ਰਣਜੀਤ ਸਿੰਘ ਬਾਜਵਾ ਉਰਫ ਰਣਜੀਤ ਬਾਵਾ ਹੋਏ 30 ਸਾਲਾਂ ਦੇ, ਦੁਨੀਆਂ ਦਿਖਾਉਣ ਵਾਲੀ ਮਾਂ ਦਾ ਕੀਤਾ ਇਸ ਤਰਾਂ ਧੰਨਵਾਦ

Written by  Aaseen Khan   |  March 14th 2019 11:10 AM  |  Updated: March 14th 2019 11:10 AM

ਰਣਜੀਤ ਸਿੰਘ ਬਾਜਵਾ ਉਰਫ ਰਣਜੀਤ ਬਾਵਾ ਹੋਏ 30 ਸਾਲਾਂ ਦੇ, ਦੁਨੀਆਂ ਦਿਖਾਉਣ ਵਾਲੀ ਮਾਂ ਦਾ ਕੀਤਾ ਇਸ ਤਰਾਂ ਧੰਨਵਾਦ

ਰਣਜੀਤ ਸਿੰਘ ਬਾਜਵਾ ਉਰਫ ਰਣਜੀਤ ਬਾਵਾ ਹੋਏ 30 ਸਾਲਾਂ ਦੇ, ਦੁਨੀਆਂ ਦਿਖਾਉਣ ਵਾਲੀ ਮਾਂ ਦਾ ਕੀਤਾ ਇਸ ਤਰਾਂ ਧੰਨਵਾਦ : ਪੰਜਾਬੀ ਇੰਡਸਟਰੀ ਦਾ ਮਿੱਟੀ ਦਾ ਬਾਵਾ ਜਿੰਨ੍ਹਾਂ ਨੂੰ ਅਸੀਂ ਰਣਜੀਤ ਬਾਵਾ ਦੇ ਨਾਮ ਨਾਲ ਵੀ ਜਾਣਦੇ ਹਾਂ। ਰਣਜੀਤ ਬਾਵਾ ਅੱਜ ਆਪਣਾ 30 ਵਾਂ ਜਨਮ ਦਿਨ ਮਨਾ ਰਹੇ ਹਨ। 'ਜੱਟ ਦੀ ਅਕਲ' ਗਾਣੇ ਨਾਲ ਪੰਜਾਬੀ ਇੰਡਸਟਰੀ 'ਚ ਕਦਮ ਰੱਖਣ ਵਾਲੇ ਰਣਜੀਤ ਬਾਵਾ ਦੇ ਪਹਿਲੇ ਗੀਤ ਨੂੰ ਦਰਸ਼ਕਾਂ ਵੱਲੋਂ ਮਕਬੂਲੀਅਤ ਮਿਲੀ ਅਤੇ ਉਸ ਤੋਂ ਬਾਅਦ ਸ਼ੁਰੂ ਹੋ ਗਿਆ ਰਣਜੀਤ ਸਿੰਘ ਬਾਜਵਾ ਤੋਂ ਰਣਜੀਤ ਬਾਵਾ ਦਾ ਸਫ਼ਰ। ਪੰਜਾਬੀ ਲੋਕ ਗੀਤ 'ਬੋਲ ਮਿੱਟੀ ਦਿਆ ਬਾਵਿਆ' ਗਾਣੇ ਨੇ ਰਣਜੀਤ ਬਾਵਾ ਨੂੰ ਅਜਿਹੀ ਪਹਿਚਾਣ ਦਿੱਤੀ ਕਿ ਉਹਨਾਂ ਦੇ ਨਾਮ ਦੇ ਨਾਲ ਹੀ ਜੁੜ ਗਿਆ। ਰਣਜੀਤ ਬਾਵਾ ਦੀ ਗਾਇਕੀ ਨੂੰ ਅੱਜ ਹਰ ਕੋਈ ਸੁਣਦਾ ਹੈ ਅਤੇ ਪਸੰਦ ਕਰਦਾ ਹੈ।

ਰਣਜੀਤ ਬਾਵਾ ਦੀ ਪਹਿਲੀ ਐਲਬਮ ਦਾ ਨਾਮ ਵੀ 'ਮਿੱਟੀ ਦਾ ਬਾਵਾ' ਸੀ ਜਿਸ ਦੇ ਗਾਣਿਆਂ ਦੀ ਚਰਚਾ ਅੱਜ ਵੀ ਉਸੇ ਤਰਾਂ ਹੁੰਦੀ ਹੈ। ਗੁਰਦਾਸਪੁਰ ਦੇ ਪਿੰਡ ਗ੍ਰੰਥੀਆਂ ਦੇ ਇਸ ਗੱਭਰੂ ਨੇ ਪੰਜਾਬੀ ਫ਼ਿਲਮਾਂ 'ਚ ਅੰਤਾਂ ਦਾ ਨਾਮਣਾ ਖੱਟਿਆ ਹੈ ਅਤੇ ਕਈ ਸੁਪਰ ਹਿੱਟ ਫ਼ਿਲਮਾਂ ਪੰਜਾਬੀਆਂ ਨੂੰ ਦੇ ਚੁੱਕੇ ਹਨ, ਜਿੰਨ੍ਹਾਂ 'ਚ ਹਾਸਰਸ ਨਾਲ ਭਰੀਆਂ ਅਤੇ ਤੂਫ਼ਾਨ ਸਿੰਘ ਵਰਗੀਆਂ ਸੂਰਮਿਆਂ ਦੀ ਜ਼ਿੰਦਗੀ 'ਤੇ ਅਧਾਰਤ ਫ਼ਿਲਮਾਂ ਵੀ ਸ਼ਾਮਿਲ ਹਨ।

 

View this post on Instagram

 

❤️

A post shared by Ranjit Bawa (@ranjitbawa) on

ਫ਼ਿਲਮ ਤੂਫ਼ਾਨ ਸਿੰਘ ਨਾਲ ਫ਼ਿਲਮੀ ਦੁਨੀਆਂ 'ਚ ਕਦਮ ਰੱਖਣ ਵਾਲੇ ਰਣਜੀਤ ਬਾਵਾ ਦੀ ਅਦਾਕਾਰੀ ਦੇਖ ਉਹਨਾਂ ਦੇ ਅੰਦਰ ਕਿੰਨ੍ਹਾਂ ਕੁ ਹੁਨਰ ਹੈ ਇਸ ਦੀ ਝਲਕ ਮਿਲਦੀ ਹੈ। ਇਸ ਤੋਂ ਬਾਅਦ ਫ਼ਿਲਮੀ ਦੁਨੀਆਂ 'ਚ ਉਹਨਾਂ ਦਾ ਸਫ਼ਰ ਕਾਮਯਾਬੀ ਵੱਲ ਹੀ ਵਧਿਆ ਹੈ। ਸਰਵਣ, ਵੇਖ ਬਰਾਤਾਂ ਚੱਲੀਆਂ, ਭਲਵਾਨ ਸਿੰਘ, ਖਿੱਦੋ ਖੂੰਡੀ, ਮਿਸਟਰ ਐਂਡ ਮਿਸਿਜ਼ 420 ਰਿਟਰਨਜ਼, ਅਤੇ ਇਸੇ ਸਾਲ ਆਈ ਫ਼ਿਲਮ ਹਾਈ ਐਂਡ ਯਾਰੀਆਂ 'ਚ ਰਣਜੀਤ ਬਾਵਾ ਦੀ ਅਦਾਕਾਰੀ ਦੀਆਂ ਤਰੀਫਾਂ ਹੀ ਹੁੰਦੀਆਂ ਆ ਰਹੀਆਂ ਹਨ।

ਹੋਰ ਵੇਖੋ : 'ਮੰਜੇ ਬਿਸਤਰੇ 2' ਦੇ ਟਰੇਲਰ ਲਈ ਹੋ ਜਾਓ ਤਿਆਰ, ਇਸ ਦਿਨ ਹੋਵੇਗਾ ਰਿਲੀਜ਼

 

View this post on Instagram

 

Thank You Maa Eh Duniya Dekhaun lyi ??14 March ? Need ur blessings ?

A post shared by Ranjit Bawa (@ranjitbawa) on

ਰਣਜੀਤ ਬਾਵਾ ਨੇ ਆਪਣੇ ਜਨਮ ਦਿਨ 'ਤੇ ਉਸ ਸ਼ਖਸ ਦਾ ਧੰਨਵਾਦ ਕੀਤਾ ਹੈ ਜਿੰਨਾਂ ਸਦਕਾ ਉਹਨਾਂ ਇਸ ਦੁਨੀਆਂ 'ਚ ਕਦਮ ਰੱਖਿਆ ਹੈ। ਜੀ ਹਾਂ ਰਣਜੀਤ ਬਾਵਾ ਨੇ ਸ਼ੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕਰ ਲਿਖਿਆ ਹੈ "ਧੰਨਵਾਦ ਮਾਂ ਇਹ ਦੁਨੀਆਂ ਦਿਖਾਉਣ ਲਈ"। ਰਣਜੀਤ ਬਾਵਾ ਨੂੰ ਉਹਨਾਂ ਦੀ ਜ਼ਿੰਦਗੀ ਦੇ ਸਭ ਤੋਂ ਅਹਿਮ ਦਿਨ 'ਤੇ ਪੀਟੀਸੀ ਪੰਜਾਬੀ ਉਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network