Advertisment

ਫਿਲਮ ਲੰਬੜਾਂ ਦਾ ਲਾਣਾ ਤੋਂ ਗੀਤ 'ਗੱਲਾਂ ਪਿਆਰ ਦੀਆਂ' ਹੋਇਆ ਰਿਲੀਜ਼, ਵੇਖੋ ਵੀਡੀਓ

ਮਸ਼ਹੂਰ ਗਾਇਕ ਤੇ ਅਦਾਕਾਰ ਬੱਬਲ ਰਾਏ ਆਪਣੀ ਨਵੀਂ ਫਿਲਮ ਲੰਬੜਾਂ ਦਾ ਲਾਣਾ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ, ਹੁਣ ਇਸ ਫਿਲਮ ਦਾ ਪਹਿਲਾ ਗੀਤ 'ਗੱਲਾਂ ਪਿਆਰ ਦੀਆਂ' ਰਿਲੀਜ਼ ਹੋ ਗਿਆ ਹੈ। 

author-image
By Pushp Raj
New Update
Song Gallan Pyaar Diyaan

Song Gallan Pyaar Diyaan

Listen to this article
0.75x 1x 1.5x
00:00 / 00:00
Advertisment

Song Gallan Pyaar Diyaan: ਪੰਜਾਬੀ ਫਿਲਮ ਇੰਡਸਟਰੀ ਦਿਨੋਂ ਦਿਨ ਤਰੱਕੀ ਕਰ ਰਹੀ ਹੈ। ਆਏ ਦਿਨ ਪੰਜਾਬੀ ਕਲਾਕਾਰਾਂ ਵੱਲੋਂ ਨਵੀਆਂ ਫਿਲਮਾਂ ਦਾ ਐਲਾਨ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਮਸ਼ਹੂਰ ਗਾਇਕ ਤੇ ਅਦਾਕਾਰ ਬੱਬਲ ਰਾਏ ਆਪਣੀ ਨਵੀਂ ਫਿਲਮ ਲੰਬੜਾਂ ਦਾ ਲਾਣਾ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ, ਹੁਣ ਇਸ ਫਿਲਮ ਦਾ ਪਹਿਲਾ ਗੀਤ 'ਗੱਲਾਂ ਪਿਆਰ ਦੀਆਂ' ਰਿਲੀਜ਼ ਹੋ ਗਿਆ ਹੈ। 

Advertisment


ਦੱਸ ਦਈਏ ਕਿ ਬੀਤੇ ਦਿਨੀਂ ਫਿਲਮ ਲੰਬੜਾਂ ਦਾ ਲਾਣਾ (Film Lambran Da Laana) ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਫਿਲਮ ਦੇ ਟ੍ਰੇਲਰ ਮਗਰੋਂ ਫਿਲਮ ਮੇਕਰਸ ਨੇ ਫਿਲਮ ਦਾ ਪਹਿਲਾ ਗੀਤ 'ਗੱਲਾਂ ਪਿਆਰ ਦੀਆਂ' ਵੀ ਰਿਲੀਜ਼ ਕਰ ਦਿੱਤਾ ਹੈ। 

ਗੀਤ ਗੱਲਾਂ ਪਿਆਰ ਦੀਆਂ ਹੋਇਆ ਰਿਲੀਜ਼

Advertisment

ਅਦਾਕਾਰ ਬੱਬਲ ਰਾਏ (Babbal Rai) ਤੇ ਸਾਰਾ ਗੁਰਪਾਲ (Sara Gurpal) ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਆਪਣੇ ਫੈਨਜ਼ ਨਾਲ ਇਸ ਗੀਤ ਦੇ ਰਿਲੀਜ਼ ਹੋਣ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। 

ਗੀਤ 'ਗੱਲਾਂ ਪਿਆਰ ਦੀਆਂ' ਬਾਰੇ ਗੱਲ ਕੀਤੀ ਜਾਵੇ ਤਾਂ ਜਿਵੇਂ ਕਿ ਟਾਈਟਲ ਤੋਂ ਸਾਫ ਹੁੰਦਾ ਹੈ ਕਿ ਇੱਕ ਗੀਤ ਇੱਕ ਰੋਮਾਂਟਿਕ ਗੀਤ ਹੈ। ਇਹ ਗੀਤ ਬੱਬਲ ਰਾਏ ਤੇ ਸਾਰਾ ਗੁਰਪਾਲ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਗਾਇਕ ਯਾਸਿਰ ਹੁਸੈਨ ਨੇ ਆਵਾਜ਼ ਦਿੱਤੀ ਹੈ। ਇਸ ਗੀਤ ਨੂੰ ਸੰਗੀਤ ਫਰੀਕ ਸਿੰਘ ਨੇ ਦਿੱਤਾ ਹੈ ਤੇ ਇਸ ਗੀਤ ਦੇ ਬੋਲ ਹੈਰੀ ਧਾਲੀਵਾਲ ਨੇ ਲਿਖੇ ਹਨ। ਇਸ ਗੀਤ ਨੂੰ ਡਾਇਰੈਕਟ ਤਾਜ਼ ਵੱਲੋਂ ਕੀਤਾ ਗਿਆ ਹੈ। ਇਸ ਗੀਤ ਨੂੰ ਫਾਇਰ ਮੋਨਿਕਾ ਮਲਟੀ ਮੀਡੀਆ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। 


ਦਰਸ਼ਕ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਨੂੰ ਬੱਬਲ ਰਾਏ ਤੇ ਸਾਰਾ ਗੁਰਪਾਲ ਦੀ ਆਨ ਸਕ੍ਰੀਨ ਕੈਮਿਸਟਰੀ ਕਾਫੀ ਪਸੰਦ ਆ ਰਹੀ ਹੈ ਤੇ ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਹੁਣ ਤੱਕ ਇਸ ਗੀਤ ਨੂੰ 4 ਲੱਖ ਤੋਂ ਵੱਧ ਵਾਰ ਵੇਖਿਆ ਜਾ ਚੁੱਕਿਆ ਹੈ। 


Advertisment

ਹੋਰ ਪੜ੍ਹੋ: ਦਿਲਜੀਤ ਦੋਸਾਂਝ ਨੇ ਗੀਤ ਲਵ ਯਾ ਦੇ ਡਿਲੀਟ ਕੀਤੇ ਗਏ ਸੀਨ ਕੀਤੇ ਸਾਂਝੇ, ਵੇਖੋ ਵੀਡੀਓ

ਕਦੋਂ ਰਿਲੀਜ਼ ਹੋਵੇਗੀ ਫਿਲਮ ‘ਲੰਬੜਾਂ ਦਾ ਲਾਣਾ’ ਤੇ ਇਸ ਦੀ ਸਟਾਰ ਕਾਸਟ

ਇਸ ਫਿਲਮ ਬਾਰੇ ਗੱਲ ਕਰੀਏ ਤਾਂ ਇਸ 'ਚ ਬੱਬਲ ਰਾਏ ਤੇ ਸਾਰਾ ਗੁਰਪਾਲ ਸਣੇ ਕਈ ਪੰਜਾਬੀ ਕਲਾਕਾਰ ਨਜ਼ਰ ਆਉਣਗੇ। ਇਨ੍ਹਾਂ ਵਿੱਚ ਯਾਸਿਰ ਹੁਸੈਨ, ਅਨੀਤਾ ਦੇਵਗਨ, ਨਿਰਮਲ ਰਿਸ਼ੀ ਨਜ਼ਰ ਆਉਣਗੇ। ਇਹ ਫਿਲਮ ਇੱਕ ਪਰਿਵਾਰਿਕ ਕਹਾਣੀ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਕਿ ਕਿਸੇ ਸਰਾਪ ਨਾਲ ਜੁਝ ਰਿਹਾ ਹੈ ਤੇ ਜਿਸ ਦੇ ਚੱਲਦੇ ਇਸ ਪਰਿਵਾਰ ਨੂੰ ਆਪਣੇ ਜਵਾਨ ਪੁੱਤਰ ਦਾ ਵਿਆਹ ਕਰਨ ਲਈ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਫਿਲਮ 26 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ ਤੇ ਫੈਨਜ਼ ਇਸ ਫਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹੋ ਰਹੇ ਹਨ। 

Advertisment

Stay updated with the latest news headlines.

Follow us:
Advertisment
Advertisment
Latest Stories
Advertisment