Advertisment

ਸਾਰੰਗ ਸਿਕੰਦਰ ਦਾ ਗੀਤ 'ਠੀਕ ਹੈ ਨਾਂ ਤੂੰ' ਹੋਇਆ ਰਿਲੀਜ਼, ਗਿੱਪੀ ਗਰੇਵਾਲ ਨੇ ਪੂਰਾ ਕੀਤਾ ਵਾਅਦਾ

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਮੁੜ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹਨ, ਕਿਉਂਕਿ ਗਿੱਪੀ ਗਰੇਵਾਲ ਨੇ ਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ, ਆਓ ਜਾਣਦੇ ਹਾਂ ਕਿਵੇਂ।

New Update
Sarang Sikandar new song Thik Hai Naan Tu

Sarang Sikandar new song Thik Hai Naan Tu

Listen to this article
0.75x 1x 1.5x
00:00 / 00:00
Advertisment

Gippy Grewal Launch Sarang Sikandar Song: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ  ਇਨ੍ਹੀਂ ਦਿਨੀਂ ਆਪਣੇ ਨਵੇਂ ਪ੍ਰੋਜੈਕਟਸ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਗਿੱਪੀ ਮੁੜ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹਨ, ਕਿਉਂਕਿ ਗਿੱਪੀ ਗਰੇਵਾਲ ਨੇ ਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ, ਆਓ ਜਾਣਦੇ ਹਾਂ ਕਿਵੇਂ। 

Advertisment

 

ਪੰਜਾਬੀ ਮਿਊਜ਼ਿੰਕ ਇੰਡਸਟਰੀ (Pollywood) ਦੇ ਦਿੱਗਜ ਫਨਕਾਰ ਵਜੋਂ ਸਫਲ ਰਹੇ ਮਰਹੂਮ ਗਾਇਕ ਸਰਦੂਲ ਸਿਕੰਦਰ (Sardool Sikandar) ਦੇ ਜਨਮ ਦਿਨ ਮੌਕੇ ਪੰਜਾਬੀ ਗਾਇਕ ਗਿੱਪੀ ਗਰੇਵਾਲ (Gippy Grewal) ਤੇ ਹੰਬਲ ਮਿਊਜ਼ਿਕ ਨੇ ਨਵਾਂ ਗੀਤ ‘ਠੀਕ ਹੈ ਨਾ ਤੂੰ’ ਰਿਲੀਜ਼ ਕੀਤਾ ਹੈ। ਇਸ ਗੀਤ ਰਾਹੀਂ ਗਿੱਪੀ ਗਰੇਵਾਲ ਨੇ ਮਰਹੂਮ ਗਾਇਕ ਸਰਦੂਲ ਸਿਕੰਦਰ ਜੀ ਦੇ ਪੁੱਤਰ ਸਾਰੰਗ ਸਿਕੰਦਰ ਨੂੰ ਲਾਂਚ ਕੀਤਾ ਹੈ।

ਦੱਸਣਯੋਗ ਹੈ ਕਿ ਇਸ ਗਾਣੇ ਰਾਹੀਂ ਗਿੱਪੀ ਗਰੇਵਾਲ ਨੇ ਮਰਹੂਮ ਸਰਦੂਲ ਸਿਕੰਦਰ ਜੀ ਨਾਲ ਕੀਤਾ ਆਪਣਾ ਵਾਅਦਾ ਵੀ ਪੂਰਾ ਕਰ ਦਿੱਤਾ ਹੈ। ਉਨ੍ਹਾਂ ਮਰਹੂਮ ਗਾਇਕ ਨਾਲ ਵਾਅਦਾ ਕੀਤਾ ਸੀ ਕਿ ਉਹ ਸਾਰੰਗ ਸਿਕੰਦਰ ਦਾ ਗੀਤ ਲਾਂਚ ਕਰਨਗੇ।ਗਿੱਪੀ ਗਰੇਵਾਲ ਦੇ ਆਪਣੀ ਮਿਊਜ਼ਿਕ ਕੰਪਨੀ ‘ਹੰਬਲ ਮੋਸ਼ਨ ਮਿਊਜ਼ਿਕ’ (Humble Motion Music) ਦੇ ਲੇਬਲ ਹੇਠ ਸਾਰੰਗ ਸਿਕੰਦਰ ਦੇ ਇਸ ਨਵੇਂ ਗੀਤ ਨੂੰ ਪੇਸ਼ ਕੀਤਾ ਹੈ।  

ਸਾਰੰਗ ਸਿਕੰਦਰ ਦੇ ਇਸ ਗੀਤ ਠੀਕ ਹੈਂ ਨਾਂ ਤੂੰ ਬਾਰੇ ਗੱਲ  ਕਰੀਏ ਤਾਂ ਇਸ ਗੀਤ ਦੇ ਬੋਲ ਮਸ਼ਹੂਰ ਗੀਤਕਾਰ ਜਾਨੀ ਵੱਲੋਂ ਲਿਖੇ ਗਏ ਹਨ। ਗੀਤ ਦੇ ਲਫ਼ਜ਼ਾਂ ਅਤੇ ਮਿਊਜ਼ਿਕ ਨੂੰ ਸਾਰੰਗ ਸਿਕੰਦਰ ਆਪਣੀ ਆਵਾਜ਼ ਦਿੱਤੀ ਹੈ।  ਇਸ ਗੀਤ ਦਾ ਸੰਗੀਤ ਪਾਲੀਵੁੱਡ ਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਸੰਗੀਤਕਾਰ ਬੀ ਪਰਾਕ (B Praak) ਨੇ ਦਿੱਤਾ ਹੈ। ਇਸ ਗੀਤ ਨੂੰ ਹੰਬਲ ਮੋਸ਼ਨ ਮਿਊਜ਼ਿਕ ਦੇ ਅਧਿਕਾਰਿਤ ਯੂਟਿਊਬ ਚੈਨਲ ਹੇਠ ਰਿਲੀਜ਼ ਕੀਤਾ ਗਿਆ  ਹੈ। 



ਹੋਰ ਪੜ੍ਹੋ: Viral Video: ਫਲਾਈਟ ਯਾਤਰੀਆਂ ਨੇ ਰਨਵੇਅ 'ਤੇ ਬੈਠ ਕੇ ਖਾਧਾ ਖਾਣਾ, ਵੇਖੋ ਵੀਡੀਓ


ਫੈਨਜ਼ ਸਾਰੰਗ ਸਿਕੰਦਰ ਦੇ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਫੈਨਜ਼ ਗਿੱਪੀ ਗਰੇਵਾਲ ਦੀ ਵੀ ਤਾਰੀਫ ਕਰ ਰਹੇ ਹਨ ਕਿ ਉਨ੍ਹਾਂ ਨੇ ਮਰਹੂਮ ਗਾਇਕ ਸਰਦੂਲ ਸਿਕੰਦਰ ਜੀ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ ਤੇ ਉਨ੍ਹਾਂ ਦੇ ਜਾਣ ਮਗਰੋਂ ਵੀ ਉਨ੍ਹਾਂ ਦੇ ਪਰਿਵਾਰ ਦਾ ਪੂਰਾ ਸਾਥ ਦਿੱਤਾ ਹੈ।

Advertisment

Stay updated with the latest news headlines.

Follow us:
Advertisment
Advertisment
Latest Stories
Advertisment