Advertisment

ਟ੍ਰੈਂਡਿੰਗ 'ਚ ਛਾਇਆ ਸਿੱਧੂ ਮੂਸੇਵਾਲਾ ਦਾ ਗੀਤ 'Drippy', ਗਲੋਬਲ ਚਾਰਟ 'ਤੇ ਹਾਸਿਲ ਕੀਤਾ 6ਵਾਂ ਰੈਂਕ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੀ ਆਵਾਜ਼ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਸੀ। ਲੋਕ ਅੱਜ ਵੀ ਉਨ੍ਹਾਂ ਨੂੰ ਗੀਤਾਂ ਰਾਹੀਂ ਯਾਦ ਕਰਦੇ ਹਨ । ਹਾਲ ਹੀ 'ਚ ਗਾਇਕ ਦੇ ਨਵੇਂ ਗੀਤ 'ਡਰਿੱਪੀ' ਨੇ ਨਵੀਂ ਉਪਲਬਧੀ ਹਾਸਿਲ ਕੀਤੀ ਹੈ, ਹੁਣ ਇਹ ਗੀਤ ਗਲੋਬਲ ਚਾਰਟ  'ਤੇ ਵੀ ਲਗਾਤਾਰ ਟ੍ਰੈਂਡ ਕਰ ਰਿਹਾ ਹੈ।

author-image
By Pushp Raj
New Update
Sidhu Moosewala Song Drippy Trends on Global Charts

Sidhu Moosewala Song Drippy Trends on Global Charts

Listen to this article
00:00 / 00:00
Advertisment

Sidhu Moosewala Song Drippy: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਨੇ ਆਪਣੀ ਆਵਾਜ਼ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਸੀ। ਭਾਵੇਂ ਉਹ ਅੱਜ ਇਸ ਦੁਨੀਆ 'ਚ ਨਹੀਂ ਹਨ ਪਰ ਲੋਕ ਅੱਜ ਵੀ ਗਾਇਕ ਨੂੰ ਉਨ੍ਹਾਂ ਦੇ ਗੀਤਾਂ ਰਾਹੀਂ ਯਾਦ ਕਰਦੇ ਹਨ । ਹਾਲ ਹੀ 'ਚ ਗਾਇਕ ਦੇ ਨਵੇਂ ਗੀਤ 'ਡਰਿੱਪੀ' ਨੇ ਨਵੀਂ ਉਪਲਬਧੀ ਹਾਸਿਲ ਕੀਤੀ ਹੈ, ਹੁਣ ਇਹ ਗੀਤ ਯੂਟਿਊਬ ਤੋਂ ਬਾਅਦ ਗਲੋਬਲ ਚਾਰਟ  'ਤੇ ਵੀ ਲਗਾਤਾਰ ਟ੍ਰੈਂਡ ਕਰ ਰਿਹਾ ਹੈ।

Advertisment


ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਡਰਿੱਪੀ' ਨੂੰ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲਗਾਤਾਰ ਇਹ ਗੀਤ ਟਰੈਂਡਿੰਗ ਵਿੱਚ ਚੱਲ ਰਿਹਾ ਹੈ। ਹੁਣ ਸਿੱਧੂ ਮੂਸੇਵਾਲਾ ਦੇ ਇਸ ਗੀਤ ਨੇ ਨਵੀਂ ਉਪਲਬਧੀ ਹਾਸਿਲ ਕੀਤੀ ਹੈ।  

ਗਲੋਬਲ ਚਾਰਟ 'ਚ ਸਿੱਧੂ ਮੂਸੇਵਾਲਾ ਦਾ ਗੀਤ ਡਰਿੱਪੀ 

Advertisment

ਤਾਜ਼ਾ ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਦਾ ਇਹ ਨਵਾਂ ਗੀਤ 'ਡਰਿੱਪੀ'  ਗਲੋਬਲ ਚਾਰਟ 'ਤੇ ਵੀ ਆਪਣੀ ਥਾਂ ਬਣਾ ਚੁੱਕਾ ਹੈ। ਇਸ ਗੀਤ ’ਚ ਸਿੱਧੂ ਮੂਸੇ ਵਾਲਾ ਦੇ ਨਾਲ A R ਪੈਸਲੇ ਨੇ ਵੀ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਗੀਤ 'ਚ ਸਿੱਧੂ ਮੂਸੇਵਾਲਾ ਦੇ ਧਾਕੜ ਤੇ ਦਮਦਾਰ ਅੰਦਾਜ਼ ਨੂੰ ਦਰਸਾਇਆ ਗਿਆ ਹੈ। ਇਸ ਗੀਤ ਦੇ ਬੋਲ ਖ਼ੁਦ ਮਰਹੂਮ ਗਾਇਕ ਨੇ ਲਿਖੇ ਹਨ ਤੇ ਇਸ ਨੂੰ ਉਨ੍ਹਾਂ ਨੇ ਹੀ ਗਾਇਆ ਸੀ। 

 

Sidhu Moosewala Song Drippy On Global chart
ਗਾਇਕ ਦਾ ਇਹ ਨਵਾਂ ਗੀਤ 'ਡਰਿੱਪੀ' ਦੁਨੀਆ ਭਰ ਦੇ ਵਿੱਚ 6ਵੇਂ ਨੰਬਰ ਉੱਤੇ ਅਤੇ ਨਿਊਜ਼ੀਲੈਂਡ ਵਿੱਚ 1 ਨੰਬਰ ਆਸਟ੍ਰੇਲੀਆ 'ਚ 2, ਸੰਯੁਕਤ ਅਰਬ ਅਮੀਰਾਤ ਅਤੇ ਭਾਰਤ 4 ਰੈਂਕ ਉੱਤੇ ਟ੍ਰੈਂਡ ਕਰ ਰਿਹਾ ਹੈ। ਇਹ ਗੀਤ ਸਾਲ 2024 ਵਿੱਚ ਸਿੱਧੂ ਮੂਸੇਵਾਲਾ ਦਾ ਰਿਲੀਜ਼ ਹੋਣ ਵਾਲਾ ਪਹਿਲਾ ਗੀਤ ਹੈ, ਜਿਸ ਵਿੱਚ Mxrci ਦੇ ਸੰਗੀਤ ਦੀ ਵਿਸ਼ੇਸ਼ਤਾ ਨੂੰ ਦਰਸਾਇਆ ਗਿਆ ਹੈ। ਹਾਲਾਂਕਿ ਬੀਤੇ ਸਾਲ ਗਾਇਕ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ। 

Advertisment

  

ਸਿੱਧੂ ਮੂਸੇਵਾਲਾ ਭਾਂਵੇਂ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਪਰ ਉਹ ਅਜੇ ਵੀ ਆਪਣੇ ਗੀਤਾਂ ਜ਼ਰੀਏ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ। ਬੀਤੇ ਸਾਲ ਗਾਇਕ ਦੇ ਕਈ ਗੀਤ ਜਿਨ੍ਹਾਂ 'ਚ ਮੇਰਾ ਨਾਂਅ, ਵਾਰ, ਚੋਰਨੀ ਸਣੇ ਕਈ ਗੀਤ ਸ਼ਾਮਿਲ ਹਨ । ਇਨ੍ਹਾਂ ਗੀਤਾਂ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ।

Advertisment

 

ਹੋਰ ਪੜ੍ਹੋ: ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਤੋਂ ਬੀ ਪਰਾਕ ਦੀ ਆਵਾਜ਼ 'ਚ ਰਿਲੀਜ਼ ਹੋਇਆ ਗੀਤ 'ਪਰਿੰਦੇ', ਵੇਖੋ ਵੀਡੀਓ

ਦੱਸ ਦਈਏ ਕਿ 29 ਮਈ 2022 'ਚ ਸਿੱਧੂ ਮੂਸੇਵਾਲਾ ਦਾ ਮਾਨਸਾ ਵਿਖੇ ਕੁਝ ਅਣਪਛਾਲੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਮਾਤਾ-ਪਿਤਾ ਬਲਕੌਰ ਸਿੰਘ (Balkaur Singh) ਅਜੇ ਵੀ ਆਪਣੇ ਪੁੱਤਰ ਲਈ ਇਨਸਾਫ ਦਿਵਾਉਣ ਲਈ ਲੜਾਈ ਲੜ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸਿੱਧੂ ਦੇ ਫੈਨਜ਼ ਗਾਇਕ ਲਈ ਇਨਸਾਫ (Justice For Sidhu Moosewala) ਦੀ ਲਗਾਤਾਰ ਮੰਗ ਕਰ ਰਹੇ ਹਨ ਤੇ ਉਨ੍ਹਾਂ ਦੇ ਮਾਪਿਆਂ ਦਾ ਸਮਰਥਨ ਕਰ ਰਹੇ ਹਨ। 

Advertisment

Stay updated with the latest news headlines.

Follow us:
Advertisment