Advertisment

ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਨੇ 'ਕ੍ਰੋਮ ਟਾਕੀਜ਼' ਸ਼ੋਅ ‘ਚ ਡਿਜੀਟਲ ਦੇ ਭਵਿੱਖ ਬਾਰੇ ਕੀਤੀ ਖ਼ਾਸ ਗੱਲਬਾਤ, ਵੇਖੋ ਗੱਲਬਾਤ ਦੇ ਕੁਝ ਖ਼ਾਸ ਨੁਕਤੇ

author-image
By Shaminder
New Update
ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਨੇ 'ਕ੍ਰੋਮ ਟਾਕੀਜ਼' ਸ਼ੋਅ ‘ਚ ਡਿਜੀਟਲ ਦੇ ਭਵਿੱਖ ਬਾਰੇ ਕੀਤੀ ਖ਼ਾਸ ਗੱਲਬਾਤ, ਵੇਖੋ ਗੱਲਬਾਤ ਦੇ ਕੁਝ ਖ਼ਾਸ ਨੁਕਤੇ
Advertisment
ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈੱਜ਼ੀਡੈਂਟ (MD & President of PTC Network) ਰਾਬਿੰਦਰ ਨਰਾਇਣ
Advertisment
(Rabindra Narayan) ਨੇ ਕ੍ਰੋਮ ਟਾਕੀਜ਼ ਨਾਂਅ ਦੇ ਸ਼ੋਅ ‘ਚ ਕ੍ਰੋਮ ਡੀਐੱਮ ਦੇ ਫਾਊਂਡਰ ਅਤੇ ਸੀਈਓ ਪੰਕਜ ਕ੍ਰਿਸ਼ਨਾ ਦੇ ਨਾਲ ਗੱਲਬਾਤ ਕੀਤੀ ।ਇਸ ਮੌਕੇ ਰਾਬਿੰਦਰ ਨਰਾਇਣ ਨੇ ਡਿਜੀਟਲ ਦੇ ਭਵਿੱਖ ਅਤੇ ਵਪਾਰੀਕਰਨ ਦੀ ਰਣਨੀਤੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ।ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਤੁਸੀਂ ਆਪਣੇ ਮਨੋਰੰਜਨ ਦੇ ਲਈ ਕਿਹੜੇ ਸਾਧਨ ਦਾ ਇਸਤੇਮਾਲ ਕਰ ਰਹੇ ਹੋ, ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ । Rabindra Narayan, Image Source : Youtube ਹੋਰ ਪੜ੍ਹੋ :  ਫ਼ਿਲਮ ‘ਕਲੀ ਜੋਟਾ’ ‘ਚ ਆਪਣੇ ਕਿਰਦਾਰ ਲਈ ਨੀਰੂ ਨੇ ਬਾਜਵਾ ਨੇ ਕੀਤੀ ਕਿੰਨੀ ਮਿਹਨਤ, ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ ਜੇ ਤੁਹਾਡਾ ਕੰਟੈਂਟ ਵਧੀਆ ਹੈ ਤਾਂ ਉਹ ਭਾਵੇਂ ਅਖਬਾਰ ਹੋਵੇ, ਟੀਵੀ ਹੋਵੇ ਜਾਂ ਫਿਰ ਮਨੋਰੰਜਨ ਦਾ ਕੋਈ ਹੋਰ ਜ਼ਰੀਆ  ਉਹ ਆਪਣੀ ਜਗ੍ਹਾ ਦਰਸ਼ਕਾਂ ‘ਚ ਬਨਾਉਣ ‘ਚ ਕਾਮਯਾਬ ਰਹਿੰਦਾ ਹੈ । ਰਾਬਿੰਦਰ ਨਰਾਇਣ ਨੇ ਇਸ ਗੱਲਬਾਤ ਦੇ ਦੌਰਾਨ ਦੱਸਿਆ ਕਿ ਜਦੋਂ ਟੀਵੀ ਆਏ ਸੀ ਤਾਂ ਲੋਕ ਸੋਚਦੇ ਸਨ ਕਿ ਹੁਣ ਅਖ਼ਬਾਰਾਂ ਦਾ ਦੌਰ ਖ਼ਤਮ ਹੋ ਜਾਵੇਗਾ। ਪਰ ਅਜਿਹਾ ਨਹੀਂ  ਹੋਇਆ ਕਿਉਂਕਿ ਅੱਜ ਵੀ ਅਖ਼ਬਾਰਾਂ ‘ਚ ਵੱਡੇ ਵੱਡੇ ਇਸ਼ਤਿਹਾਰ ਦਿੱਤੇ ਜਾਂਦੇ ਹਨ ।
Advertisment
Rabindra Narayan,'' Image Source : Instagram ਹੋਰ ਪੜ੍ਹੋ :  ਇਸ ਤਸਵੀਰ ‘ਚ ਨਜ਼ਰ ਆ ਰਿਹਾ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ ! ਫਿਰ ਜਦੋਂ ਓਟੀਟੀ ਪਲੈਟਫਾਰਮ ਆਇਆ ਤਾਂ ਲੋਕਾਂ ਨੂੰ ਲੱਗਿਆ ਸੀ ਕਿ ਹੁਣ ਟੀਵੀ ਦਾ ਦੌਰ ਗਿਆ ।ਪਰ ਅੱਜ ਵੀ ਟੀਵੀ ਚੈਨਲ ਚੱਲ ਰਹੇ ਹਨ । ਉਨ੍ਹਾਂ ਨੇ ਅੱਗੇ ਕਿਹਾ ਕਿ ਜੇ ਤੁਹਾਡੇ ਕੰਟੈਂਟ ‘ਚ ਦਮ ਹੈ ਤਾਂ ਕੋਈ ਵੀ ਤੁਹਾਨੂੰ ਮਾਰਕੀਟ ਚੋਂ ਹਿਲਾ ਨਹੀਂ ਸਕਦਾ । ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਨੇ ਪੀਟੀਸੀ ਨੈੱਟਵਰਕ ਦੀਆਂ ਉਪਲਬਧੀਆਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਪੀਟੀਸੀ ਪੰਜਾਬੀ ਅਜਿਹਾ ਚੈਨਲ ਹੈ, ਜੋ ਵ੍ਹਾਈਟ ਹਾਊਸ ‘ਚ ਇਨਪੈਨਲਡ ਹੈ ।ਦੱਸ ਦਈਏ ਕਿ ਕ੍ਰੋਮ ਟਾਕੀਜ਼ ਨਾਂਅ ਦੇ ਸ਼ੋਅ ‘ਚ ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਦੇ ਨਾਲ ਇੰਡੀਆ ਟੀਵੀ ਦੇ ਸੀਐੱਫਓ ਅਤੇ ਸੀਈਓ ਗੁਲਾਬ ਮੁਖੀਜਾ ਵੀ ਮੌਜੂਦ ਸਨ। Rabindra Narayan,''' Image Source : Youtube ਰਾਬਿੰਦਰ ਨਰਾਇਣ ਦੀ ਅਗਵਾਈ ਪੀਟੀਸੀ ਪੰਜਾਬੀ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ । ਹੁਣ ਤੱਕ ਪੀਟੀਸੀ ਨੈੱਟਵਰਕ ਨੂੰ ਕਈ ਸਨਮਾਨਾਂ ਦੇ ਨਾਲ ਨਵਾਜਿਆ ਜਾ ਚੁੱਕਿਆ ਹੈ ਭਾਵੇਂ ਉਹ ਖ਼ਬਰਾਂ ਦਾ ਖੇਤਰ ਹੋਵੇ, ਮਨੋਰੰਜਨ ਹੋਵੇ ਜਾਂ ਫਿਰ ਧਰਮ ਹੋਵੇ । ਰਾਬਿੰਦਰ ਨਰਾਇਣ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ‘ਚ ਆਪਣੀ ਪੂਰੀ ਵਾਹ ਲਾ ਦਿੱਤੀ ਹੈ । ਇਹੀ ਕਾਰਨ ਹੈ ਕਿ ਚੈਨਲ ਦੁਨੀਆ ਭਰ ‘ਚ ਵੇਖਿਆ ਜਾਂਦਾ ਇਕਲੌਤਾ ਪੰਜਾਬੀ ਚੈਨਲ ਹੈ ।            
Advertisment

Stay updated with the latest news headlines.

Follow us:
Advertisment
Advertisment
Latest Stories
Advertisment