Advertisment

ਸਿੱਧੂ ਮੂਸੇਵਾਲਾ ਦੇ ਮਸ਼ਹੂਰ ਗੀਤ 'So High' ਨੇ 730 ਮਿਲੀਅਨ ਵਿਊਜ਼ ਕੀਤੇ ਪਾਰ, ਸੰਨੀ ਮਾਲਟਨ ਨੇ ਸਾਂਝੀ ਕੀਤੀ ਤਸਵੀਰ

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ਕ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ, ਪਰ ਗਾਇਕ ਦੇ ਨਾਮ ਨਿੱਤ ਨਵੇਂ ਰਿਕਾਰਡ ਬਣ ਰਹੇ ਨੇ, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਸ਼ਹੂਰ ਗੀਤ 'So High' ਨੇ 730 ਮਿਲੀਅਨ ਵਿਊਜ਼ ਨੂੰ ਪਾਰ ਕਰ ਲਿਆ ਹੈ।

author-image
By Pushp Raj
New Update
Sidhu Moosewala Song So High

Sidhu Moosewala Song So High

Listen to this article
0.75x 1x 1.5x
00:00 / 00:00
Advertisment

Sidhu Moosewala Song 'So High': ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ਕ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ, ਪਰ ਅਜੇ ਵੀ ਉਨ੍ਹਾਂ ਦੇ ਚਾਹੁਣ ਵਾਲੇ ਗਾਇਕ ਨੂੰ ਉਨ੍ਹਾਂ ਦੇ ਗੀਤਾਂ ਰਾਹੀਂ ਯਾਦ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਦੇ ਨਾਮ ਇੱਕ ਹੋਰ ਉਪਲਬਧੀ ਹੋਈ ਹੈ, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਸ਼ਹੂਰ ਗੀਤ 'So High' ਨੇ 730 ਮਿਲੀਅਨ ਵਿਊਜ਼ ਨੂੰ ਪਾਰ ਕਰ ਲਿਆ ਹੈ।

Advertisment

ਦੱਸ ਦਈਏ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਕਈ ਸੁਪਰਹਿੱਟ ਗੀਤ ਦਿੱਤੇ ਤੇ ਬੁਲੰਦੀਆਂ ਉੱਤੇ ਪਹੁੰਚਾਇਆ। ਸਿੱਧੂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਨਾਮ ਉੱਤੇ ਨਿੱਤ ਨਵੇਂ ਰਿਕਾਰਡ ਬਣ ਰਹੇ ਹਨ।  

ਸਿੱਧੂ ਮੂਸੇਵਾਲਾ ਦੇ ਗੀਤ 'So High' ਨੇ 730 ਮਿਲੀਅਨ ਵਿਊਜ਼ ਕੀਤੇ ਪਾਰ 

ਹਾਲ ਹੀ ਵਿੱਚ ਇਹ ਖਬਰਾਂ ਆ ਰਹੀਆਂ ਹਨ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਸ਼ਹੂਰ ਗੀਤ 'So High' ਨੇ ਯੂਟਿਊਬ ਉੱਤੇ 730 ਮਿਲੀਅਨ ਵਿਊਜ਼ ਪਾਰ ਕਰ ਲਏ ਹਨ। ਸਿੱਧੂ ਮੂਸੇਵਾਲਾ ਦੇ ਜਿਗਰੀ ਦੋਸਤ ਤੇ ਪੰਜਾਬੀ ਗਾਇਕ ਸੰਨੀ ਮਾਲਟਨ (Sunny Malton) ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

Advertisment

 

 

Advertisment

ਸਿੱਧੂ ਮੂਸੇਵਾਲਾ ਨੂੰ ਯਾਦ ਭਾਵੁਕ ਹੋਏ ਸੰਨੀ ਮਾਲਟਨ 

ਇਸ ਦੌਰਾਨ ਸੰਨੀ ਮਾਲਟਨ ਆਪਣੇ ਮਰਹੂਮ ਦੋਸਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਨਜ਼ਰ ਆਏ। ਸੰਨੀ ਮਾਲਟਨ ਅਕਸਰ ਆਪਣੇ ਸੋਸ਼ਲ ਮੀਡੀਆਅਕਾਊਂਟ ਉੱਤੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। 

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸੰਨੀ ਮਾਲਟਨ ਸਿੱਧੂ ਮੂਸੇਵਾਲਾ ਲਈ ਖਾਸ ਕੈਪਸ਼ਨ ਵੀ ਲਿਖੀ। ਸੰਨੀ ਨੇ ਲਿਖਿਆ, ' 730 Million crossed $500  video, ਨੋ Gucci ਇਨ ਸਾਈਟ ਜਸਟ ਅ ਰਾਅ ਟੈਲੇਂਟ। ਯਾਨੀ ਕਿ ਉਸ ਵੇਲੇ ਬਿੱਗ ਬਰਡ ਨੇ ਇਸ ਗੀਤ ਨੂੰ ਨੀਂਦ 'ਚ ਬਣਾਇਆ ਸੀ। ਇਸ ਵੀਡੀਓ ਨੂੰ ਤਿਆਰ ਕਰਨ ਉੱਤੇ ਲਗਭਗ 500 ਡਾਲਰ ਦਾ ਖਰਚਾ ਆਇਆ ਸੀ। ਇਸ ਗੀਤ 'ਚ ਬ੍ਰਾਂਡੇਡ ਕੱਪੜੇ ਨਹੀਂ ਸਗੋਂ ਟੈਲੇਂਟ ਹੀ ਹੈ।'

Advertisment





ਹੋਰ ਪੜ੍ਹੋ: ਕਰਨ ਔਜਲਾ ਨੇ ਰੈਪਰ ਡਿਵਾਈਨ ਨਾਲ ਰਿਲੀਜ਼ ਕੀਤਾ ਨਵਾਂ ਗੀਤ 100 Million, ਜਨਮਦਿਨ 'ਤੇ ਫੈਨਜ਼ ਨੂੰ ਦਿੱਤਾ ਤੋਹਫਾ

ਸਿੱਧੂ ਮੂਸੇਵਾਲਾ ਦਾ ਗੀਤ 'So High' 

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਗੀਤ 'So High' 6 ਸਾਲ ਪਹਿਲਾਂ ਸਾਲ 2017 ਵਿੱਚ ਰਿਲੀਜ਼ ਹੋਇਆ ਸੀ। ਸਿੱਧੂ ਨੇ ਬਤੌਰ ਗਾਇਕ ਇਸ ਗੀਤ ਦੇ ਨਾਲ ਆਪਣੀ ਗਾਇਕੀ ਦੇ ਸਫਰ ਦੀ ਸ਼ੁਰੂਆਤ ਕੀਤੀ ਸੀ। ਇਸ ਗੀਤ ਨੂੰ ਗਿੱਪੀ ਗਰੇਵਾਲ ਦੀ ਮਿਊਜ਼ਿਕਲ ਕੰਪਨੀ 'ਹੰਬਲ ਮਿਊਜ਼ਕ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ-ਨਾਲ ਸੰਨੀ ਮਾਲਟਨ ਵੀ ਨਜ਼ਰ ਆਏ ਸਨ। ਇਸ ਗੀਤ ਦੇ ਚੱਲਦੇ ਸਿੱਧੂ ਨੂੰ ਕਾਫੀ ਪ੍ਰਸਿੱਧੀ ਮਿਲੀ ਤੇ ਉਹ ਰਾਤੋਂ-ਰਾਤ ਸੰਗੀਤ ਦੀ ਦੁਨੀਆ ਦੇ ਸਟਾਰ ਬਣ ਗਏ। ਗਾਇਕ ਦੇ ਦਿਹਾਂਤ ਤੋਂ ਬਾਅਦ ਅੱਜ ਵੀ ਫੈਨਜ਼ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦੇ ਗੀਤਾਂ ਰਾਹੀਂ ਯਾਦ ਕਰਦੇ ਹਨ। 

Advertisment

Stay updated with the latest news headlines.

Follow us:
Advertisment
Advertisment
Latest Stories
Advertisment