ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਜੀ ਦਾ ਹੋਇਆ ਐਕਸੀਡੈਂਟ, ਵੀਡੀਓ ਸਾਂਝਾ ਕਰ ਕਿਹਾ ‘ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਮੈਂ ਹਾਂ ਬਿਲਕੁਲ ਠੀਕ’

ਭਾਈ ਰਵਿੰਦਰ ਸਿੰਘ ਜੀ ਦਾ ਬੀਤੇ ਦਿਨ ਐਕਸੀਡੈਂਟ ਹੋ ਗਿਆ ਸੀ । ਇਸ ਦੌਰਾਨ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ ਅਤੇ ਸ਼ਰਧਾਲੂਆਂ ਨੂੰ ਉਨ੍ਹਾਂ ਦੀ ਕਾਰ ਵੇਖ ਕੇ ਇਸ ਗੱਲ ਦੀ ਚਿੰਤਾ ਹੋ ਰਹੀ ਸੀ ਕਿ ਸ਼ਾਇਦ ਭਾਈ ਸਾਹਿਬ ਨੂੰ ਜ਼ਿਆਦਾ ਸੱਟਾਂ ਲੱਗੀਆਂ ਹੋਣਗੀਆਂ । ਪਰ ਭਾਈ ਸਾਹਿਬ ਠੀਕ ਹਨ ਅਤੇ ਉਨ੍ਹਾਂ ਦੀ ਬਾਂਹ ‘ਚ ਸੱਟੀ ਲੱਗੀ ਹੈ ।

Written by  Shaminder   |  April 19th 2023 10:28 AM  |  Updated: April 19th 2023 11:09 AM

ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਜੀ ਦਾ ਹੋਇਆ ਐਕਸੀਡੈਂਟ, ਵੀਡੀਓ ਸਾਂਝਾ ਕਰ ਕਿਹਾ ‘ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਮੈਂ ਹਾਂ ਬਿਲਕੁਲ ਠੀਕ’

ਹਜ਼ੂਰੀ ਰਾਗੀ  ਭਾਈ ਰਵਿੰਦਰ ਸਿੰਘ (Hazuri Raagi Bhai Ravinder Singh ji) ਜੀ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ । ਇਸ ਬਾਰੇ ਭਾਈ ਸਾਹਿਬ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਵੀਡੀਓ ‘ਚ ਭਾਈ ਰਵਿੰਦਰ ਸਿੰਘ ਜੀ ਆਪਣੀ ਸਿਹਤ ਬਾਰੇ ਜਾਣਕਾਰੀ ਦੇ ਰਹੇ ਹਨ ।ਦੱਸ ਦਈਏ ਕਿ ਭਾਈ ਰਵਿੰਦਰ ਸਿੰਘ ਜੀ ਦਾ ਬੀਤੇ ਦਿਨ ਐਕਸੀਡੈਂਟ ਹੋ ਗਿਆ ਸੀ । ਇਸ ਦੌਰਾਨ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ ਅਤੇ ਸ਼ਰਧਾਲੂਆਂ ਨੂੰ ਉਨ੍ਹਾਂ ਦੀ ਕਾਰ ਵੇਖ ਕੇ ਇਸ ਗੱਲ ਦੀ ਚਿੰਤਾ ਹੋ ਰਹੀ ਸੀ ਕਿ ਸ਼ਾਇਦ ਭਾਈ ਸਾਹਿਬ ਨੂੰ ਜ਼ਿਆਦਾ ਸੱਟਾਂ ਲੱਗੀਆਂ ਹੋਣਗੀਆਂ । ਪਰ ਭਾਈ ਸਾਹਿਬ ਠੀਕ ਹਨ ਅਤੇ ਉਨ੍ਹਾਂ ਦੀ ਬਾਂਹ ‘ਚ ਸੱਟੀ ਲੱਗੀ ਹੈ । ਇਸ ਬਾਰੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਗਿਆ ਹੈ । 

ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ, ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ ਗਾਇਕਾ ਰੁਪਿੰਦਰ ਹਾਂਡਾ

ਭਾਈ ਸਾਹਿਬ ਨੇ ਕਿਹਾ ‘ਮੈਂ ਬਿਲਕੁਲ ਠੀਕ ਹਾਂ’

ਵੀਡੀਓ ‘ਚ ਭਾਈ ਸਾਹਿਬ ਦੱਸ ਰਹੇ ਹਨ ਕਿ ਉਹ ਬਿਲਕੁਲ ਠੀਕ ਹਨ । ਗੁਰੂ ਰਾਮਦਾਸ ਜੀ ਨੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਮੈਨੂੰ ਬਚਾਇਆ ਹੈ । ਮੈਨੂੰ ਝਰੀਟ ਤੱਕ ਨਹੀਂ ਆਈ। ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਤੋਂ ਸੰਗਤਾਂ ਦੇ ਫੋਨ ਆ ਰਹੇ ਸਨ ਪਰ ਮੈਂ ਹੁਣ ਬਿਲਕੁਲ ਠੀਕ ਹਾਂ’ ।ਇਸ ਦਾ ਵੀਡੀਓ ਕਲੋਜ਼ ਯੂਅਰ ਆਈਜ਼ ਐਂਡ ਐਕਸਪੀਰੀਅੰਸ ਨਾਂਅ ਦੇ ਪੇਜ ‘ਤੇ ਸਾਂਝਾ ਕੀਤਾ ਗਿਆ ਹੈ ਅਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਗਿਆ ‘ਵਿਚਿ ਕਰਤਾ ਪੁਰਖੁ ਖਲੋਆ ॥ਵਾਲੁ ਨ ਵਿੰਗਾ ਹੋਆ ॥

ਜਿਸ ਤਰ੍ਹਾਂ ਇੱਕ ਭਿਆਨਕ ਐਕਸੀਡੈਂਟ ਵਿੱਚ ਸਤਿਗੁਰੂ ਜੀ ਨੇ ਆਪ ਹੱਥ ਦੇ ਕੇ ਰਖਿਆ ਹੈ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਨੂੰ' ਇਹ ਇੱਕ ਕ੍ਰਿਸ਼ਮਾ ਹੀ ਕਹਿ ਸਕਦੇ ਜੀ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਕੋਟਾਨ ਕੋਟ ਸ਼ੁਕਰਾਨਾ, ਕਿਉਂਕਿ ਭਾਈ ਸਾਹਿਬ ਨੂੰ ਪਿਆਰ ਕਰਨ ਵਾਲੇ ਚਾਹਣ ਵਾਲੇ ਅਣਗਿਣਤ ਹਨ, ਸਾਰਿਆਂ ਨਾਲ ਫੋਨ ਤੇ ਗੱਲਬਾਤ ਕਰਨੀ ਸੰਭਵ ਨਹੀਂ ਹੈ ਜੀ ਇਸ ਲਈ ਭਾਈ ਸਾਹਿਬ ਜੀ ਨੇ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਦੀ ਮੌਜੂਦਗੀ ਵਿੱਚ ਇਹ ਵੀਡੀਓ ਸੰਗਤਾਂ ਨਾਲ ਸਾਂਝੀ ਕੀਤੀ ਹੈ ਜੀ'।

ਆਪ ਜੀ ਨੇ ਹਾਲੇ ਕੁਝ ਦਿਨ ਫੋਨ ਨਹੀਂ ਕਰਨਾ ਜੀ, ਅਰਦਾਸ ਕਰਨੀ ਜੀ ਸਤਿਗੁਰੂ ਜੀ ਭਾਈ ਸਾਹਿਬ ਜੀ ਨੂੰ ਤੰਦਰੁਸਤੀ ਚੜਦੀਕਲਾ ਬਖਸ਼ਣ ਜੀ, ਸੰਗਤਾਂ ਨੂੰ ਆਪਣੇ ਰਸਭਿੰਨੇ ਕੀਰਤਨ ਨਾਲ ਨਿਹਾਲ ਕਰਦੇ ਰਹਿਣ। ਹੱਸਦੇ ਵੱਸਦੇ ਰਹਿਣ ਜੀ ਹਮੇਸ਼ਾਂ ਭੁੱਲਾਂ ਚੁੱਕਾਂ ਦੀ ਖਿਮਾਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ'।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network