Advertisment

ਮੈਂਡੀ ਤੱਖਰ ਫਗਵਾੜਾ ‘ਚ ਵਿਆਹ ਦੀ ਸ਼ਾਪਿੰਗ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਮੈਂਡੀ ਤੱਖਰ ਇਨ੍ਹੀਂ ਦਿਨੀਂ ਆਪਣੇ ਵਿਆਹ ਦੀ ਤਿਆਰੀ ਕਰ ਰਹੀ ਹੈ । ਬੀਤੇ ਦਿਨੀਂ ਉਸ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਹ ਗੀਤਾਜ ਬਿੰਦਰਖੀਆ ਦੇ ਘਰ ਆਪਣੇ ਵਿਆਹ ਦਾ ਕਾਰਡ ਦੇਣ ਦੇ ਲਈ ਪਹੁੰਚੀ ਹੋਈ ਸੀ । ਹੁਣ ਅਦਾਕਾਰਾ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ।

author-image
By Shaminder
New Update
Mandy Takhar Shopping.jpg
Listen to this article
0.75x 1x 1.5x
00:00 / 00:00
Advertisment

ਮੈਂਡੀ ਤੱਖਰ (Mandy Takhar) ਇਨ੍ਹੀਂ ਦਿਨੀਂ ਆਪਣੇ ਵਿਆਹ ਦੀ ਤਿਆਰੀ ਕਰ ਰਹੀ ਹੈ । ਬੀਤੇ ਦਿਨੀਂ ਉਸ ਦਾ ਇੱਕ ਵੀਡੀਓ ਵਾਇਰਲ (Video Viral) ਹੋਇਆ ਸੀ । ਜਿਸ ‘ਚ ਉਹ ਗੀਤਾਜ ਬਿੰਦਰਖੀਆ ਦੇ ਘਰ ਆਪਣੇ ਵਿਆਹ ਦਾ ਕਾਰਡ ਦੇਣ ਦੇ ਲਈ ਪਹੁੰਚੀ ਹੋਈ ਸੀ । ਹੁਣ ਅਦਾਕਾਰਾ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਫਗਵਾੜਾ ‘ਚ ਕਿਸੇ ਬੁਟੀਕ ‘ਚ ਸ਼ਾਪਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਦੇ ਨਾਲ ਹੀ ਅਦਾਕਾਰਾ ਨੇ ਇਸ ਬੁਟੀਕ ‘ਚ ਕੱਪੜਿਆਂ ਦੀ ਤਾਰੀਫ ਵੀ ਕੀਤੀ ਹੈ।ਵੀਡੀਓ ‘ਚ ਉਹ ਕਹਿ ਰਹੀ ਹੈ ਕਿ ਵਿਆਹ ਦੀ ਸ਼ਾਪਿੰਗ ਕਰ ਰਹੀ ਹੈ ਅਤੇ ਇਸ ਬੁਟੀਕ ‘ਚ ਬਹੁਤ ਹੀ ਵਧੀਆ ਕਲੈਕਸ਼ਨ ਹੈ ਅਤੇ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਕਿਹੜੀ ਡਰੈੱਸ ਖਰੀਦੇ । 

Advertisment

Mandy Takhar.jpg

ਹੋਰ ਪੜ੍ਹੋ : ਪੰਜਾਬੀ ਗਾਇਕ ਜਸਬੀਰ ਜੱਸੀ ਦਾ ਅੱਜ ਹੈ ਜਨਮ ਦਿਨ, ਜਾਣੋ ਕਿੰਨੀ ਸੀ ਗਾਇਕ ਦੀ ਪਹਿਲੀ ਕਮਾਈ

ਕੁਝ ਦਿਨ ਪਹਿਲਾਂ ਪੁੱਜੀ ਸੀ ਗੀਤਾਜ ਬਿੰਦਰਖੀਆ ਦੇ ਘਰ 

Advertisment

 ਅਦਾਕਾਰਾ ਕੁਝ ਦਿਨ ਪਹਿਲਾਂ ਅਦਾਕਾਰ ਗੀਤਾਜ ਬਿੰਦਰਖੀਆ ਦੇ ਘਰ ਪੁੱਜੀ ਸੀ । ਵੀਡੀਓ ‘ਚ ਗੀਤਾਜ ਬਿੰਦਰਖੀਆ ਨੇ ਵਿਆਹ ਦਾ ਕਾਰਡ ਵੀ ਵਿਖਾਇਆ ਸੀ । ਜਿਸ ‘ਚ ਮੈਂਡੀ ਅਤੇ ਸ਼ੇਖਰ ਦਾ ਨਾਂਅ ਲਿਖਿਆ ਸੀ।ਲੱਗਦਾ ਹੈ ਕਿ ਮੈਂਡੀ ਤੱਖਰ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। 

Mandy Takhar Wedding.jpg
ਮੈਂਡੀ ਤੱਖਰ ਦਾ ਵਰਕ ਫ੍ਰੰਟ 

 ਮੈਂਡੀ ਤੱਖਰ ਯੂ ਕੇ ਮੂਲ ਦੀ ਹੈ । ਹਾਲਾਂਕਿ ਉਸ ਦਾ ਜੱਦੀ ਪਿੰਡ ਜਲੰਧਰ ਦੇ ਕੋਲ ਹੈ ।ਅਦਾਕਾਰਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਪੜ੍ਹਾਈ ਤੋਂ ਬਾਅਦ ਮੁੰਬਈ ‘ਚ ਮਾਡਲਿੰਗ ਦੇ ਖੇਤਰ ‘ਚ ਆਪਣੀ ਕਿਸਮਤ ਅਜਮਾਉਣ ਦੇ ਲਈ ਆ ਗਈ । ਮੁੰਬਈ ‘ਚ ਰਹਿਣ ਦੌਰਾਨ ਉਸ ਨੇ ਲੰਮਾ ਸਮਾਂ ਸੰਘਰਸ਼ ਕਈ ਅਤੇ ਕਈ ਬ੍ਰਾਂਡ ਦੇ ਲਈ ਕੰਮ ਕੀਤਾ । ਜਿਸ ਤੋਂ ਬਾਅਦ ਗਿੱਪੀ ਗਰੇਵਾਲ ਦੇ ਨਾਲ ‘ਮਿਰਜ਼ਾ’ ਫ਼ਿਲਮ ‘ਚ ਕੰਮ ਕੀਤਾ ਸੀ । ਇਸੇ ਫ਼ਿਲਮ ਦੇ ਨਾਲ ਉਹ ਚਰਚਾ ‘ਚ ਆਈ ਸੀ । ਇਸ ਤੋਂ ਇਲਾਵਾ ਉਸ ਨੇ ਲੁਕਣਮੀਚੀ, ਸਾਕ, ਜ਼ਿੰਦਗੀ ਜ਼ਿੰਦਾਬਾਦ, ਰੱਬ ਦਾ ਰੇਡੀਓ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ । 

Advertisment

ਮਨਦੀਪ ਕੌਰ ਉਰਫ ਮੈਂਡੀ ਤੱਖਰ ਦਾ ਅੱਜ ਹੈ ਜਨਮ ਦਿਨ,ਜਾਣੋਂ ਕਿਸ ਫ਼ਿਲਮ ਦੇ ਨਾਲ ਪਾਲੀਵੁੱਡ ‘ਚ ਕੀਤੀ ਸੀ ਸ਼ੁਰੂਆਤ
ਮੈਂਡੀ ਤੱਖਰ ਵਧੀਆ ਖਿਡਾਰਨ ਵੀ ਰਹੀ 

ਆਪਣੇ ਕਾਲਜ ਸਮੇਂ ‘ਚ ਪੜ੍ਹਾਈ ਦੇ ਨਾਲ-ਨਾਲ ਮੈਂਡੀ ਤੱਖਰ ਵਧੀਆ ਖਿਡਾਰਨ ਵੀ ਰਹੀ ਹੈ।ਮੈਂਡੀ ਤੋਂ ਇਲਾਵਾ ਉਸ ਦੀਆਂ ਦੋ ਹੋਰ ਭੈਣਾਂ ਵੀ ਹਨ । ਮੈਂਡੀ ਤੱਖਰ ਦੇ ਪਿਤਾ ਜੀ ਬਿਜਨੇਸਮੈਨ ਹਨ ਜਦੋਂਕਿ ਉਨ੍ਹਾਂ ਦੇ ਮਾਤਾ ਜੀ ਘਰੇਲੂ ਔਰਤ ਹਨ ।   

 

Advertisment

Stay updated with the latest news headlines.

Follow us:
Advertisment
Advertisment
Latest Stories
Advertisment