Advertisment

ਸਿੱਧੂ ਮੂਸੇਵਾਲੇ ਦਾ ਨਵਾਂ ਗੀਤ Last Wish ਹੋਇਆ ਰਿਲੀਜ਼, ਸੁਣ ਭਾਵੁਕ ਹੋਏ ਫੈਨਜ਼

ਮਰਹੂਮ ਪੰਜਾਬੀ  ਗਾਇਕ ਸਿੱਧੂ ਮੂਸੇਵਾਲਾ ਬੇਸ਼ਕ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ, ਪਰ ਅਜੇ ਵੀ ਗਾਇਕ ਦੇ ਫੈਨਜ਼ ਉਨ੍ਹਾਂ ਨੂੰ ਗੀਤਾਂ ਰਾਹੀਂ ਯਾਦ ਕਰਦੇ ਰਹਿੰਦੇ ਹਨ। ਹਾਲ ਹੀ 'ਚ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ The Last Wish ਰਿਲੀਜ਼ ਹੋਇਆ ਹੈ, ਦਰਸ਼ਕ ਇਸ ਗੀਤ ਨੂੰ ਸੁਣ ਕੇ ਭਾਵੁਕ ਹੋ ਗਏ। 

New Update
Sidhu Moosewala new song The Last Wish

Sidhu Moosewala new song The Last Wish

Listen to this article
0.75x 1x 1.5x
00:00 / 00:00
Advertisment

Sidhu Moosewala song The Last Wish: ਮਰਹੂਮ ਪੰਜਾਬੀ  ਗਾਇਕ ਸਿੱਧੂ ਮੂਸੇਵਾਲਾ (Sidhu Moosewala) ਬੇਸ਼ਕ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ, ਪਰ ਅਜੇ ਵੀ ਗਾਇਕ ਦੇ ਫੈਨਜ਼ ਉਨ੍ਹਾਂ ਨੂੰ ਗੀਤਾਂ (Sidhu MoosewalaSongs)ਰਾਹੀਂ ਯਾਦ ਕਰਦੇ ਰਹਿੰਦੇ ਹਨ। ਹਾਲ ਹੀ 'ਚ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ The Last Wish ਰਿਲੀਜ਼ ਹੋਇਆ ਹੈ, ਦਰਸ਼ਕ ਇਸ ਗੀਤ ਨੂੰ ਸੁਣ ਕੇ ਭਾਵੁਕ ਹੋ ਗਏ। 

Advertisment


ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਦਿਹਾਂਤ ਮਗਰੋਂ ਰਿਲੀਜ਼ ਹੋਣ ਵਾਲਾ ਇਹ ਛੇਵਾਂ ਗੀਤ ਹੈ। ਇਹ ਗੀਤ ਅੱਜ ਯੂਟਿਊਬ ਸਮੇਤ ਸਾਰੀਆਂ ਮਿਊਜ਼ਿਕ ਐਪਲੀਕੇਸ਼ਨਾਂ 'ਤੇ ਰਿਲੀਜ਼ ਹੋ ਗਿਆ ਹੈ। ਇਹ ਗੀਤ ਸਿੱਧੂ ਮੂਸੇਵਾਲਾ ਦੇ ਯੂਟਿਊਬ  ਚੈਨਲ 5911 ਰਿਕਾਰਡਸ ਉੱਤੇ ਰਿਲੀਜ਼ ਹੋਇਆ ਹੈ।  

ਸਿੱਧੂ ਮੂਸੇਵਾਲਾ ਦਾ ਗੀਤ The Last Wish

Advertisment

ਇਸ ਗੀਤ ਬਾਰੇ ਗੱਲ ਕਰੀਏ ਤਾਂ ਇਹ ਗੀਤ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਆਖਰੀ ਇੱਛਾ ਉੱਤੇ ਅਧਾਰਿਤ ਜਾਪਦਾ ਹੈ। ਇਸ ਗੀਤ ਦੇ ਰਾਹੀਂ ਟਾਈਗਰ ਹਲਵਾਰਾ ਦਾ ਡੈਬਿਊ ਹੋ ਰਿਹਾ ਹੈ। ਉਨ੍ਹਾਂ ਨੇ ਇਸ ਗੀਤ ਨੂੰ ਆਪਣੀ ਆਵਾਜ਼ ਦੇਣ ਦੇ ਨਾਲ-ਨਾਲ ਲਿਖਿਆ ਤੇ ਖ਼ੁਦ ਹੀ ਕੰਪੋਜ਼ ਕੀਤਾ ਹੈ। 

ਇਸ ਗੀਤ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਗੀਤ ਵਿੱਚ ਸਿੱਧੂ ਮੂਸੇਵਾਲਾ ਪਰਿਵਾਰਕ ਮੈਂਬਰ ਮਾਤਾ, ਪਿਤਾ, ਭਤੀਜਾ ਤੇ ਦੋਸਤ ਭਾਨਾ ਸਿੱਧੂ ਨੂੰ ਵੀ ਦੇਖਿਆ ਜਾ ਸਕਦਾ ਹੈ। ਇਸ ਗੀਤ ਨੂੰ ਸੰਗੀਤ ਦਿ ਕਿੱਡ ਨੇ ਦਿੱਤਾ ਹੈ ਤੇ ਇਸ ਨੂੰ ਡਾਇਰੈਕਟ ਹੰਨੀ ਸਿੰਘ ਵੱਲੋਂ ਕੀਤਾ  

ਇਹ ਗੀਤ ਸੁਣ ਕੇ ਸਿੱਧੂ ਮੂਸੇਵਾਲਾ ਬੇਹੱਦ ਭਾਵੁਕ ਹੋ ਗਏ ਹਨ। ਖ਼ਾਸ ਕਰਕੇ ਸਿੱਧੂ ਮੂਸੇਵਾਲੇ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਵੱਲੋਂ ਬੋਲੇ ਗਏ ਬੋਲ ਹਰ ਕਿਸੇ ਦੇ ਦਿਲ ਨੂੰ ਵਲੁੰਧਰ ਦਿੰਦੇ ਹਨ। ਇਹ ਗੀਤ ਯੂਟਿਊਬ ਉੱਤੇ ਰਿਲੀਜ਼ ਹੁੰਦੇ ਹੀ ਵਾਇਰਲ ਹੋ ਗਿਆ ਹੈ, ਹੁਣ ਤੱਕ ਇਸ ਗੀਤ ਨੂੰ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਹੋਰ ਪੜ੍ਹੋ: ਦਿਲਜੀਤ ਦੋਸਾਂਝ ਨੇ ਜਨਮਦਿਨ 'ਤੇ ਫੈਨਜ਼ ਨੂੰ ਦਿੱਤਾ ਤੋਹਫਾ, ਗਾਇਕ ਦਾ ਨਵਾਂ ਗੀਤ Love Ya ਹੋਇਆ ਰਿਲੀਜ਼

ਦੱਸ ਦਈਏ ਕਿ ਬੀਤੇ ਦਿਨੀਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੀ ਜਨਮਦਿਨ ਸੀ, ਜਿਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨ ਬਾਪੂ ਬਲਕੌਰ ਸਿੰਘ ਦਾ ਜਨਮਦਿਨ ਮਨਾਉਣ ਸਿੱਧੂ ਦੀ ਹਵੇਲੀ ਪੁੱਜੇ। 

Advertisment

Stay updated with the latest news headlines.

Follow us:
Advertisment
Advertisment
Latest Stories
Advertisment