਈ ਪਾਲੀਵੁੱਡ ਸਿਤਾਰਿਆਂ ਨੇ ਵੀ ਕਰਨ ਔਜਲਾ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਹੈ।  



ਹੋਰ ਪੜ੍ਹੋ: Happy Rose Day 2024: ਵੈਲੇਨਟਾਈਨ ਵੀਕ ਦਾ ਪਹਿਲਾ ਦਿਨ 'Rose Day', ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਦਿਓ ਗੁਲਾਬ

Advertisment

 

ਕਰਨ ਔਜਲਾ ਦਾ ਗੀਤ 'Softly'


ਦੱਸਣਯੋਗ ਹੈ ਕਿ ਕਰਨ ਔਜਲਾ ਦਾ ਗੀਤ ਗੀਤ 'Softly' ਉਨ੍ਹਾਂ ਦੀ ਈਪੀ 'ਮੇਕਿੰਗ ਮੈਮੋਰੀਜ਼' (Making Memories) ਦਾ ਹਿੱਸਾ ਹੈ। ਇਸ ਗੀਤ ਨੂੰ ਕਰਨ ਔਜਲਾ ਨੇ ਹੀ ਲਿਖਿਆ ਹੈ ਤੇ ਗਾਇਆ ਹੈ। ਇਸ ਗੀਤ ਵਿੱਚ ਉਨ੍ਹਾਂ ਦਾ ਸਾਥ Ikky ਨੇ ਦਿੱਤਾ ਹੈ। ਇਸ ਗੀਤ ਨੂੰ ਫੈਨਜ਼ ਤੋਂ ਲੈ ਕੇ ਬਾਲੀਵੁੱਡ ਤੇ ਹਾਲੀਵੁੱਡ ਦੇ ਕਈ ਸੈਲਬਸ ਨੇ ਖੂਬ ਪਿਆਰ ਦਿੱਤਾ ਹੈ। ਇਸ ਗੀਤ ਨੂੰ ਹੁਣ 3.4 ਮਿਲਿਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। 

Advertisment

Stay updated with the latest news headlines.

Follow us:
Advertisment
Advertisment
Latest Stories
Advertisment