ਰਵੀਨਾ ਟੰਡਨ ਨੇ ਆਪਣੀ ਗਰਲ ਗੈਂਗ ਦੇ ਨਾਲ ਕੀਤਾ ਡਾਂਸ, ਧੀ ਵੀ ਆਈ ਨਜ਼ਰ, ਵੇਖੋ ਮਸਤੀ ਭਰਿਆ ਵੀਡੀਓ

Written by  Shaminder   |  February 06th 2023 11:28 AM  |  Updated: February 06th 2023 11:34 AM

ਰਵੀਨਾ ਟੰਡਨ ਨੇ ਆਪਣੀ ਗਰਲ ਗੈਂਗ ਦੇ ਨਾਲ ਕੀਤਾ ਡਾਂਸ, ਧੀ ਵੀ ਆਈ ਨਜ਼ਰ, ਵੇਖੋ ਮਸਤੀ ਭਰਿਆ ਵੀਡੀਓ

ਰਵੀਨਾ ਟੰਡਨ (Raveena Tandon) ਨੇ ਆਪਣੀ ਧੀ ਦੇ ਨਾਲ ਖੂਬ ਮਸਤੀ ਕੀਤੀ । ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਜਿਸ 'ਚ ਉਹ ਆਪਣੀ ਧੀ ਅਤੇ ਆਪਣੀ ਗਰਲ ਗੈਂਗ ਦੇ ਨਾਲ ਸੈਲੀਬ੍ਰੇਸ਼ਨ ਕਰਦੀ ਹੋਈ ਨਜ਼ਰ ਆ ਰਹੀ ਹੈ ।ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦਾ ਮਸਤੀ ਭਰਿਆ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ।

ਹੋਰ ਪੜ੍ਹੋ : ਸਿਧਾਰਥ ਮਲਹੋਤਰਾ ਕਿਆਰਾ ਅਡਵਾਨੀ ਦਾ ਵਿਆਹ : ਕਿਆਰਾ ਅਡਵਾਨੀ ਦੇ ਬਚਪਨ ਦੀ ਦੋਸਤ ਈਸ਼ਾ ਅੰਬਾਨੀ ਵੀ ਵਿਆਹ ਲਈ ਪਹੁੰਚੀ, ਤਸਵੀਰਾਂ ਹੋਈਆਂ ਵਾਇਰਲ

ਇਨ੍ਹਾਂ ਤਸਵੀਰਾਂ 'ਚ ਰਵੀਨਾ ਟੰਡਨ (Raveena Tandon)ਕੇਕ ਕੱਟਦੀ ਹੋਈ ਦਿਖਾਈ ਦੇ ਰਹੀ ਹੈ । ਸੋਸ਼ਲ ਮੀਡੀਆ 'ਤੇ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਨੇ ਵੀ ਖੂਬ ਰਿਐਕਸ਼ਨ ਦਿੱਤੇ ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਅਦਾਕਾਰਾ ਨੂੰ ਵਧਾਈ ਦਿੱਤੀ ਜਾ ਰਹੀ ਹੈ ।

Raveena Tandon, image From instagram

ਹੋਰ ਪੜ੍ਹੋ : ਅਦਾਕਾਰਾ ਦਲਜੀਤ ਕੌਰ ਕਰਵਾਉਣ ਜਾ ਰਹੀ ਵਿਆਹ, ਪਤੀ ਦੇ ਨਾਲ ਯੂ ਕੇ ਹੋਵੇਗੀ ਸੈਟਲ

ਬਾਲੀਵੁੱਡ ਨੂੰ ਦਿੱਤੀਆਂ ਕਈ ਹਿੱਟ ਫ਼ਿਲਮਾਂ

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਹਾਲ ਹੀ 'ਚ ਉਹ 'ਕੇਜੀਐੱਫ' 'ਚ ਵੀ ਨਜ਼ਰ ਆਈ ਸੀ ।ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਹਿੱਟ ਫ਼ਿਲਮਾਂ ਅਕਸ਼ੇ ਕੁਮਾਰ ਦੇ ਨਾਲ 'ਮੋਹਰਾ', 'ਅੰਦਾਜ਼ ਅਪਨਾ ਅਪਨਾ' ਸਣੇ ਕਈ ਹਿੱਟ ਫ਼ਿਲਮਾਂ 'ਚ ਉਸ ਨੇ ਕੰਮ ਕੀਤਾ ਹੈ । ਪਦਮਸ਼੍ਰੀ ਅਵਾਰਡ 'ਚ ਨੌਮੀਨੇਟ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਦਾ ਸੇਹਰਾ ਆਪਣੇ ਪਿਤਾ ਨੂੰ ਦਿੱਤਾ ਸੀ ।

raveena tandon,, Image Source : Instagram

ਰਵੀਨਾ ਟੰਡਨ ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਸਰਗਰਮ

ਅਦਾਕਾਰਾ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ । ਉਹ ਆਪਣੀ ਧੀ ਦੇ ਨਾਲ ਵੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਉਨ੍ਹਾਂ ਦੀ ਧੀ ਵੀ ਉਨ੍ਹਾਂ ਦੀ ਕਾਰਬਨ ਕਾਪੀ ਹੈ ।

image of raveena tandon

ਇਸ ਤੋਂ ਇਲਾਵਾ ਰਵੀਨਾ ਟੰਡਨ ਨੇ ਦੋ ਬੱਚੀਆਂ ਨੂੰ ਗੋਦ ਵੀ ਲਿਆ ਸੀ । ਜਿਨ੍ਹਾਂ ਦੇ ਵਿਆਹ ਅਦਾਕਾਰਾ ਨੇ ਆਪਣੇ ਹੱਥੀਂ ਕੀਤੇ ਹਨ, ਉਹ ਦੋਹਤੇ ਦੀ ਨਾਨੀ ਵੀ ਬਣ ਚੁੱਕੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network