Advertisment

ਇੱਕ ਦੋ ਗਾਣੇ ਕਰਕੇ ਰਾਨੂੰ ਮੰਡਲ ਦੇ ਬਦਲੇ ਤੇਵਰ, ਸੈਲਫੀ ਲੈਣ ਰਹੀ ਔਰਤ ’ਤੇ ਭੜਕੀ ਰਾਨੂੰ ਮੰਡਲ, ਵੀਡੀਓ ਹੋ ਰਹੀ ਹੈ ਹਰ ਪਾਸੇ ਵਾਇਰਲ

author-image
By Rupinder Kaler
New Update
ਇੱਕ ਦੋ ਗਾਣੇ ਕਰਕੇ ਰਾਨੂੰ ਮੰਡਲ ਦੇ ਬਦਲੇ ਤੇਵਰ, ਸੈਲਫੀ ਲੈਣ ਰਹੀ ਔਰਤ ’ਤੇ ਭੜਕੀ ਰਾਨੂੰ ਮੰਡਲ, ਵੀਡੀਓ ਹੋ ਰਹੀ ਹੈ ਹਰ ਪਾਸੇ ਵਾਇਰਲ
Advertisment
ਸੋਸ਼ਲ ਮੀਡੀਆ ਦੀ ਸਟਾਰ ਰਾਨੂੰ ਮੰਡਲ ਹੁਣ ਸਟਾਰ ਬਣ ਗਈ ਹੈ । ਇਸ ਦੇ ਨਾਲ ਹੀ ਉਸ ਦੇ ਸੁਭਾਅ ਵਿੱਚ ਵੀ ਬਦਲਾਅ ਆ ਗਿਆ ਹੈ । ਇਸ ਸਭ ਦੇ ਚਲਦੇ ਰਾਨੂੰ ਮੰਡਲ ਦਾ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ । ਵੀਡੀਓ ਵਿੱਚ ਰਾਨੂੰ ਮੰਡਲ ਬਜ਼ਾਰ ਵਿੱਚ ਕੁਝ ਖਰੀਦਦੀ ਹੋਈ ਨਜ਼ਰ ਆ ਰਹੀ ਹੈ । ਇਸੇ ਦੌਰਾਨ ਉਸ ਦੀ ਇੱਕ ਮਹਿਲਾ ਪ੍ਰਸ਼ੰਸਕ ਆਉਂਦੀ ਹੈ, ਤੇ ਰਾਨੂੰ ਮੰਡਲ ਨੂੰ ਦੇਖ ਕੇ ਹੈਰਾਨ ਹੋ ਜਾਂਦੀ ਹੈ । publive-image ਉਹ ਰਾਨੂੰ ਮੰਡਲ ਦਾ ਹੱਥ ਫੜ੍ਹਕੇ ਸੈਲਫੀ ਲੈਣ ਦੀ ਤਿਆਰੀ ਕਰਦੀ ਹੈ । ਪਰ ਰਾਨੂੰ ਮੰਡਲ ਇਹ ਸਭ ਦੇਖ ਕੇ ਭੜਕ ਜਾਂਦੀ ਹੈ । ਰਾਨੂੰ ਇਸ ਦਾ ਵਿਰੋਧ ਕਰਦੀ ਹੈ ਕਿ ਔਰਤ ਨੇ ਉਸ ਦਾ ਹੱਥ ਫੜਕੇ ਇਸ ਤਰ੍ਹਾਂ ਕਿਉਂ ਕੀਤਾ । https://www.instagram.com/p/B2R5Ze2AZxI/ ਇਸ ਵੀਡੀਓ ਵਿੱਚ ਸਾਫ ਦੇਖਿਆ ਤੇ ਸੁਣਿਆ ਜਾ ਸਕਦਾ ਹੈ ਕਿ ਰਾਨੂੰ ਮੰਡਲ ਆਪਣੀ ਪ੍ਰਸ਼ੰਸਕ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦੀ ਹੈ । ਰਾਨੂੰ ਦੀ ਇਹ ਪ੍ਰਸ਼ੰਸਕ ਇਸ ਤਰ੍ਹਾਂ ਦਾ ਵਿਵਹਾਰ ਦੇਖ ਕੇ ਹੱਕੀ ਬੱਕੀ ਰਹਿ ਜਾਂਦੀ ਹੈ ਤੇ ਉਹ ਮੁਸਕਰਾਉਣ ਤੋਂ ਇਲਾਵਾ ਹੋਰ ਕੋਈ ਹਰਕਤ ਨਹੀਂ ਕਰਦੀ । ਰਾਨੂੰ ਮੰਡਲ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡੀਓ ਨੂੰ ਦੇਖ ਕੇ ਕਿਹਾ ਜਾ ਰਿਹਾ ਹੈ ਕਿ ਰਾਨੂੰ ਮੰਡਲ ਵਿੱਚ ਹੁਣ ਆਕੜ ਆ ਗਈ ਹੈ । ਲੋਕ ਇਸ ਵੀਡੀਓ ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment